Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

New English Translations of Dhan Guru Nanak Dev Sahib Ji's Life!
November 13, 2024

English translations of Guru Nanak Dev Ji's life will be released every Friday! Here’s a glimpse of the beginning of the Pothi Sahib. For the complete Gurbansavli Pothi Sahib Ji, visit Gursevak.com!

ਗੁਰਪ੍ਰਸਾਦਿ ਵਾਹਿਗੁਰੂ॥ ਵਾਹਿਗੁਰੂ ਪੂਰਨ ਬ੍ਰਹਮ ਸੁੰਦਰ ਭਗਵਾਨ ਸੱਚੇ ਨਾਮ ਦੇ ਸੱਚੇ ਦਾਤੇ ਅਕਾਲਪੁਰਖੁ ਕਰਤਾਪੁਰਖੁ ਸਤਿਗੁਰੂ ਸਾਹਿਬਾਨ ਜੀ ਦੀ ਸ਼ੁਭ ਸੱਚੀ ਬੰਸਾਵਲੀ। {ਗੁਰਪ੍ਰਸਾਦਿ ਤੱਤਕਰੇ ਦੇ ਅਰੰਭ ’ਚ ਖ਼ਾਸ ਪ੍ਰੇਮ ਬਿਨੈ:- ਨੰਬਰ ਪੜੑ ਕੇ ਪ੍ਰਕਰਣ ਲੱਭੋ ਜੀ} ਰੋਮ ਰੋਮ ਕੋਟਿ ਬ੍ਰਹਮਾਂਡ ਕੋ ਨਿਵਾਸ ਜਾਸੁ; ਮਾਨਸ ਅਉਤਾਰ ਧਾਰਿ ਦਰਸੁ ਦਿਖਾਏ ਹੈ॥) ਲਾਲ ਰੰਗੀਲੇ ਪ੍ਰੀਤਮ ਮਨਮੋਹਨ; ਤੇਰੇ ਦਰਸਨ ਕਉ ਹਮ ਬਾਰੇ॥ ਧੰਨ ਸੱਚੇ ਵਾਹਿਗੁਰੂ ਜੀ ਸੱਚੇ, ਧੰਨ ਸੱਚੇ ਵਾਹਿਗੁਰੂ ਜੀ ਸੱਚੇ, ਧੰਨ ਸੱਚੇ ਵਾਹਿਗੁਰੂ ਜੀ ਸੱਚੇ, ਪਰਮਪੂਜਨੀਕ ਸੱਚੇ ਸਤਿਗੁਰੂ ਵਾਹਿਗੁਰੂ ਸ੍ਰੀ ਗੁਰੂ ਅਰਜਨਦੇਵ ਸਾਹਿਬ ਜੀ ਧੰਨ ਪਿਆਰੇ ਸੱਚੇ ਵਾਹਿਗੁਰੂ ਸੱਚੇ ਅਬਿਨਾਸੀ ਦਇਆਲ ਕ੍ਰਿਪਾਲ ਮਿਹਰਵਾਨ ਭਗਵਾਨ ਜੀ ਹਨ! ਜ਼ਾਲਮ ਘੋਰ ਭਿਆਨਕ ਜ਼ੁਲਮ ਕਰਕੇ, ਹੁਣ ਆਪ ਜੀ ਨੂੰ ਜੇਠ ਦੀ ਅਤੀ ਹੀ ਸਖ਼ਤ ਗਰਮੀ ’ਚ ਉੱਬਲ਼ਦੀ ਦੇਗ਼ ਅੰਦਰ ਬੈਠਾ ਰਹੇ ਹਨ। ਹੁਣ ਜ਼ਾਲਮ ਤੱਤਾ ਤੱਤਾ ਰੇਤਾ ਆਪ ਜੀ ਦੇ ਪਰਮਪਵਿੱਤ੍ਰ ਪਰਮਪੂਜਨੀਕ ਸ਼ੁਭ ਸੱਚੇ ਸੁੱਚੇ ਉੱਚੇ ਮਹਾਨ ਪਰਉਪਕਾਰੀ ਧੀਰਜਧਾਰੀ ਨਿਰੰਕਾਰੀ ਨਿਰਵਿਕਾਰੀ ਸੀਸ ’ਤੇ ਪਾ ਰਹੇ ਹਨ। ਹੁਣ ਜ਼ਾਲਮ ਆਪ ਜੀ ਨੂੰ ਸੜੑਦੀ ਬਲਦੀ ਮੱਚਦੀ ਲੋਹ ’ਤੇ ਖੜੑਾ ਰਹੇ ਹਨ। ਆਪ ਜੀ ਗੁਰਮੁਖਿ ਨਿਰਲੇਪ ਅਵਸਥਾ ’ਚ ਪੰਜ ਦਿਨ ਭੁੱਖ ਉਨੀਂਦ੍ਰਾ ਤ੍ਰੇਹ ਸਹਾਰਦਿਆਂ ਰੋਮਿ ਰੋਮਿ ਹਿਰਦੇ ਕਰਕੇ ਤੇਰਾ ਕੀਆ; ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ; ਨਾਨਕੁ ਮਾਂਗੈ॥ ਅੰਮ੍ਰਿਤ ਗੁਰਬਾਣੀ ਜਪ ਜਪਾ ਰਹੇ ਹਨ।

Gurprasaade, Vaaheguroo. Vaaheguroo the perfect supreme being, the beautiful Lord, the true giver of the true name, timeless being, the creator, true Guroo Saaheb Jee’s blessed true lineage begins. {Gurprasaade, there are special requests at the start of the table of contents. please refer to the numbers to locate each topic.} rom rom kotte brahmaand ko nevaas jaasu; maanas Aoutaar dhaare. darasu dekhaa-ay hai॥) laal rangeelay preetam manmohan; tayray darsan kou ham baaray॥ dhann truest of true Vaaheguroo Jee, dhann truest of true Vaaheguroo Jee, dhann truest of true Vaaheguroo Jee, parampoojneek Vaaheguroo true Satguroo Vaaheguroo Sree Guroo Arjandayv Saaheb Jee dhann beloved truest of true Vaaheguroo Jee are the true, immortal, merciful, kind, compassionate Lord. At this very moment, with atrocious and inhumane cruelty, the tyrants are making them sit in a boiling cauldron during the intense heat of the month of Jaytth. Now, the tyrants are pouring burning hot sand on their utmost pure, parampoojneek, noble, true, immaculate, exalted, great, benevolent, patient, nerankaaree, viceless head. In this present moment, the tyrants are making them stand on burning, blistering and seething iron. Now in a detached, unaffected gurmukh state, while enduring hunger, thirst and sleeplessness for five days, with every hair on their body and from their heart, they are repeating and making others repeat the Amret Gurbaannee tayraa keeaa; meetthaa laagai॥ hare naamu padaarathu; naanaku maaⁿgai॥2॥42॥93॥

 

ਧੰਨ ਹਨ ਧੰਨ ਹਨ ਧੰਨ ਹਨ ਵਾਹਿਗੁਰੂ ਸਤਿਗੁਰੂ ਸਾਹਿਬਾਨ ਜੀ ਦੀ ਸ਼ੁਭ ਸੱਚੀ ਬੰਸਾਵਲੀ ’ਚ ਇਹ ਸੰਖੇਪ ਜ਼ਿਕਰ ਹੈ:- ਵਾਹਿਗੁਰੂ॥ ਪਰਮਪਵਿੱਤ੍ਰ ਅਵਤਾਰ, ਅਵਤਾਰ ਅਸਥਾਨ, ਅਵਤਾਰ ਸੰਮਤ। ਵਾਹਿਗੁਰੂ॥ ਧਨੁ ਧੰਨੁ ਪਿਤਾ ਸਾਹਿਬਾਨ ਜੀ, ;ਧਨੁ ਧਨੁ ਸੁ ਜਨਨੀ. ਜਿਨਿ ਗੁਰੂ ਜਣਿਆ ਮਾਇ॥ ਪਰਮਪੂਜਨੀਕ ਗੁਰਮੁਖਿ ਮਾਤਾ ਸਾਹਿਬਾਨ ਜੀ। ਵਾਹਿਗੁਰੂ॥ ਪਿਆਰੇ ਗੁਰਮੁਖਿ ਨਾਨਕੇ। ਵਾਹਿਗੁਰੂ॥ ਪਰਮਪੂਜਨੀਕ ਪਿਆਰੇ ਗੁਰਮੁਖਿ ਨਾਨੇ ਸਾਹਿਬਾਨ ਜੀ, ਪਰਮਪੂਜਨੀਕ ਪਿਆਰੀਆਂ ਗੁਰਮੁਖਿ ਨਾਨੀਆਂ ਜੀ। ਪਰਮਪੂਜਨੀਕ ਗੁਰਮੁਖਿ ਮਾਮੇ, ਗੁਰਮੁਖਿ ਮਾਮੀਆਂ ਜੀ। ਵਾਹਿਗੁਰੂ॥ ਪਿਆਰੇ ਗੁਰਮੁਖਿ ਦਾਦਕੇ ਜੀ, ਪਰਮਪੂਜਨੀਕ ਅਤਿਅੰਤ ਪਿਆਰੇ ਗੁਰਮੁਖਿ ਦਾਦੇ ਸਾਹਿਬਾਨ ਜੀ, ਪਰਮਪੂਜਨੀਕ ਪਿਆਰੀਆਂ ਗੁਰਮੁਖਿ ਦਾਦੀਆਂ ਜੀ। ਵਾਹਿਗੁਰੂ॥ ਅਤਿਅੰਤ ਪਿਆਰੇ ਗੁਰਮੁਖਿ ਪੜਦਾਦੇ ਸਾਹਿਬਾਨ ਜੀ, ਪਰਮਪੂਜਨੀਕ ਪਿਆਰੀਆਂ ਗੁਰਮੁਖਿ ਪੜਦਾਦੀਆਂ ਜੀ। ਵਾਹਿਗੁਰੂ॥ ਪਿਆਰੇ ਗੁਰਮੁਖਿ ਤਾਏ ਜੀ, ਗੁਰਮੁਖਿ ਤਾਈਆਂ ਜੀ ਅਤੇ ਉਨ੍ਹਾਂ ਦੇ ਗੁਰਮੁਖਿ ਸਪੂਤ। ਵਾਹਿਗੁਰੂ॥ ਪਰਮਪੂਜਨੀਕ ਦਸ ਸਤਿਗੁਰੂ ਸਾਹਿਬਾਨ ਜੀ ਦੇ ਗੁਰਮੁਖਿ ਬ੍ਰਹਮ ਪੰਜ ਪਿਆਰੇ ਆਦਿ। 

Dhann han, dhann han, dhann han Vaaheguroo Satguroo Saahebaan Jee’s blessed true lineage briefly mentions:- Vaaheguroo. The supreme holy manifestation, the location and year of the manifestation. Vaaheguroo. dhanu dhaⁿnu petaa Saahebaan Jee, ;dhanu dhanu su jananee jene guroo janneaa maae॥ utmost praiseworthy Gurmukh mother. Vaaheguroo. Beloved Gurmukh maternal relatives. Vaaheguroo. The utmost praiseworthy beloved maternal Gurmukh grandfather and Gurmukh grandmother. The utmost praiseworthy maternal Gurmukh uncles and Gurmukh aunts. Vaaheguroo. Beloved Gurmukh paternal family, the utmost praiseworthy dearly beloved paternal Gurmukh grandfather and Gurmukh grandmothers. Vaaheguroo. The dearly beloved Gurmukh great-grandfather and Gurmukh great-grandmothers. Vaaheguroo. Beloved Gurmukh uncles, Gurmukh aunts and their Gurmukh sons. Vaaheguroo. The Gurmukh Brahm Five Beloved Ones (Panj Peaaray) and others in the divine service of the parampoojneek Ten Satguroo Saahebaan Jee.

ਵਾਹਿਗੁਰੂ॥ ਪਰਮਪੂਜਨੀਕ ਗੁਰਤਾ ਬਿਰਾਜਮਾਨ ਸੰਮਤ ਤੇ ਅਸਥਾਨ। ਵਾਹਿਗੁਰੂ॥ ਸ਼ੁਭ ਸ਼ਾਦੀਆਂ, ਗੁਰਮੁਖਿ ਮਹਿਲਾਂ ਦੇ ਸ਼ੁਭ ਨਾਮ, ਅਤਿਅੰਤ ਪਿਆਰੀ ਸ਼ੁਭ ਗੁਰਮੁਖਿ ਸੰਤਾਨ, ਗੁਰਮੁਖਿ ਨਾਦੀ ਔਲਾਦ। ਵਾਹਿਗੁਰੂ॥ ਗੁਰਪੁਰਬਾਂ ਲਈ ਮਾਟੋ, ਸੱਚੇ ਸਤਿਗੁਰੂ ਸਾਹਿਬਾਨ ਜੀ ਵੱਲੋਂ ਵਰ। ਵਾਹਿਗੁਰੂ॥ ਸੱਚੇ ਸਤਿਗੁਰੂ ਸਾਹਿਬਾਨ ਜੀ ਨੇ ਜੋ ਸ੍ਰੀ ਨਿਸ਼ਾਨ ਸਾਹਿਬ ਜੀ, ਸ੍ਰੀ ਕਿਲੇ ਸਾਹਿਬ ਜੀ, ਸ੍ਰੀ ਸ੍ਰੋਵਰ ਸਾਹਿਬ ਜੀ, ਸ੍ਰੀ ਨੱਗਰ ਸਾਹਿਬ ਜੀ, ਸ੍ਰੀ ਗੁਰਦੁਆਰੇ ਸਾਹਿਬ ਜੀ, ਸ੍ਰੀ ਤਖਤ ਸਾਹਿਬਾਨ ਜੀ ਬਣਵਾਏ, ਖ਼ੂਹ ਬਾਗ਼ ਸਾਹਿਬਾਨ ਜੀ ਲੁਆਏ, ਖ਼ਾਲਸਾ ਫ਼ੌਜ ਰਚ ਕੇ, ਭਾਰੀ ਸ਼ਸ਼ਤ੍ਰ ਅਭਿਆਸ, ਸਖ਼ਤ ਮੇਹਨਤ ਕਸਰਤ ਕਰਵਾ ਕੇ, ਉੱਚਾ ਜੀਵਨ ਬਖ਼ਸ਼ ਕੇ, ਮਹਾਂ ਬਲਵਾਨ ਯੋਧੇ ਬਣਾ ਕੇ, ਬਿਨਾ ਪ੍ਰਿਥਵੀ ਦੇ ਰਾਜੇ ਬਣਾਏ। ਵਾਹਿਗੁਰੂ॥ ਧਰਮਯੁੱਧ ਜਿੱਤੇ। ਵਾਹਿਗੁਰੂ॥ ਗੁਰਮੁਖਿ ਦਰਬਾਰੀ ਕਵੀ। ਵਾਹਿਗੁਰੂ॥ ਸਤਿਗੁਰ ਕੀਨੋ ਪਰਉਪਕਾਰੁ॥ ਅਨੁਸਾਰ ਖ਼ਾਲਸਾ ਗੁਰੂ ਗੁਰੂ ਖ਼ਾਲਸਾ॥ ਪੰਥ ਜੀ ਦੀ ਸ਼ੁਭ ਸੱਚੀ ਸਾਜਨਾ ਬਾਰੇ ਖੋਲੑ ਕੇ ਲਿਖਿਆ ਹੈ ਜੀ। ਵਾਹਿਗੁਰੂ॥ ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬਾਨ ਜੀ ਨੇ ਪਰਮ ਪ੍ਰਸੰਨ ਹੋ ਕੇ ਉੱਚੇ ਇਖ਼ਲਾਕ ਦਾ ਸ਼ੁਭ ਸੱਚਾ ਉਪਦੇਸ਼ ਬਖ਼ਸ਼ਣਾ। ਵਾਹਿਗੁਰੂ॥ ਵਾਹਿਗੁਰੂ ਸੱਚੇ ਸਤਿਗੁਰੂ ਸਾਹਿਬ ਜੀ ਦੇ ਸ਼ਹੀਦਾਂ ਦੀ ਬੜੀ ਭਾਰੀ ਮਹਾਂ ਵਿਸਮਾਦ ਮਹਿਮਾ। ਵਾਹਿਗੁਰੂ॥ ਸਤਿਗੁਰੂ ਸਾਹਿਬਾਨ ਜੀ ਨੇ ਵੈਰਾਗਮਈ ਜੋਤੀ ਜੋਤਿ ਸਮਾਉਣਾ ਸੰਮਤ।

Vaaheguroo. The parampoojneek years and locations of Gurooship. Vaaheguroo. Blessed marriages, names of Gurmukh spouses, dearly beloved blessed Gurmukh children, and Gurmukh descendants (Gursekhs). Vaaheguroo. Motto for Gurpurabs (holy days) and boons from the true Guroo Saahebaan Jee. Vaaheguroo. The true Guroo Saaheb Jee established the utmost respected Neshaan Saaheb Jee (holy flag), utmost respected forts, utmost respected repools, utmost respected towns, utmost respected Gurduaaraas, and Sree Takht Saahebaan Jee (thrones); established wells and gardens, formed the Khaalsaa army, implemented rigorous weapons training, and through hard work and physical training, granted a noble life and created mighty warriors without worldly kingship. Vaaheguroo. They won righteous battles. Vaaheguroo. Gurmukh poets in the royal court. Vaaheguroo. According to sategur keeno paroupkaaru, the blessed establishment of the khhaalsaa guroo guroo khhaalsaa॥ Panth Jee has been written about in great detail. Vaaheguroo. The true Satguroo, in great delight, imparted the teachings of a noble high character. Vaaheguroo. The wondrous and immense glory of the true Satguroo Saaheb Jee’s devoted martyrs. Vaaheguroo. The vairaagmaee year Sateguroo Saahebaan Jee merged into the divine light.

 

ਵਾਹਿਗੁਰੂ॥ ਵਾਹਿਗੁਰੂ ਸੱਚੇ ਸਤਿਗੁਰੂ ਸਾਹਿਬਾਨ ਜੀ ਤੋਂ ਕੁਰਬਾਨ ਹੋਣ ਵਾਲੇ ਖ਼ਾਸ ਪ੍ਰੇਮੀ ਗੁਰਸਿੱਖਾਂ ਬਾਰੇ ਪੜੑੋ। ਵਾਹਿਗੁਰੂ॥ ਕੁਲ ਆਯੂ। ਵਾਹਿਗੁਰੂ॥ ਗੁਰਤਾ ਸਮਾਂ। ਵਾਹਿਗੁਰੂ॥ ਗੁਰਮੁਖਿ ਚੌਰਬਰਦਾਰ। ਵਾਹਿਗੁਰੂ॥ ਹਜ਼ੂਰੀ ਗੁਰਮੁਖਿ ਕੀਰਤਨੀਏ। ਵਾਹਿਗੁਰੂ॥ ਸਤਿਗੁਰੂ ਸਾਹਿਬਾਨ ਜੀ ਦੇ ਗੁਰਮੁਖਿ ਖਿਡਾਵੇ। ਵਾਹਿਗੁਰੂ॥ ਗੁਰਮੁਖਿ ਸੁਰਾਹੀ ਬਰਦਾਰ। ਵਾਹਿਗੁਰੂ॥ ਗੁਰਮੁਖਿ ਬਹਾਦਰ ਪਹਿਰੇਦਾਰ। ਵਾਹਿਗੁਰੂ॥ ਹਜ਼ੂਰੀ ਗੁਰਮੁਖਿ ਗੁਰਸਿੱਖ। ਵਾਹਿਗੁਰੂ॥ ਗੁਰਮੁਖਿ ਚੋਬਦਾਰ। ਵਾਹਿਗੁਰੂ॥ ਗੁਰਮੁਖਿ ਲਿਖਾਰੀ। ਵਾਹਿਗੁਰੂ॥ ਗੁਰਮੁਖਿ ਦੀਵਾਨ। ਵਾਹਿਗੁਰੂ॥ ਸਮਕਾਲੀ ਗੁਰਮੁਖਿ ਬ੍ਰਹਮ ਭਗਤ ਸਾਹਿਬਾਨ ਜੀ।

Vaaheguroo. Read about the special, devoted Gursekh disciples who were deeply dedicated and sacrificed everything for the true Guroo Saaheb Jee. Vaaheguroo. Total age. Vaaheguroo. Time of Gurooship. Vaaheguroo. Gurmukh chaurbardaar[1]. Vaaheguroo. Gurmukh keertanees in the Guroo’s presence. Vaaheguroo. Gurmukh caretakers. Vaaheguroo. Gurmukh water bearers. Vaaheguroo. Gurmukh brave guards. Vaaheguroo. Gurmukh Gursekhs in the Guroo’s presence. Vaaheguroo. Gurmukh mace bearers. Vaaheguroo. Gurmukh scribes. Vaaheguroo. chief Gurmukh revenue administrator. Vaaheguroo. Contemporary Gurmukh Bhagat Saahebaan Jee.

 

ਗੁਰਪ੍ਰਸਾਦਿ ਵਾਹਿਗੁਰੂ॥ ਵਾਹਿਗੁਰੂ ਸਤਿਗੁਰੂ ਸਾਹਿਬਾਨ ਜੀ ਦੀ ਸ਼ੁਭ ਸੱਚੀ ਬੰਸਾਵਲੀ ਅਰੰਭ:- ਰੋਮ ਰੋਮ ਕੋਟਿ ਬ੍ਰਹਮਾਂਡ ਕੋ ਨਿਵਾਸ ਜਾਸੁ; ਮਾਨਸ ਅਉਤਾਰ ਧਾਰਿ ਦਰਸੁ ਦਿਖਾਏ ਹੈ॥) ਲਾਲ ਰੰਗੀਲੇ ਪ੍ਰੀਤਮ ਮਨਮੋਹਨ; ਤੇਰੇ ਦਰਸਨ ਕਉ ਹਮ ਬਾਰੇ॥ ਧੰਨ ਸੱਚੇ ਵਾਹਿਗੁਰੂ ਜੀ ਸੱਚੇ, ਧੰਨ ਸੱਚੇ ਵਾਹਿਗੁਰੂ ਜੀ ਸੱਚੇ, ਧੰਨ ਸੱਚੇ ਵਾਹਿਗੁਰੂ ਜੀ ਸੱਚੇ, ਪਰਮਪੂਜਨੀਕ ਸੱਚੇ ਸਤਿਗੁਰੂ ਵਾਹਿਗੁਰੂ ਸ੍ਰੀ ਗੁਰੂ ਅਰਜਨਦੇਵ ਸਾਹਿਬ ਜੀ ਧੰਨ ਪਿਆਰੇ ਸੱਚੇ ਵਾਹਿਗੁਰੂ ਸੱਚੇ ਅਬਿਨਾਸੀ ਦਇਆਲ ਕ੍ਰਿਪਾਲ ਮਿਹਰਵਾਨ ਭਗਵਾਨ ਜੀ ਹਨ! ਜ਼ਾਲਮ ਘੋਰ ਭਿਆਨਕ ਜ਼ੁਲਮ ਕਰਕੇ, ਹੁਣ ਆਪ ਜੀ ਨੂੰ ਜੇਠ ਦੀ ਅਤੀ ਹੀ ਸਖ਼ਤ ਗਰਮੀ ’ਚ ਉੱਬਲ਼ਦੀ ਦੇਗ਼ ਅੰਦਰ ਬੈਠਾ ਰਹੇ ਹਨ। ਹੁਣ ਜ਼ਾਲਮ ਤੱਤਾ ਤੱਤਾ ਰੇਤਾ ਆਪ ਜੀ ਦੇ ਪਰਮਪਵਿੱਤ੍ਰ ਪਰਮਪੂਜਨੀਕ ਸ਼ੁਭ ਸੱਚੇ ਸੁੱਚੇ ਉੱਚੇ ਮਹਾਨ ਪਰਉਪਕਾਰੀ ਧੀਰਜਧਾਰੀ ਨਿਰੰਕਾਰੀ ਨਿਰਵਿਕਾਰੀ ਸੀਸ ’ਤੇ ਪਾ ਰਹੇ ਹਨ। ਹੁਣ ਜ਼ਾਲਮ ਆਪ ਜੀ ਨੂੰ ਸੜੑਦੀ ਬਲਦੀ ਮੱਚਦੀ ਲੋਹ ’ਤੇ ਖੜੑਾ ਰਹੇ ਹਨ। ਆਪ ਜੀ ਗੁਰਮੁਖਿ ਨਿਰਲੇਪ ਅਵਸਥਾ ’ਚ ਪੰਜ ਦਿਨ ਭੁੱਖ ਉਨੀਂਦ੍ਰਾ ਤ੍ਰੇਹ ਸਹਾਰਦਿਆਂ ਰੋਮਿ ਰੋਮਿ ਹਿਰਦੇ ਕਰਕੇ ਤੇਰਾ ਕੀਆ; ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ; ਨਾਨਕੁ ਮਾਂਗੈ॥੨॥੪੨॥੯੩॥ ਅੰਮ੍ਰਿਤ ਗੁਰਬਾਣੀ ਜੀ ਜਪ ਜਪਾ ਰਹੇ ਹਨ।

Gurprasaade, Vaaheguroo. Vaaheguroo’s form, Satguroo Saaheb Jee’s blessed, true lineage begins:- rom rom kote brahmaand ko nevaas jaasu; maanas Aoutaar dhaare. darasu dekhaa-ay hai॥) laal rangeelay preetam manmohan; tayray darsan kou ham baaray॥ dhann truest of true Vaaheguroo Jee, dhann truest of true Vaaheguroo Jee, dhann truest of true Vaaheguroo Jee, parampoojneek Vaaheguroo true Satguroo Vaaheguroo Sree Guroo Arjandayv Saaheb Jee dhann beloved truest of true Vaaheguroo Jee are the true, immortal, merciful, kind, compassionate Lord. At this very moment, with atrocious and inhumane cruelty, the tyrants are making them sit in a boiling cauldron during the intense heat of the month of Jaytth. Now, the tyrants are pouring burning hot sand on their utmost pure, parampoojneek, noble, true, immaculate, exalted, great, benevolent, patient, nerankaaree, viceless head. Now, the tyrants are making them stand on burning, blistering and seething iron. Now in a detached, unaffected gurmukh state, while enduring hunger, thirst and sleeplessness for five days, with every hair on their body and from their heart, they are repeating and making others repeat the Amrit Gurbaannee tayraa keeaa; meetthaa laagai॥ hare naamu padaarathu; naanaku maaⁿgai॥2॥42॥93॥

 

ਵਾਹਿਗੁਰੂ॥ ਪਰਮਪੂਜਨੀਕ ਸੰਤ ਬਾਬਾ ਗੁਰਬਚਨ ਸਿੰਘ ਜੀ ਖ਼ਾਲਸਾ ਜੀ ਨੇ ਦਾਸਨਦਾਸ ਨੂੰ ਕਿਹਾ “ਜਿਹੜਾ ਪ੍ਰੇਮੀ ਪ੍ਰੇਮ ਭਾਵਨਾ ਨਾਲ ਪਰਮਪਵਿੱਤ੍ਰ ਗੁਰਬੰਸਾਵਲੀ ਯਾਦ ਕਰਦਾ ਹੈ, ਉਸ ਨੂੰ ਅਮੋਲਕ ਗੁਰਸਿੱਖੀ ਪ੍ਰਾਪਤ ਹੁੰਦੀ ਹੈ ਜੀ।” ਗੁਰਪ੍ਰਸਾਦਿ ਵਾਹਿਗੁਰੂ ਹਰ ਮਹੀਨੇ ਦੇ ਗੁਰਪੁਰਬ ਘਰੇ ਲਿਖ ਕੇ ਲਾਉ। ਦਸ ਸਤਿਗੁਰੂ ਸਾਹਿਬਾਨ ਜੀ ਦੇ ਗੁਰਪੁਰਬਾਂ ਦੀਆਂ ਅਰਦਾਸਾਂ ਨਿੱਕੀਆਂ ਕੀੜੀਆਂ ਦਾਸਨਦਾਸੀਆਂ ਤੋਂ ਸੱਚੇ ਨਾਮ ਦੇ ਸੱਚੇ ਦਾਤੇ ਸਤਿਗੁਰੂ ਗਿਰੰਥ ਸਾਹਿਬ ਜੀ ਨੇ ਲਿਖਾਈਆਂ ਹਨ। ਜਿਹੜਾ ਗੁਰਪੁਰਬ ਹੋਵੇ, ਉਸ ਦੀ ਅਰਦਾਸ ਇਸ ਪੋਥੀ ’ਚੋਂ ਪੜੑੋ ਜੀ। ਹੁਣ ਤਕ ਛਪੀਆਂ ੧੧ ਪੋਥੀਆਂ ’ਚੋਂ ਗੁਰੂ ਜਸ ਤੱਤਕਰੇ ਵੇਖ ਕੇ, ਸੱਚੇ ਸਤਿਗੁਰੂ ਗਿਰੰਥ ਸਾਹਿਬ ਜੀ ਇਤਿਹਾਸ ਪੋਥੀ ਅਤੇ ਗੁਰਬੰਸਾਵਲੀ ਦੇ ਪ੍ਰਕਰਨ ’ਚੋਂ ਗੁਰੂ ਜਸ ਪੜ੍ਹ ਕੇ, ਗੁਰਪੁਰਬ ਮਨਾਉ ਖ਼ੁਸ਼ੀਆਂ ਪਾਉ ਜੀ।

Vaaheguroo. Parampoojneek  Sant Baabaa Gurbachan Singh Jee Khaalsaa said to this slave of slaves [Jaswant Singh], "The beloved devotee who remembers the Guroos’ utmost pure lineage with loving intention, attains the priceless gift of Gursekhee." Gurprasaade, Vaaheguroo. With the grace of the true Guroo, write and display the Gurpurab of every month in your home. The true giver of the true Naam, Satguroo Granth Saaheb Jee has made these small ants, servants of the servants, write the prayers of the Ten Satguroo Saahebaan Jee’s Gurpurabs. Whichever Gurpurab it is, read the prayer for it from that respective Pothee. Celebrate Gurpurabs and receive countless blessings by looking up and reading the praises of Guroo Saaheb Jee via the table of contents from the 11 Pothee Saahibs published till date; also read the praises of Guroo Saaheb Jee from relative sections in the true Satguroo Granth Saaheb Jee's History pothee and Gurbansavlee.

ਪੂਰਨ ਪ੍ਰੇਮੀ ਇਸ ਪੋਥੀ ਦੇ ਘਟ ਤੋਂ ਘਟ ੨੧ ਪਾਠ ਸੁਣ ਕੇ ਮਗਰ ਬੋਲਦਿਆਂ ਨਮਸਕਾਰਾਂ ਕਰਦਿਆਂ ਬਾਰ ਬਾਰ ਅਭਿਆਸ ਕਰਨ, ਇਕ ਵਾਰੀ ਭੋਗ ਪਾ ਲਿਆ ਫਿਰ ਸ਼ੁਰੂ ਕਰ ਲੈਣ। ਅਕਾਲਪੁਰਖੁ ਰਾਮ ਭਗਵਾਨ ਗੋਬਿੰਦ ਹਰਿ ਸੱਚੇ ਕੰਤ ਸੱਚੇ ਭਗਵੰਤ ਪਾਰਬ੍ਰਹਮ ਬਿਅੰਤ ਦਸ ਸਤਿਗੁਰੂ ਸਾਹਿਬਾਨ ਜੀ ਦੇ ਵਿਸਮਾਦ ਕੌਤਕ ਸੁਣਦਿਆਂ ਹਿਰਦੇ ’ਚੋਂ ਮੂੰਹ ’ਚ ਅੰਮ੍ਰਿਤ ਪੀਵੋ, ਆਪ ਸੁਣੋ ਹੋਰਨਾ ਨੂੰ ਸੁਨਣ ਨੂੰ ਕਹੋ ਜੀ, ਲੱਖ ਖ਼ੁਸ਼ੀਆਂ ਪਾਤਿਸਾਹੀਆਂ ਪਾਉ ਜੀ, ਨਿਹਾਲ ਹੋ ਜਾਉ ਜੀ। ਯਥਾ:- ਲਖ ਖੁਸੀਆ ਪਾਤਿਸਾਹੀਆ ਜੇ; ਸਤਿਗੁਰੁ ਨਦਰਿ ਕਰੇਇ॥

While doing salutations the complete beloveds should listen to this Pothee at least 21 times, repeating after the recording. They should recite it again and again; upon finishing once, they should restart it. Listening to the blissful miracles of the timeless Lord, God, Master of the universes, Supreme Being, true husband, true Lord, infinite God, Ten Satguroo Saahibaan Jee, drink the amrit that comes from the heart into the mouth. Listen to this Pothee yourself and tell others to listen to it, obtain millions of happiness and kingdoms, become exalted. Accordingly:- lakh khuseeaa paatesaaheeaa jay; sateguru nadare karay-ay॥

ਵਾਹਿਗੁਰੂ॥ ਮਹਾਨਕੋਸ਼ ਅਨੁਸਾਰ ਸੌਰ ਸਾਲ:- ੩੬੫ ਦਿਨ ੫ ਘੰਟੇ ੪੫ ਮਿੰਟ ੪੬ ਸੈਕਿੰਡ ਹੈ, ਇਤਨੇ ਸਮੇਂ ’ਚ ਧਰਤੀ, ਸੂਰਜ ਦੀ ਇੱਕ ਪ੍ਰਕਰਮਾਂ ਕਰਦੀ ਹੈ ਜੀ। ਸੰਨ ਨਾਲੋਂ ਸੰਮਤ ੫੭ ਵਰੑੇ ਪਹਿਲਾਂ ਆਰੰਭ ਹੋਇਆ। ਇਸ ਹਿਸਾਬ ਨਾਲ ਬਿਕਰਮੀ (ਬਿ:) ਸੰਮਤ ਨੂੰ ਅੰਗ੍ਰੇਜ਼ੀ ਸੰਨ ਮਹੀਨੇ ਦਿਨਾਂ ’ਚ ਬਦਲਿਆ ਜਾਵੇ ਜੀ।

Vaaheguroo. According to the Mahaan Kosh, one solar year is 365 days, 5 hours, 24 minutes, and 46 seconds. In this time, the earth does one orbit around the sun. The Bikrami year started 57 years before the Gregorian year. The Bikrami year should be changed to the Gregorian year, month and days as per this calculation.  

[1] Those Gursekhs who would hold and wave a holy whisk over the true immortal Satguroo Saaheb Jee.