Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

Sehaaree
February 13, 2026

ਸਿਹਾਰੀ Sehaaree (ਿ)

ਸਿਹਾਰੀ:- ਨਿਸ਼ਾਨ ਸਾਈਨ ਬ੍ਰੈਕਟ ’ਚ ਹੈ (ਿ) ਸਿਹਾਰੀ ਨੂੰ ਛੋਟੀ ਲਗ ਸਮਝ ਕੇ, ਸੰਕੋਚ ਕੇ ਹੀ ਬੋਲਣਾ। ੳ ਅ ਨੂੰ ਸਿਹਾਰੀ ਨਹੀਂ ਲੱਗਦੀ। ਇ ਸਿ ਹਿ ਅੱਗੇ ੜਾੜੇ ਤੱਕ, ਤੇਤੀ ਅੱਖਰਾਂ ਨੂੰ ਸਿਹਾਰੀ ਲਾ ਕੇ ਬੱਚੇ ਨੂੰ ਬਾਰ ਬਾਰ ਸਿਹਾਰੀ ਕਹਾਉ। ਬੱਚਾ ਸਿਹਾਰੀ ਬੋਲਦਿਆਂ ਤੇਤੀ ਅੱਖਰਾਂ ਨਾਲ ਸਿਹਾਰੀ ਲਾ ਕੇ ਬਾਰ ਬਾਰ ਲਿਖੇ। ਸਿਹਾਰੀ ਨਾਲ ਲਗਾਖਰ ਟਿਪੀ (ੰ)  ਦੀ ਵਰਤੋਂ ਹੁੰਦੀ ਹੈ।

Sehaaree: The sign of sehaaree is in the brackets (ਿ) sehaaree has a shorter duration of sound associated with its pronunciation so read it carefully. ੳ and ਅ never have sehaaree attached to them. From ਇ ਸਿ ਹਿ until ੜਾੜੇ, pronounce the 33 letters with sehaaree and make your children repeat them again and again. While repeating, children should add sehaaree to the 33 letters and write them again and again. The lagaakhar ttepee (ੰ)  is used with sehaaree.

ਇ ਸਿ ਹਿ। ਕਿ ਖਿ ਗਿ ਘਿ ਙਿ। ਚਿ ਛਿ ਜਿ ਝਿ ਞਿ। ਟਿ ਠਿ ਡਿ ਢਿ ਣਿ। ਤਿ ਥਿ ਦਿ ਧਿ ਨਿ। ਪਿ ਫਿ ਬਿ ਭਿ ਮਿ। ਯਿ ਰਿ ਲਿ ਵਿ ੜਿ।

ਇੰ ਸਿੰ ਹਿੰ। ਕਿੰ ਖਿੰ ਗਿੰ ਘਿੰ ਙਿੰ। ਚਿੰ ਛਿੰ ਜਿੰ ਝਿੰ ਞਿੰ। ਟਿੰ ਠਿੰ ਡਿੰ ਢਿੰ ਣਿੰ। ਤਿੰ ਥਿੰ ਦਿੰ ਧਿੰ ਨਿੰ। ਪਿੰ ਫਿੰ ਬਿੰ ਭਿੰ ਮਿੰ। ਯਿੰ ਰਿੰ ਲਿੰ ਵਿੰ ੜਿੰ।

ਆਦਿ ਸਚੁ; ਜੁਗਾਦਿ ਸਚੁ॥ ਹਿੰਦੀ ’ਚ ਸਿਹਾਰੀ ਨੂੰ ਛੋਟੀ ਬਿਹਾਰੀ ਬੋਲਦੇ ਹਨ, ਆਦਿ ਨੂੰ ਆਦੀ ਨਹੀਂ ਪੜੑਨਾ। ਆ-ਦਿ, ਜੁੱਗਾ-ਦਿ:- ਕੰਨਾ ਲੰਬਾ ਬੋਲ ਕੇ, ਸਿਹਾਰੀ ਸੰਕੋਚ ਕੇ ਹੀ ਬੋਲੋ। ਹੁਕਮੈ ਅੰਦਰਿ. ਸਭੁ ਕੋ; ਬਾਹਰਿ ਹੁਕਮ ਨ ਕੋਇ॥ (ਬਾਹਰਿ) ਰਾਰੇ ਨੂੰ ਸਿਹਾਰੀ ਹੈ, ਜੇ ਬੇਖ਼ਿਆਲੀ ਕਰੀਏ, ਤਾਂ ਹਾਹੇ ਨੂੰ ਸਿਹਾਰੀ, ਬਾਹਿਰ ਗ਼ਲਤ ਹੈ। ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਦੇ ਸੱਚੇ ਸਰੂਪ ’ਚ (ਬਾਹਰਿ) ਦੇ ਹਾਹੇ ਨੂੰ ਸਿਹਾਰੀ ਕਿਤੇ ਭੀ ਨਹੀਂ। ਪਾਈ-ਅਹਿ, ਭਵਾਈ-ਅਹਿ:- ਪਾਈ ਕਹਿ ਕੇ ਐੜਾ ਮੁਕਤਾ ਖਿਆਲ ਨਾਲ ਉਚਾਰ ਕੇ, ਹਾਹੇ ਦੀ ਸਿਹਾਰੀ ਸੰਕੋਚ ਕੇ ਉਚਾਰੋ ਜੀ। ਉਬਰਿ-ਯੈ, ਨਿਵਰਿ-ਯੈ:- ਸਿਹਾਰੀ ਖਿਆਲ ਨਾਲ ਸੰਕੋਚ ਕੇ ਉਚਾਰੋ, ਯਯੇ ਦੁਲਾਵਾਂ ਬੋਲੋ ਜੀ।

aade sachu; jugaade sachu॥ In the Hindi language, sehaaree is pronounced as a small behaaree. Do not read ਆਦਿ (aade) as ਆਦੀ (aadee).  In ਆ-ਦਿ  (aa-de) and ਜੁੱਗਾ-ਦਿ (jugaa-de), elongate the kannaa while pronouncing the sehaaree briefly. hukmai andare. sabhu ko; baahare hukam. na koe॥ In ਬਾਹਰਿ (baahare), the  has a sehaaree. If we are not careful, the sehaaree can mistakenly go on the , resulting in the incorrect pronunciation ਬਾਹਿਰ (baaher). Parampoojneek true Sateguroo Saaheb Jee’s true form [Dhann Sree Guroo Granth Saaheb Jee] never has a sehaaree on the in the word ਬਾਹਰਿ (baahare). In ਪਾਈ-ਅਹਿ (paaeeAhe) ਭਵਾਈ-ਅਹਿ (bhavaaeeAhe), pronounce ਪਾਈ (paaee), then carefully pronounce the muktaa, briefly pronouncing the sehaaree on the . ਉਬਰਿ-ਯੈ (oubare-yai), ਨਿਵਰਿ-ਯੈ (nevare-yai)- carefully pronouncing sehaaree briefly, then pronounce the dulaan on the

ਜਦੋਂ ਆਪ ਜੀ, ਸਿਹਾਰੀ ਲਘੂ ਲਾ ਕੇ ਹਰਿ ਬੋਲੋਂਗੇ, ਭਾਵ ਹਰ ਥਾਂ ਸਿਹਾਰੀ ਲਾਵੋਂਗੇ, ਜਿਹੜਾ ਸਿਹਾਰੀ ਨਹੀਂ ਲੌਂਦਾ, ਉਹ ਕਹੇਗਾ, ਤੁਸੀਂ ਲਾਂ ਲੌਂਦੇ ਹੋਂ, ਉਸ ਨੂੰ ਪੂਰਨ ਗ੍ਰੀਬੀ ਸਹਿਤ, ਹਰੇ ਲਾਂ ਦੀਰਘ ਲੰਬੀ ਬੋਲ ਕੇ, ਸਿਹਾਰੀ ਲਘੂ ਛੋਟੀ ਬੋਲ ਕੇ, ਦੋਹਾਂ ਦਾ ਫ਼ਰਕ ਸੁਣਾਉ, ਲਘੂ ਦੀਰਘ ਦਾ ਬਹੁਤ ਫ਼ਰਕ ਹੈ। ਯਥਾ:- ਹਰਿ ਹਰਿ ਹਰਿ. ਹਰਿ ਹਰਿ ਹਰੇ; ਹਰਿ ਹਰਿ ਹਰਿ ਹੇਤ॥

When you pronounce ਹਰਿhare with sehaaree, meaning you pronounce sehaaree wherever it comes up, the person who does not pronounce sehaaree will say that you are pronouncing a laan. With utmost humility, pronounce the word ਹਰੇharay with a laan with a long duration and a sehaaree with a short duration and have them hear the difference. There is a big difference between a deeragh and laghoo. Accordingly:- hare hare hare. hare hare haray; hare hare hare hayt