ਗੁਰਪ੍ਰਸਾਦਿ ਵਾਹਿਗੁਰੂ ਸੱਚੇ ਗੁਰਬਾਣੀ ਗੁਰੂ ਜੀ ਦੇ ਸ਼ੁੱਧ ਉਚਾਰਨ ਦਾ ਸੋਹਣਾ ਸੁਖੱਲਾ ਅਮੋਲਕ ਢੰਗ:- ਪਰਮਪੂਜਨੀਕ ਨਾਮਰਸੀਏ ਤੱਤ ਬੇਤੇ ਮਹਾਨ ਪਰਉਪਕਾਰੀ, ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਖ਼ਾਲਸਾ ਜੀ ਦਾ ਅਮੋਲਕ ਬਚਨ ਹੈ, ਕਿ ਮੁਹਾਰਨੀ ਭਜਨਹੈ। ਮੁਹਾਰਨੀ (ਮੁ) ਮੂੰਹ ਨੂੰ (ਹਾਰਨੀ) ਥਕੌਣੀ ਭਾਵ ਜਿਸ ਨੂੰ ਬੋਲਦਿਆਂ ਬੋਲਦਿਆਂ ਮੂੰਹ ਥੱਕ ਜਾਵੇ।
Vaaheguroo. By the grace of the Guroo, beautiful, easy, and priceless method of the correct pronunciation of true Gurbaannee Guroo Jee:- Parampoojneek, drenched in Naam, practitioner of the truth, great philanthropist, and a complete saint, Sant Baabaa Gurbachan SenghSaaheb Khaalsaa Jee’s priceless teaching is that “Practising Muhaarnee is the devotion of God.” Muhaarnee translates to tiring (haarnee) of the mouth (mu), as the mouth gets tired repeating Muhaarnee again and again.
ਸ਼ੁੱਧ ਮੁਹਾਰਨੀ ਦਾ ਸ਼ੁੱਧ ਅਭਿਆਸ, ਦਿਲ ਦਿਮਾਗ਼ ’ਚ ਪਾਣੀ ’ਤੇ ਚਿਕਨਾਈ ਵਾਂਗ ਅਸਰ ਕਰਦਾ ਹੈ। ਅੰਮ੍ਰਿਤ ਗੁਰਬਾਣੀ ਦਾ ਉਚਾਰਨ ਸ਼ੁੱਧ ਬਣਾ ਦਿੰਦਾ ਹੈ ਜੀ, ਭਾਵ ਮੁਹਾਰਨੀ ਦਾ ਖ਼ੂਬ ਅਭਿਆਸ ਕਰਨਾ। ਚਰਨ ਚੱਟ ਕੇ ਪ੍ਰੇਮ ਬੇਨਤੀ ਹੈ ਜੀ, ਘੱਟ ਤੋਂ ਘੱਟ ੧੦੧ਵਾਰੀਂ ਮੁਹਾਰਨੀ ਬੋਲ ਕੇ ਖ਼ੂਬ ਅਭਿਆਸ ਕਰੋ ਜੀ।
Correctly practising Muhaarnee acts as oil in water on the heart and mind. In other words, just how a drop of oil quickly spreads on top of water, practising Muhaarnee quickly makes thelearner grasp the correct pronunciation of Anmret Gurbaannee Jee. Hence, please practise Muhaarnee thoroughly. Kissing your feet,it is a loving request that you read Muhaarnee at least 101 times.
ਵਿਆਕਰਨ ਅਨੁਸਾਰ ਹਰ ਇੱਕ ਅੱਖਰ ਦੇ ਉਚਾਰਨ ਦੇ ਨੀਯਤ ਸਮੇਂ ਨੂੰ ਲਗ ਜਾਂ ਮਾਤ੍ਰਾ ਕਹਿੰਦੇ ਹਨ। ਮੁਕਤਾ, ਕੰਨਾ (ਾ), ਸਿਹਾਰੀ (ਿ), ਬਿਹਾਰੀ (ੀ), ਔਂਕੜ (ੁ), ਦੁਲੈਂਕੜ (ੂ), ਲਾਂ(ੇ), ਦੁਲਾਂ (ੈ), ਹੋੜਾ (ੋ), ਕਨੌੜਾ (ੌ) ਕੁੱਲ ਲਗਾਂ ਦਸ ਹਨ।
According to grammar, the utterance of every single letter for the correct duration is called a lag or maatraa.Muktaa, kannaa (ਾ ), sehaaree (ਿ), behaaree (ੀ), aunkarr (ੁ), dulainkarr (ੂ), laan (ੇ) dulaan ( ੈ), horraa (ੋ), kanaurraa (ੌ), there are a total of 10 lags.
ਇਨ੍ਹ੍ਹਾਂ ਦਸ ਲਗਾਂ ’ਚੋਂ ਮੁਕਤਾ, ਸਿਹਾਰੀ(ਿ), ਔਂਕੜ (ੁ) ਤਿੰਨ ਲਗਾਂ ਲਘੂ ਭਾਵ ਛੋਟੀਆਂ ਹਨ, ਇਨੑਾਂ ਨੂੰ ਲਘੂ ਛੋਟੀਆਂ ਜਾਣ ਕੇ, ਸੰਕੋਚ ਕੇ ਹੀ ਬੋਲੋ, ਜਿਤਨੀ ਲਘੂ ਬੋਲਣੀ ਚਾਹੀਦੀ ਹੈ। ਲਘੂ ਬੋਲਣ ਲੱਗਿਆਂ ਜ਼ੋਰ ਲਾ ਕੇ ਇਤਨੀ ਛੇਤੀ ਭੀ ਨਹੀਂ ਬੋਲਣੀ, ਜਿਸ ਨਾਲ ਅੱਖਰ ਦਾ ਵਜ਼ਨ ਘਟੇ ਤੇ ਲਘੂ ਘੱਟ ਬੋਲੀ ਜਾਵੇ। ਸੋ ਲਘੂ ਬੋਲਣ ਲੱਗਿਆਂ, ਅੱਖਰ ਦਾ ਵਜ਼ਨ ਤੇ ਲਘੂ ਲਗ ਘੱਟ ਭੀ ਨਹੀਂ ਲੌਣੀ, ਬੋਲਣ ਲੱਗਿਆਂ ਲਘੂ ਦੀਰਘ ’ਤੇ ਇੱਕੋ ਜਿਹਾ ਜ਼ੋਰ ਲੌਣਾ ਜੀ।
Out of these ten lags, muktaa,sehaaree (ਿ) and aunkarr(ੁ) have a short amount of time associated with their pronunciation - these are called laghoo lags or small lags. Know them as short and pronounce them with a short duration.Do not pronounce them so quickly that their sound duration is excessively shortened. Therefore, find a middle ground where the pronunciation of these lags is not considered too long or too short – place an equal emphasis on the short and the long vowels.
ਜਿੱਥੇ ਜਿੱਥੇ ਜਿਵੇਂ ਜਿਵੇਂ ਸੱਚੇ ਸਤਿਗੁਰੂ ਸਾਹਿਬ ਜੀ ਨੇ ਲਗ ਲਾਈ ਹੈ, ਉੱਥੇ ਉੱਥੇ, ਪੂਰਨ ਸ਼ਰਧਾ ਸਤਿਕਾਰਖ਼ਿਆਲ ਸਹਿਤ, ਉਸੇ ਤਰੑਾਂ ਹੀ ਬੋਲਣੀ।ਕੰਨਾ (ਾ), ਬਿਹਾਰੀ (ੀ), ਦੁਲੈਂਕੜ (ੂ), ਲਾਂ (ੇ), ਦੁਲਾਂ (ੈ), ਹੋੜਾ (ੋ), ਕਨੌੜਾ (ੌ) ਸੱਤਲਗਾਂ ਦੀਰਘ, ਲੰਬੀਆਂ ਹਨ। ਇਨੑਾਂ ਨੂੰ ਦੀਰਘ ਜਾਣ ਕੇ ਲੰਮੀਆਂ ਹੀ ਬੋਲਣੀਆਂ।
Wherever and in whichever manner the true Sateguroo Saaheb Jee have written a lag, there we should pronounce it asit is written with complete faith, respect and concentration. Kannaa (ਾ ), behaaree (ੀ), dulainkarr(ੂ), laan(ੇ) dulaan ( ੈ), horraa(ੋ), kanaurraa(ੌ) are 7 lags that are pronounced long and extended. These are called deeragh or long lags. Know these as deeragh and pronounce them for an extended duration.
ਗੁਰਮੁਖੀ ’ਚ ੧੦ ਲਗਾਂ ਨਾਲ ਅੱਧਕ ( ੱ ), ਟਿੱਪੀ ( ੰ ), ਬਿੰਦੀ ( ਂ ), ਹਲੰਤ ( ੑ ) ਆਦਿ ਚਿੰਨੑਾਂ ਦੀ ਵਰਤੋਂ ਹੁੰਦੀ ਹੈ, ਇਨੑਾਂ ਨੂੰ ਲਗਾਖਰ ਕਿਹਾ ਜਾਂਦਾ ਹੈ, ਇਨਾਂ ਦੇ ਲੱਗਣ ਨਾਲ ਮਾਤ੍ਰਾ ਉਹੀ ਰਹਿੰਦੀ ਹੈ।
In addition to these 10 lags, Gurmukhee also uses certain signs such as halant ( ੑ), adhak (ੱ), ttepee (ੰ), bendee (ਂ ), that are called lagaakhars. When you see a lagaakhar, the attached lag stays the same.
ਹਲੰਤ ( ੑ )
ਪੜੑ ਦੇ ਪੈਰ ’ਚ ਹਲੰਤ ਦੀ ਇਹ ( ੑ ) ਨਿਸ਼ਾਨੀ ਹੈ, ਇਸ ਨਾਲ ਅੱਖਰ ਭਾਰਾ ਬੋਲਦਾ ਹੈ, ਅਰਥ ਹੈ ਬ੍ਰਹਮਵਿੱਦਿਆ ਪੜੑ। ਹਲੰਤ ਬਿਨਾ ਪੜ ਅਰਥ ਹੈ, ਪੈ ਭਾਵ ਡਿੱਗ, ਪੜ ੜਾੜੇ ਪੈਰ ਹਲੰਤ ਨਹੀਂ ਲੌਣਾ, ਭਾਵ ੜਾੜਾ ਭਾਰਾ ਨਹੀਂ ਕਰਨਾ। ਜਿਵੇਂ ਜਿਨੑਾਂ, ਉਨੑਾਂ, ਨੑਾਵਾਂ, ਤੁਮੑਰਾ, ਕਾਨੑ।
Halant ( ੑ)
For example: ਪੜੑ parr has a halant ( ੑ) under the letter ੜ. This makes the letter’s pronunciation heavier. The meaning changes with this lagaakhar. Brahmvedeaa parr means to read Brahmvedeaa. However, without the halant, the meaning parr changes to fall. In which case, we do not say the “ੜ” with a heavy emphasis. Other examples: jinaa, onaa, naavaan, tumraa, kaan.
ਅੱਧਕ ( ੱ )
ਜਿਸ ਅੱਖਰ ’ਤੇ ਅੱਧਕ ਹੋਵੇ, ਉਸ ਤੋਂ ਅਗਲੇ ਅੱਖਰ ਦੀ ਅਵਾਜ਼ ਦੂਣੀ ਬੋਲੀਦੀ ਹੈ, ਅੱਧਕ ਮੁਕਤੇ ਿ ੁ ੂ ਨਾਲ ਲੱਗਦਾ ਹੈ। ਜਿਵੇਂ ਸਮਰੱਥ, ਰੱਤੀ, ਭਿੱਛਾ, ਬੁੱਝ, ਟੂੱਟੇ, ਬੂੱਝੀਐ।
Adhak (ੱ)
Whenever a letter has an adhak on the top, the next letter’s sound is doubled. adhak is found with muktaa, sehaaree (ਿ), and aunkarr (ੁ). For example: samrath, ratee, bhechaa, bujh, ttoottay, boojheeai.
ਟਿੱਪੀ ( ੰ )
ਉਚਾਰਨ ਅਸਥਾਨ ਨੱਕ ਹੈ। ਮੁਕਤਾ ਿ ੁ ੂ ਚਾਰ ਲਗਾਂ ਨਾਲ ਟਿੱਪੀ ਵਰਤੀਦੀ ਹੈ। ਜਿਵੇਂ ਵਰਤੰਤ, ਸਾਰੰਗ, ਸਿੰਘ, ਸੁੰਦਰ, ਸਮੁੰਦ੍ਰ, ਕਬਹੂੰ, ਪੂੰਜੀ।
Tteppee (ੰ)
The sound ttepee is produced from the nose. ttepee is used with the four lags muktaa, sehaaree (ਿ ), dulainkarr (ੂ) and aunkarr (ੁ). For example: vartant, saarang, sengh, samundar, kabahoon, poonjee.
ਬਿੰਦੀ (ਂ )
ਉਚਾਰਨ ਅਸਥਾਨ ਨੱਕ ਹੈ। ਾ ੀ ੇ ੈ ੋ ੌ ਛੇ ਲਗਾਂ ਨਾਲ ਬਿੰਦੀ ਵਰਤੀਦੀ ਹੈ। ਜਿਵੇਂ ਬਾਂਧ, ਨੑਾਵਾਂ, ਥਿਤੀਂ, ਦੇਂਦਾ, ਲੈਂਦਾ, ਸੋਂ, ਸੌਂ, ਪਾਂਇ।
Bendee (ਂ )
The sound bendee is produced from the nose. Bendee is used with the six lags kannaa (ਾ ), behaaree (ੀ ), laan (ੇ), dulaan (ੈ), horraa (ੋ) and kanaurraa (ੌ). For example: baandh, naavaan, theteen, dayndaa, laindaa, son, saun, paane.