ਵਾਹਿਗੁਰੂ॥ ਸੱਚੇ ਕੰਤ ਸੱਚੇ ਭਗਵੰਤ ਪਾਰਬ੍ਰਹਮ ਬਿਅੰਤ ਵਾਹਿਗੁਰੂ ਸਤਿਗੁਰੂ ਸਾਹਿਬਾਨ ਜੀ ਦੀ ਉਸਤਤਿ:- ਵਾਹਿਗੁਰੂ॥ ਧਰਨਿ ਗਗਨ ਨਵ ਖੰਡ ਮਹਿ; ਜੋਤਿ ਸ੍ਵਰੂਪੀ ਰਹਿਓ ਭਰਿ॥ ਭਨਿ ਮਥੁਰਾ. ਕਛੁ ਭੇਦੁ ਨਹੀ; ਗੁਰੁ ਅਰਜੁਨੁ ਪਰਤਖੵ ਹਰਿ॥ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਪਰਮਪੂਜਨੀਕ ਸੱਚੇ ਸਤਿਗੁਰੂ ਵਾਹਿਗੁਰੂ ਸ੍ਰੀ ਗੁਰੂ ਅਰਜਨਦੇਵ ਸਾਹਿਬ ਜੀ ਧੰਨ ਪਿਆਰੇ ਵਾਹਿਗੁਰੂ ਸਾਹਿਬ ਜੀ ਹਨ! ਜ਼ਾਲਮ ਘੋਰ ਭਿਆਨਕ ਅਤਿਆਚਾਰ ਜ਼ੁਲਮ ਕਰਕੇ, ਹੁਣ ਆਪ ਜੀ ਨੂੰ ਜੇਠ ਦੀ ਅਤੀ ਹੀ ਸਖ਼ਤ ਗਰਮੀ ’ਚ, ਉੱਬਲ਼ਦੀ ਦੇਗ਼ ਅੰਦਰ ਬਿਠਾ ਰਹੇ ਹਨ। ਹੁਣ ਜ਼ਾਲਮ ਤੱਤਾ ਤੱਤਾ ਰੇਤਾ ਆਪ ਜੀ ਦੇ ਪਰਮਪਵਿੱਤ੍ਰ ਪਰਮਪੂਜਨੀਕ ਸ਼ੁਭ ਸੱਚੇ ਸੁੱਚੇ ਉੱਚੇ ਮਹਾਨ ਪਰਉਪਕਾਰੀ ਧੀਰਜਧਾਰੀ ਨਿਰੰਕਾਰੀ ਨ੍ਰਿਵਿਕਾਰੀ ਸੀਸ ’ਤੇ ਪਾ ਰਹੇ ਹਨ। ਹੁਣ ਜ਼ਾਲਮ ਆਪ ਜੀ ਨੂੰ ਸੜਦੀ ਬਲਦੀ ਮੱਚਦੀ ਲੋਹ ’ਤੇ ਖੜੑਾ ਰਹੇ ਹਨ। ਆਪ ਜੀ ਗੁਰਮੁਖਿ ਨਿਰਲੇਪ ਅਵਸਥਾ ਵਿੱਚ ਪੰਜ ਦਿਨ ਭੁੱਖ ਉਣੀਂਦ੍ਰਾ ਤ੍ਰੇਹ ਸਹਾਰਦੇ ਹੋਏ, ਤੇਰਾ ਕੀਆ; ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ; ਨਾਨਕੁ ਮਾਂਗੈ॥੨॥੪੨॥੯੩॥ ਅੰਮ੍ਰਿਤ ਗੁਰਬਾਣੀ ਜਪ ਜਪਾ ਰਹੇ ਹਨ। ਯਥਾ:- ਰਹਿਦੇ ਗੁਰੁ ਦਰੀਆਉ ਵਿਚਿ; ਮੀਨ ਕੁਲੀਨ ਹੇਤੁ ਨਿਰਬਾਣੀ॥ ਦਰਸਨੁ ਦੇਖਿ ਪਤੰਗ ਜਿਉ; ਜੋਤੀ ਅੰਦਰਿ ਜੋਤਿ ਸਮਾਣੀ॥ ਸਬਦੁ ਸੁਰਤਿ ਲਿਵ ਮਿਰਗ ਜਿਉ; ਭੀੜ ਪਈ ਚਿਤਿ ਅਵਰੁ ਨ ਆਣੀ॥ ਚਰਣਕਵਲ ਮਿਲਿ ਭਵਰ ਜਿਉ; ਸੁਖ ਸੰਪਟ ਵਿਚਿ ਰੈਣਿ ਵਿਹਾਣੀ॥ ਗੁਰੁ ਉਪਦੇਸੁ ਨ ਵਿਸਰੈ; ਬਾਬੀਹੇ ਜਿਉ ਆਖ ਵਖਾਣੀ॥ ਗੁਰਮੁਖਿ ਸੁਖ ਫਲੁ ਪਿਰਮ ਰਸੁ; ਸਹਜ ਸਮਾਧਿ ਸਾਧਸੰਗਿ ਜਾਣੀ॥ ਗੁਰ ਅਰਜਨ ਵਿਟਹੁ ਕੁਰਬਾਣੀ॥੨੩॥
ਵਾਹਿਗੁਰੂ॥ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਪਰਮਪੂਜਨੀਕ ਸੱਚੇ ਸਤਿਗੁਰੂ ਵਾਹਿਗੁਰੂ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਧੰਨ ਪਿਆਰੇ ਸੱਚੇ ਕੰਤ ਸੱਚੇ ਭਗਵੰਤ ਪਾਰਬ੍ਰਹਮ ਬਿਅੰਤ ਵਾਹਿਗੁਰੂ ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਸਰਬ ਜੀਆ ਕਾ ਦਾਤਾ ਰੇ॥ ਹਨ! ਜ਼ਾਲਮ ਘੋਰ ਭਿਆਨਕ ਅਤਿਆਚਾਰ ਜ਼ੁਲਮ ਕਰਕੇ, ਹੁਣ ਆਪ ਜੀ ਨੂੰ ਗੋਲ ਦਾਇਰੇ ਤਿੱਖੇ ਤੀਰਾਂ ਵਿਚਕਾਰ ਲੋਹੇ ਦੇ ਤੰਗ ਪਿੰਜਰੇ ’ਚ ਕੈਦ ਕਰ ਰਹੇ ਹਨ। ਆਪ ਜੀ ਅਫ਼ੁਰ ਗੁਰਮੁਖਿ ਨਿਰਲੇਪ ਅਵਸਥਾ ’ਚ ਹੁਣ ਵਾਹਿਗੁਰੂ ਵਾਹਿਗੁਰੂ ਜਪ ਜਪਾ ਰਹੇ ਹਨ। ਸੱਚੇ ਸਤਿਗੁਰੂ ਪਰਮੇਸਰ ਜੀ ਪ੍ਰੇਮੀ ਦਰੋਗੇ ਤੋਂ ਕਾਗਜ਼ ਕਲਮ ਸਿਆਹੀ ਮੰਗਵਾ ਕੇ, ਸ੍ਰਬੱਤ ਦੇ ਭਲੇ ਹਿਤ, ਵੈਰਾਗਮਈ ਭੋਗ ਦੇ ਸੱਤਵਿੰਜਾ ਅੰਮ੍ਰਿਤ ਸਲੋਕ ਉਚਾਰ, ਲਿਖ ਕੇ ਪ੍ਰੇਮੀ ਸਿੱਖ ਪਾਸ ਸ੍ਰੀ ਅਨੰਦਪੁਰ ਸਾਹਿਬ ਜੀ ਭੇਜੇ। ਯਥਾ:- ੴ ਸਤਿਗੁਰ ਪ੍ਰਸਾਦਿ॥ ਸਲੋਕ ਮਹਲਾ ੯॥ ਗੁਨ ਗੋਬਿੰਦ ਗਾਇਓ ਨਹੀ; ਜਨਮੁ ਅਕਾਰਥ ਕੀਨ॥ ਕਹੁ ਨਾਨਕ. ਹਰਿ ਭਜੁ ਮਨਾ; ਜਿਹਿ ਬਿਧਿ ਜਲ ਕੌ ਮੀਨ॥੧॥ ਬਿਖਿਅਨ ਸਿਉ ਕਾਹੇ ਰਚਿਓ; ਨਿਮਖ. ਨ ਹੋਹਿ ਉਦਾਸ॥ ਕਹੁ ਨਾਨਕ. ਭਜੁ ਹਰਿ ਮਨਾ; ਪਰੈ ਨ. ਜਮ ਕੀ ਫਾਸ॥੨॥ ਤਰਨਾਪੋ. ਇਉ ਹੀ ਗਇਓ; ਲੀਓ ਜਰਾ ਤਨੁ ਜੀਤਿ॥ ਕਹੁ ਨਾਨਕ. ਭਜ ਹਰਿ ਮਨਾ; ਅਉਧ ਜਾਤੁ ਹੈ ਬੀਤਿ॥੩॥ ਬਿਰਧ ਭਇਓ. ਸੂਝੈ ਨਹੀ; ਕਾਲੁ ਪਹੂਚਿਓ ਆਨ॥ ਕਹੁ ਨਾਨਕ. ਨਰ ਬਾਵਰੇ; ਕਿਉ. ਨ ਭਜੈ ਭਗਵਾਨ॥੪॥ ਧਨੁ ਦਾਰਾ ਸੰਪਤਿ ਸਗਲ; ਜਿਨਿ ਅਪੁਨੀ ਕਰਿ ਮਾਨਿ॥ ਇਨ ਮੈ ਕਛੁ ਸੰਗੀ ਨਹੀ; ਨਾਨਕ. ਸਾਚੀ ਜਾਨਿ॥੫॥ ਹੁਣ ਧਰਮ ਦੇ ਪ੍ਰਕਾਸ਼, ਜ਼ੁਲਮ ਦੇ ਨਾਸ ਲਈ, ਗੁਰਮੁਖਿ ਨਿਰਲੇਪ ਅਵਸਥਾ ’ਚ ਆਪਣੇ ਸੁੰਦਰ ਗੁਰਮੁਖਿ ਸੱਚੇ ਬ੍ਰਹਮ ਸਰੂਪ ਸੱਚੇ ਸੱਚੇ ਸੱਚੇ ਸੀਸ ਸਾਹਿਬ ਜੀ ਕੁਰਬਾਨ ਕਰ ਰਹੇ ਹਨ। ਆਪ ਜੀ ਦੇ ਸ਼ਹੀਦ ਹੋਏ ਸ੍ਰੀ ਸੀਸ ਸਾਹਿਬ ਜੀ ਹੁਣ ਦਾਸਨਦਾਸੀ ਦੇ ਸਿਰ ’ਤੇ ਸਜ ਰਹੇ ਹਨ। ਯਥਾ:- ਤਿਲਕ ਜੰਞੂ; ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ; ਕਲੂ ਮਹਿ ਸਾਕਾ॥ ਸਾਧਨਿ ਹੇਤਿ; ਇਤੀ ਜਿਨਿ ਕਰੀ॥ ਸੀਸੁ ਦੀਯਾ; ਪਰੁ. ਸੀ ਨ ਉਚਰੀ॥੧੩॥ ਧਰਮ ਹੇਤ; ਸਾਕਾ ਜਿਨਿ ਕੀਆ॥ ਸੀਸੁ ਦੀਆ; ਪਰੁ. ਸਿਰਰੁ ਨ ਦੀਆ॥ ਨਾਟਕ ਚੇਟਕ; ਕੀਏ ਕੁਕਾਜਾ॥ ਪ੍ਰਭ ਲੋਗਨ ਕਹ; ਆਵਤ ਲਾਜਾ॥੧੪॥ ਦੋਹਰਾ॥ ਠੀਕਰਿ ਫੋਰਿ ਦਿਲੀਸਿ ਸਿਰਿ; ਪ੍ਰਭ ਪੁਰ ਕੀਯਾ ਪਯਾਨ॥ ਤੇਗਬਹਾਦਰ ਸੀ ਕ੍ਰਿਆ; ਕਰੀ ਨ ਕਿਨਹੂੰ ਆਨ॥੧੫॥ ਤੇਗਬਹਾਦਰ ਕੇ ਚਲਤ; ਭਯੋ ਜਗਤ ਕੋ ਸੋਕ॥ ਹੈ ਹੈ ਹੈ ਸਭ ਜਗ ਭਯੋ; ਜੈ ਜੈ ਜੈ ਸੁਰਲੋਕ॥੧੬॥
ਵਾਹਿਗੁਰੂ॥ ਧੰਨ ਸੱਚੇ ਵਾਹਿਗੁਰੂ ਜੀ ਸੱਚੇ, ਧੰਨ ਸੱਚੇ ਵਾਹਿਗੁਰੂ ਜੀ ਸੱਚੇ, ਧੰਨ ਸੱਚੇ ਵਾਹਿਗੁਰੂ ਜੀ ਸੱਚੇ, ਧੰਨ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸੱਚੇ ਪਰਮੇਸਰ ਸੱਚੇ ਨਿਰੰਕਾਰ, ਪਰਮਪੂਜਨੀਕ ਜਗਮਗ ਜਾਗਦੀ ਜੋਤਿ ਸੱਚੇ ਗੁਰੂ ਗਰੰਥ ਜੀ ਮਾਨਿਓ; ਪਰਗਟ ਗੁਰਾਂ ਕੀ ਦੇਹ। ਪਰਮਪੂਜਨੀਕ ਜੁੱਗੋ ਜੁੱਗ ਅਟਲ ਗੁਰਤਾਗੱਦੀ ਬਿਰਾਜਮਾਨ ਧੰਨ ਵਾਹਿਗੁਰੂ ਸਤਿਗੁਰੂ ਗਿਰੰਥ ਸਾਹਿਬ ਜੀ ਧੰਨ ਪਿਆਰੇ ਸੱਚੇ ਨਿਰੰਜਨ, ਸੱਚੇ ਅਬਿਨਾਸੀ, ਸੱਚੇ ਦਇਆਲ, ਸੱਚੇ ਕ੍ਰਿਪਾਲ, ਸੱਚੇ ਮਿਹਰਵਾਨ, ਸੱਚੇ ਭਗਵਾਨ ਜੀ ਹਨ! ਤੁਮ ਬਡ ਦਾਤੇ ਦੇ ਰਹੇ॥ ਅਨੁਸਾਰ ਅਪਣੀ ਆਗਿਆਕਾਰੀ ਗੁਰਮੁਖਿ ਦਾਸਨਦਾਸੀ ਸੁਪਤਨੀ ਦੇ ਰੋਮਿ ਰੋਮਿ ਦਿਲ ਦਿਮਾਗ਼ ਸੁਰਤੀ ਸਿਮਰਤੀ ਚਿਤਵਨੀ ਬੁੱਧੀ, ਜਾਗ੍ਰਤ, ਸੁਪਨ, ਸੁਖੋਪਤਿ ਅਵਸਥਾ ’ਚ ਪਰਮਪਵਿੱਤ੍ਰ ਅੰਮ੍ਰਿਤ ਸ੍ਰੀ ਗੁਰਬਾਣੀ ਜੀ ਹਰ ਸਮੇਂ ਭੇਜਦੇ ਰਹਿੰਦੇ ਹਨ ਜੀ। ਲੂੰ ਲੂੰ ’ਚ ਵਸ ਕੇ, ਰਿਦੇ ’ਚੋਂ ਮੁਖ ’ਚ ਹਰ ਵੇਲੇ ਅੰਮ੍ਰਿਤ ਭੇਜਦੇ ਰਹਿੰਦੇ ਹਨ, ਸੱਚੇ ਨਾਮ ਦੀ ਅੰਮ੍ਰਿਤ ਵਰਖਾ ਕਰ ਰਹੇ ਹਨ, ਅੰਮ੍ਰਿਤ ਦੀ ਧਾਰ ਐਸੀ ਜ਼ੋਰਦੀ ਮਾਰਦੇ ਹਨ (send ambrosial nectar with so much pressure), ਰੋਮਿ ਰੋਮਿ ਕਰਕੇ ਅਪਣਾ ਜਾਪ ਆਪ ਕਰਵਾ ਦਿੰਦੇ ਹਨ। ਗੁਰਮੁਖਿ ਅਜਪਾ ਜਾਪ ਸਿਮਰਨ ਦੀ ਅਨਹਦ ਝੁਨਕਾਰ ਸੁਖ ਬਖ਼ਸ਼ ਕੇ, ਗੁਰੂ ਪ੍ਰੇਮਾ ਭਗਤੀ, ਨਿਰਗੁਨ ਬ੍ਰਹਮ ਜੀ ’ਚ ਲੀਨਤਾ ਸਹਿਤ, ਨਿਰਗੁਨ ਸਰਗੁਨ ਜੀ ਦੀ ਏਕਤਾ ਬਖ਼ਸ਼ ਕੇ, ਨਿਹਾਲ ਨਿਹਾਲ ਨਿਹਾਲ ਕਰਦੇ ਰਹਿੰਦੇ ਹਨ ਜੀ ਰਾਮਜੀ। ਯਥਾ:- ਗੁਰੂ ਗ੍ਰੰਥ ਕਲਜੁਗ ਭਇਓ; ਗੁਰੂ ਰੂਪ ਮਹਾਨ॥ ਦਸ ਪਾਤਿਸਾਹੀਆਂ ਰੂਪ ਇਹੁ; ਗੁਰੂ ਗ੍ਰੰਥ ਜੀ ਜਾਨ॥
ਵਾਹਿਗੁਰੂ॥ (ੴ) ਸਾਹਿਬ ਜੀ ਦਾ ਸ਼ੁੱਧ ਉਚਾਰਨ, ਇੱਕ-ਓਅੰਕਾਰ ਹੈ। ਬਾਰ ਬਾਰ ਪੜੑ ਕੇ ਸ਼ੁੱਧ ਪਕਾਉ ਜੀ। ਊੜੇ ਦਾ ਮੂੰਹ ਖੁੱਲੑਾ. ਹੋੜੇ ਦੀ ਅਵਾਜ਼- ਦੀਰਘ ਜਾਣ ਕੇ, ਲੰਬਾ ਪੂਰਾ ਫਬਾ ਕੇ ਇਕੱਠਾ ਇੱਕ-ਓਅੰਕਾਰ ੴ ਬੋਲੋ (ਗ਼ਲਤ ਉਚਾਰਨ ਇਕਮਕਾਰ ਏਕਮਕਾਰ, ਇਕਿਓਅੰਕਾਰ ਹਨ)।
ਵਾਹਿਗੁਰੂ॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਨ ਕੋਇ॥ ਨਿਰੰਕਾਰ ਗੁਰਬਾਣੀ ਦੇ ਅਰਥਾਂ ’ਚ ਸੱਚੇ ਵਾਹਿਗੁਰੂ ਜੀ ਦੇ ਸੱਚੇ ਸੁੰਦਰ ਦਰਸਨ ਹਨ ਜੀ। ਅਰਥ ਵੀਚਾਰ ਵੀਚਾਰ ਕੇ ਬਣ ਜਾਉ ਬ੍ਰਹਮ ਬੀਚਾਰੀ ਜੀ। ਯਥਾ:- ਗੁਰਬਾਣੀ ਕੀ ਏਕ ਤੁਕ ਤਾ ਕੇ ਅਰਥ ਅਨੰਤ। ਤਾਹਿ ਬਿਚਾਰਤ ਹੀ ਰਹੈ ਸੋ ਖਾਲਸਾ ਮਹੰਤ॥ ੩੧॥) ਗੁਰੁ ਸਾਗਰੁ ਰਤਨੀ ਭਰਪੂਰੇ॥ ਅੰਮ੍ਰਿਤੁ ਸੰਤ ਚੁਗਹਿ; ਨਹੀ ਦੂਰੇ॥ ਹਰਿ ਰਸੁ ਚੋਗ ਚੁਗਹਿ; ਪ੍ਰਭ ਭਾਵੈ॥ ਸਰਵਰ ਮਹਿ ਹੰਸੁ; ਪ੍ਰਾਨਪਤਿ ਪਾਵੈ॥੧॥
ਵਾਹਿਗੁਰੂ॥ ਇਹ ਪ੍ਰੇਮ ਬੇਨਤੀ ਅਰਦਾਸ ਕਰਨ ਦਾ ਲੱਖਾਂ ਮਣਾ ਅਨੰਦ ਹੈ ਜੀ:- “ਹੇ ਪਰਉਪਕਾਰੀ ਸੱਚੇ ਕੰਤ ਸੱਚੇ ਭਗਵੰਤ ਧੰਨ ਧੰਨ ਧੰਨ ਵਾਹਿਗੁਰੂ ਸਤਿਗੁਰੂ ਨਾਨਕਦੇਵ ਸਾਹਿਬ ਜੀ! ਦਾਸਨਦਾਸੀ ਨੂੰ ਬਣਾਵੋ ਅਪਣੀ ਆਗਿਆਕਾਰੀ ਪਰਉਪਕਾਰੀ ਗੁਰਮੁਖਿ wife (ਬਹੂ), ਕ੍ਰਿਪਾ ਕਰਕੇ ਸਟੀਕ ਲਿਖਣ ਲਿਖੌਣ ਤੇ ਨਾਮੁ ਜਪਣ ਜਪੌਣ ਵਾਲ਼ੀ ਬਣਾਵੋ ਅਸਾਡੀ ਗੁਰਮੁਖਿ life (ਜ਼ਿੰਦਗੀ), ਅਪਣਾ ਹੁਕਮ ਮਨਾਵੋ ਜੀ, ਦਾਸਨਦਾਸੀ ਦੀ ਦਾਸੀ ਦੀ ਦਾਸੀ ਬਣਾਵੋ ਜੀ। ਯਥਾ:- ਦਾਸਨਿ ਦਾਸੀ ਕੀ ਪਨਿਹਾਰਿ॥) ਮੋਕਉ ਕੀਜੈ. ਦਾਸੁ ਦਾਸ ਦਾਸਨ ਕੋ; ਹਰਿ ਦਇਆ ਧਾਰਿ ਜਗੰਨਾਥਾ॥੩॥ ਖਿਨ ਖਿਨ ਨਿਮਖ ਨਿਮਖ ਨਮਸਕਾਰਾਂ ਕਰਵਾਓ ਜੀ। ਗੁਰਪ੍ਰਸਾਦਿ ਜੀ।”