Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

ਮਹਾਂ ਵਿਸਮਾਦ ਖ਼ਾਸ ਧਿਆਨਯੋਗ ਪ੍ਰੇਮ ਬੇਨਤੀ ਜੀ ਪਿਆਰੇ ਜੀ
September 4, 2026

੧੯. ਮਹਾਂ ਵਿਸਮਾਦ ਖ਼ਾਸ ਧਿਆਨਯੋਗ ਪ੍ਰੇਮ ਬੇਨਤੀ ਜੀ ਪਿਆਰੇ ਜੀ:- ਦਸ ਲਗਾਂ ’ਚੋਂ   ਮੁਕਤਾ, ਸਿਹਾਰੀ (ਿ), ਔਂਕੜ (ੁ), ਤਿੰਨ ਲਗਾਂ ਲਘੂ ਭਾਵ ਛੋਟੀਆਂ ਹਨ, ਇਨੑਾਂ ਨੂੰ ਲਘੂ ਛੋਟੀਆਂ ਜਾਣ ਕੇ, ਸੰਕੋਚ ਕੇ ਹੀ ਬੋਲੋ, ਜਿਤਨੀ ਲਘੂ ਬੋਲਣੀ ਚਾਹੀਦੀ ਹੈ।  ਕੰਨਾ (ਾ), ਬਿਹਾਰੀ (ੀ), ਦੁਲੈਂਕੜ (ੂ), ਲਾਂ (ੇ), ਦੁਲਾਂ (ੈ), ਹੋੜਾ (ੋ), ਕਨੌੜਾ (ੌ) ਕੁੱਲ ਲਗਾਂ ਦਸ ਹਨ। ਸੱਤ ਲਗਾਂ ਦੀਰਘ, ਲੰਬੀਆਂ ਹਨ। ਇਨੑਾਂ ਨੂੰ ਦੀਰਘ ਜਾਣ ਕੇ ਲੰਮੀਆਂ ਹੀ ਬੋਲਣੀਆਂ। ਜਿੱਥੇ ਜਿੱਥੇ ਜਿਵੇਂ ਜਿਵੇਂ ਸਤਿਗੁਰੂ ਸੱਚੇ ਸਾਹਿਬ ਜੀ ਨੇ ਲਗ ਲਾਈ ਹੈ, ਉੱਥੇ ਉੱਥੇ, ਪੂਰਨ ਸ਼ਰਧਾ ਸਤਿਕਾਰ ਖ਼ਿਆਲ ਸਹਿਤ, ਉਸੇ ਤਰੑਾਂ ਹੀ ਬੋਲਣੀ।

In summary, out of the ten lags, three are short lags which means they should be pronounced for a shorter time duration: Muktaa, sehaaree (ਿ), aunkarr (ੁ). Know these as short lags and ensure that you are pronouncing them correctly. When saying a short lag, do not pronounce it so quickly that the sound becomes inaudible. The remaining seven lags kannaa (ਾ ), behaaree (ੀ), dulainkarr (ੂ), laan (ੇ) dulaan ( ੈ), horraa (ੋ), kanaurraa (ੌ) are long, ensure you say them with a longer duration.  Therefore, do not shorten the sound too much; both short and long lags should be enunciated with equal emphasis.   Wherever and however Sateguroo Saaheb Jee have written a lag, read it as it is written with utmost faith, respect, and attention.

ਸੋ ਮੁਕਤੇ ਸਿਹਾਰੀ ਔਂਕੜ ਦੀ ਅਵਾਜ਼ ਲੰਮੀ ਨਹੀਂ ਬੋਲਣੀ। ਜੇਕਰ ਪਾਠਕ ਜੀ ਨੂੰ (ਦੀਰਘ) ਲੰਮੀ ਭਾਵ ਵੱਡੀ, (ਲਘੂ) ਛੋਟੀ ਲਗ ਬਾਰੇ ਪਤਾ ਹੀ ਨਹੀਂ, ਤਾਂ ਉਹ ਛੋਟੀ ਲਗ ਨੂੰ ਲੰਬੀ, ਲੰਬੀ ਨੂੰ ਛੋਟੀ ਬੋਲੇਗਾ। ਸੰਥਾ ਸ਼ੁੱਧੀ ਤੋਂ ਬਿਨਾ ਉਸ ਦੀਆਂ ਬੇਅੰਤ ਹੀ ਗ਼ਲਤੀਆਂ ਹੋਣਗੀਆਂ।   ਕੰਨਾ (ਾ), ਬਿਹਾਰੀ (ੀ), ਦੁਲੈਂਕੜ (ੂ), ਲਾਂ (ੇ), ਦੁਲਾਂ (ੈ), ਹੋੜਾ (ੋ), ਕਨੌੜਾ (ੌ) ਸੱਤ ਲਗਾਂ ’ਚੋਂ ਕੋਈ ਭੀ ਲਗ, ਜਿਸ ਅੱਖਰ ਨੂੰ ਲੱਗੀ ਹੋਵੇ, ਉਸ ਅੱਖਰ ਤੋਂ ਬਾਅਦ ਉਸ ਅੱਖਰ ਦੇ ਸੱਜੇ ਪਾਸੇ, ਮੁਕਤਾ ਸਿਹਾਰੀ ਜਾਂ ਔਂਕੜ ਕੋਈ ਭੀ ਲਘੂ ਲਗ ਆਵੇ, ਉਸ ਨੂੰ ਸੰਕੋਚ ਕੇ ਹੀ ਬੋਲਣਾ, ਪਹਿਲੀ ਦੀਰਘ ਲਗ ਲੰਮੀ ਬੋਲਣੀ।

Hence, do not say muktaa, sehaaree (ਿ) and aunkarr (ੁ) with a longer duration. If a person reading Gurbaannee Jee is not aware of the difference between a short and long lag, then they will say a short lag as a long one and a long lag as a short one. Without shudh santhaa, the reader will make countless mistakes. If to the left of any short vowels muktaa, sehaaree (ਿ) and aunkarr (ੁ) there are the following long lags kannaa (ਾ ), behaaree (ੀ), dulainkarr (ੂ), laan (ੇ) dulaan ( ੈ), horraa (ੋ), kanaurraa (ੌ) then they should be read carefully, ensuring that the first long lag is pronounced with a long duration, and the following short lag with a short duration.

 

ਹੇਠਲੀ ਪੌੜੀ ’ਚ ਹਰੇਕ ਤੁਕ ਨਾਲ ਈੜੀ ਨੂੰ ਸਿਹਾਰੀ ਹੈ, ਧਿਆਇਐ, ਗਾਇਐ, ਆਇਐ, ਵਸਾਇਐ, ਗਵਾਇਐ, ਪਾਇਐ, ਦਿਵਾਇਐ, ਛਾਇਐ, ਖ਼ਿਆਲ ਨਾਲ ਸਿਹਾਰੀ ਹੀ ਉਚਾਰਨੀ, ਕਈ ਪ੍ਰੇਮੀ ਬਿਹਾਰੀ ਲਾ ਕੇ ਗ਼ਲਤ ਬੋਲਦੇ ਹਨ। ਪਉੜੀ॥ ਹੋਵੈ ਸੁਖੁ ਘਣਾ; ਦਯਿ ਧਿਆਇਐ॥ ਵੰਞੈ ਰੋਗਾ ਘਾਣਿ; ਹਰਿ ਗੁਣ ਗਾਇਐ॥ ਅੰਦਰਿ ਵਰਤੈ ਠਾਢਿ; ਪ੍ਰਭਿ ਚਿਤਿ ਆਇਐ॥ ਪੂਰਨ ਹੋਵੈ ਆਸ; ਨਾਇ ਮੰਨਿ ਵਸਾਇਐ॥ ਕੋਇ. ਨ ਲਗੈ ਬਿਘਨੁ; ਆਪੁ ਗਵਾਇਐ॥ ਗਿਆਨ ਪਦਾਰਥੁ ਮਤਿ; ਗੁਰ ਤੇ ਪਾਇਐ॥ ਤਿਨਿ ਪਾਏ ਸਭੇ ਥੋਕ; ਜਿਸੁ ਆਪਿ ਦਿਵਾਇਐ॥ ਤੂੰ ਸਭਨਾ ਕਾ ਖਸਮੁ; ਸਭ ਤੇਰੀ ਛਾਇਐ॥੮॥

In the following paurree, every line will have a sehaaree (ਿ) on the letter ੲ. Carefully pronounce the sehaaree (ਿ) on the words dheaaeai, gaaeai, aaeai, vasaaeai, gavaaeai, paaeai, devaaeai, chhaaeai. Sometimes, we mistakenly pronounce the words with a behaaree (ੀ)। paurree॥ hovai sukhu ghannaa; daye dheaaeai॥ vaⁿnjai rogaa ghaanni; hare gunn gaaeai॥ Aⁿdare vartai tthaadde; pᵣabhe chete aaeai॥ pooran hovai aas; naae maⁿne vasaaeai॥ koe. na lagai beghanu; aapu gavaaeai॥ geaan padaarathu mate; gur tay paaeai॥ tene paa-ay sabhay thok; jesu aape devaaeai॥ tooⁿ sabhnaa kaa khasamu; sabh tayree chhaaeai॥8॥)

ਵਾਹਿਗੁਰੂ॥ ਮਤੁ ਨਿਰਗੁਣ. ਹਮ ਮੇਲੈ ਕਬਹੂੰ; ਅਪੁਨੀ ਕਿਰਪਾ ਧਾਰਿ॥ (ਮੇਲੈ) ਲੱਲੇ ਨੂੰ ਦੁਲਾਵਾਂ ਲਾਵੋ, ਮੇਲੈ ਕੱਸਕੇ ਬੋਲੋ, ਮੈਲੇ ਗ਼ਲਤ ਹੈ। ਪ੍ਰਿਤਿਪਾਰ ਜਿਹੜੇ ਅੱਖਰ ਹੇਠਾਂ ਅੱਧਾ ਰਾਰਾ ਹੋਵੇ, ਉਸ ਅੱਖਰ ਦੀ ਲਗ ਅੱਧੇ ਰਾਰੇ ਨੂੰ ਲੱਗਦੀ ਹੈ। ਸੋ ਪੱਪਾ ਮੁਕਤਾ, ਅੱਧੇ ਰਾਰੇ ਨੂੰ ਸਿਹਾਰੀ ਲੌਣੀ, ਅੱਗੇ ਤੱਤੇ ਨੂੰ ਸਿਹਾਰੀ ਲੌਣੀ, ਪ੍ਰਿਤਿਪਾਰ ਅੱਧੇ ਰਾਰੇ ਨੂੰ ਪੋਲਾ ਬੋਲਣਾ। ਅੰਮ੍ਰਿਤਿ ਐੜੇ ਟਿੱਪੀ ਮੱਮਾ ਮੁਕਤਾ, ਅੱਧੇ ਰਾਰੇ ਨੂੰ ਸਿਹਾਰੀ ਲੌਣੀ, ਅੱਗੇ ਤੱਤੇ ਨੂੰ ਭੀ ਸਿਹਾਰੀ ਲੌਣੀ।

Vaaheguroo॥ matu nergunn. ham maylai kabahooⁿ; Apunee kerpaa dhaare॥1॥ rahaaou॥ putting an emphasis on (may-lai), pronouce the ਲ with dulaavaan (ੈ). Pronouncing it mailay is incorrect. For words like paretepaar, which have a half ਰ at the foot of the letter, the lag will be pronounced for the letter the half ਰ is attached to. So, for paretepaar, there is a muktaa on the letter ਪ, and a sehaaree (ਿ) on the half ਰ letter, and next a sehaaree (ਿ) on the letter ਤ. Say have the ਰ with soft emphasis. Anmrete- there is a ttepee (ੰ) on the letter ਅ, a half ਰ on the sehaaree (ਿ), and next a sehaaree (ਿ) on the letter ਤ.

ਕਈ ਪ੍ਰੇਮੀਆਂ ਨੂੰ ਤਾਂ ਇਹ ਆਦਤ ਹੀ ਪੱਕ ਚੁੱਕੀ ਹੈ ਕਿ ਉਹ ਦੁਲਾਵਾਂ ਨੂੰ ਲਾਂ ਹੀ ਬੋਲਦੇ ਹਨ। ਇਹ ਗ਼ਲਤੀ ਬਹੁਤ ਹੀ ਜ਼ਿਆਦਾ ਹੈ, ਇਸ ਨੂੰ ਠੀਕ ਕਰਨ ਲਈ ਐ ਸੈ ਹੈ। ਕੈ ਖੈ ਗੈ ਘੈ ਙੈ। ਚੈ ਛੈ ਜੈ ਝੈ ਞੈ। ਟੈ ਠੈ ਡੈ ਢੈ ਣੈ। ਤੈ ਥੈ ਦੈ ਧੈ ਨੈ। ਪੈ ਫੈ ਬੈ ਭੈ ਮੈ। ਯੈ ਰੈ ਲੈ ਵੈ ੜੈ। ਅਪਣੇ ਟੀਚਰ ਨੂੰ ਸੁਣਾਉ, ਸ਼ੁੱਧ ਬੋਲ ਬੋਲ ਕੇ ਬਾਰ ਬਾਰ ਅਭਿਆਸ ਕਰਕੇ ਪੂਰਨ ਸ਼ੁੱਧੀ ਕਰਕੇ ਧਿਆਨ ਨਾਲ ਦੁਲਾਵਾਂ ਲਾਉ।

Many readers have a habit of reading dulaavaan (ੈ) as laan (ੇ) incorrectly. It is very common for readers to make this mistake. To prevent this, readers should practise the Muhaarnee of dulaavaan (ੈ) as ਐ ਸੈ ਹੈ। ਕੈ ਖੈ ਗੈ ਘੈ ਙੈ। ਚੈ ਛੈ ਜੈ ਝੈ ਞੈ। ਟੈ ਠੈ ਡੈ ਢੈ ਣੈ। ਤੈ ਥੈ ਦੈ ਧੈ ਨੈ। ਪੈ ਫੈ ਬੈ ਭੈ ਮੈ। ਯੈ ਰੈ ਲੈ ਵੈ ੜੈ। Then recite Muhaarnee to your teacher, correctly pronouncing dulaavaan (ੈ) practise it over and over again. With complete attention, read dulaavaan (ੈ) with shudh uchaaran.

ਜੇ ਕਿਸੇ ਨੂੰ ਲਾਂ ਦੀ ਥਾਂ, ਦੁਲਾਂ ਬੋਲਣ ਦੀ ਪੱਕੀ ਆਦਤ ਹੋਵੇ, ਉਹ ਭੀ ਹੇਠਾਂ ਲਿਖੀ ਕੇਵਲ ਲਾਂ ਨੂੰ ਬਾਰ ਬਾਰ ਪਕਾਵੇ, ਜਿਸ ਕਰਕੇ ਲਾਂ ਮੂੰਹ ’ਤੇ ਚੜੑ ਜਾਵੇ, ਭਾਵੇਂ ਹਜ਼ਾਰ ਵਾਰੀ ਬੋਲ ਲਵੇ ਤਾਂ ਭੀ ਥੋੜੀ ਹੈ। ਏ ਸੇ ਹੇ। ਕੇ ਖੇ ਗੇ ਘੇ ਙੇ। ਚੇ ਛੇ ਜੇ ਝੇ ਞੇ। ਟੇ ਠੇ ਡੇ ਢੇ ਣੇ। ਤੇ ਥੇ ਦੇ ਧੇ ਨੇ। ਪੇ ਫੇ ਬੇ ਭੇ ਮੇ। ਯੇ ਰੇ ਲੇ ਵੇ ੜੇ। ਤੱਕ ਅਪਣੇ ਉਸਤਾਦ ਨੂੰ ਸੁਣਾਵੇ, ਬਾਰ ਬਾਰ ਸੁਣਾ ਕੇ ਅਭਿਆਸ ਕਰਕੇ ਗ਼ਲਤੀ ਦੀ ਸੋਧ ਵਿਸ਼ੇਸ਼ ਧਿਆਨ ਨਾਲ ਕਰੇ, ਤਾਂ ਹੀ ਪਰਮਪਵਿੱਤ੍ਰ ਪਰਮਪੂਜਨੀਕ ਗੁਰਬਾਣੀ ਸਾਹਿਬ ਜੀ ਦਾ ਪੂਰਨ ਅਦਬ ਸਤਿਕਾਰ ਸੱਚਾ ਪਿਆਰ ਹੈ ਜੀ।

If someone has gotten used to saying laan (ੇ) as dulaavaan (ੈ), they should practise the upcoming Muhaarnee line of laan (ੇ) over and over again. This is so their mouth gets used to saying the sound correctly; even if you read it thousands of times, it will still not be enough practise. ਏ ਸੇ ਹੇ। ਕੇ ਖੇ ਗੇ ਘੇ ਙੇ। ਚੇ ਛੇ ਜੇ ਝੇ ਞੇ। ਟੇ ਠੇ ਡੇ ਢੇ ਣੇ। ਤੇ ਥੇ ਦੇ ਧੇ ਨੇ। ਪੇ ਫੇ ਬੇ ਭੇ ਮੇ। ਯੇ ਰੇ ਲੇ ਵੇ ੜੇ. With complete concentration, read this line to your teacher over and over again and correct your mistakes. This method of learning and practising is a form of showing your respect, reverence, and true love for parampoojneek Gurbaannee Saaheb Jee.

ਜੇ ਕੋਈ ਪ੍ਰੇਮੀ ਪੱਪੇ ਨੂੰ ਫੱਫਾ ਬੋਲੇ ਤਾਂ ਪੱਪੇ ਦੀ ਮੁਹਾਰਨੀ ਬੋਲ ਕੇ ਪੱਪਾ ਮੂੰਹ ’ਤੇ ਚਾੜੑੇ। ਜਿਹੜਾ ਅੱਖਰ ਗ਼ਲਤ ਹੋਵੇ, ਉਸ ਦੀ ਮੁਹਾਰਨੀ ਬੋਲ ਕੇ ਸ਼ੁੱਧ ਪਕੌਣਾ। ਙ ਞ ਣ ਨ ਦੀਆਂ ਸ਼ੁੱਧ ਅਵਾਜ਼ਾਂ ਪਕਾਉ। ਙ ਙੰਙਾ ਉਚਾਰਨ ਕੰਠ, ਨੱਕ ਤੋਂ ਹੁੰਦਾ ਹੈ। ਞ ਞੰਞਾ ਤਾਲੂ ਤੇ ਨੱਕ ਤੋਂ ਉਚਾਰੋ। ਣ ਣਾਣਾ ਮੂੰਹ ਦੀ ਛੱਤ ਤੇ ਨਾਸਿਕਾਂ ਤੋਂ ਉਚਾਰੋ। ਨ ਨੰਨਾ ਜੀਭ ਤਾਲ਼ੂ, ਨੱਕ ਦੁਆਰਾ ਉਚਾਰੋ। ਅੰਗ੍ਰੇਜੀ ਪੜੑੇ ੜਾੜੇ ਨੂੰ ਰਾਰਾ ਬੋਲਦੇ ਹਨ, ਅਪਣੇ ਮਗਰ ੜ ੜਾ ੜਿ ੜੀ ੜੁ ੜੂ ੜੇ ੜੈ ੜੋ ੜੌ ੜੰ ੜਾਂ ਬਾਰ ਬਾਰ ਬੁਲਾਉ ਜੀ, ੜਾੜਾ ਸ਼ੁੱਧ ਪਕਾਉ।  

If any Paraymee mistakenly says the letter ਪ as ਫ, then please practise Muhaarnee for the letter ਪ to ensure you are saying it correctly. Whichever letter you have trouble with, please practise its Muhaarnee over and over again to ensure you are saying it correctly. While paying close attention to the pronunciation of difficult letters such as ਙ ਞ ਣ ਨ, perfect their pronunciation. From the throat and nasal cavity, pronounce the letter ਙ. From the palate and nasal cavity, pronounce the letter ਞ. From the nasal cavity and the top of the mouth, pronounce the letter ਣ. While the tongue touches the roof of the mouth from the nasal cavity, pronounce the letter ਨ. English speakers read ੜ as ਰ, make them repeat the Muhaarnee of ੜ:- ੜ ੜਾ ੜਿ ੜੀ ੜੁ ੜੂ ੜੇ ੜੈ ੜੋ ੜੌ ੜੰ ੜਾਂ। after you again and again, and enforce the correct pronunciation of ੜ.

‍