ਕੰਨਾ:- ਨਿਸ਼ਾਨ ਸਾਈਨ ਬ੍ਰੈਕਟ ’ਚ ਹੈ (ਾ), ਕੰਨਾ ਹੇਠਾਂ ਨੂੰ ੯੦ ਡਿਗਰੀ ਸਿੱਧਾ ਅੱਖਰ ਦੇ ਅੱਧ ਤੱਕ ਔਂਦਾ ਹੈ। ਦੀਰਘ ਭਾਵ ਵੱਡੀ ਲੰਬੀ ਲਗ ਸਮਝ ਕੇ, ਮੂੰਹ ਅੱਡ ਕੇ ਲੰਬਾ ਹੀ ਬੋਲਣਾ, ਮੂੰਹ ਵਿੰਗਾ ਨਹੀਂ ਕਰਨਾ। ਊੜੇ ਈੜੀ ਨੂੰ ਕੰਨਾ ਨਹੀਂ ਲੱਗਦਾ। ਆ ਸਾ ਹਾ ਅੱਗੇ ੜਾੜੇ ਤੱਕ, ਤੇਤੀ ਅੱਖਰਾਂ ਨੂੰ ਕੰਨਾ ਲਾ ਕੇ ਬੱਚੇ ਨੂੰ ਬਾਰ ਬਾਰ ਕੰਨਾ ਕਹਾਉ। ਬੱਚੇ ਮੂੰਹ ਅੱਡ ਕੇ ਕੰਨਾ ਬੋਲਦਿਆਂ ਤੇਤੀ ਅੱਖਰਾਂ ਨਾਲ ਕੰਨਾ ਲਾ ਕੇ ਬਾਰ ਬਾਰ ਲਿਖਣ। ਕੰਨੇ ਨਾਲ, ਲਗਾਖਰ ਬਿੰਦੀ (ਂ) ਦੀ ਵਰਤੋਂ ਹੁੰਦੀ ਹੈ।
Kannaa:- The sign of kannaa is in the brackets (ਾ), kannaa comes at a 90-degree angle downwards until you reach half of the length of the letter it is attached to. Understand kannaa as a deeragh (long) lag and pronounce it for a long duration by opening your mouth downwards; do not open your mouth sideways. Kannaa is never attached to ੳ and ੲ. From ਆ ਸਾ ਹਾ until ੜਾੜੇ, Pronounce the 33 letters with kannaa and make your children repeat them again and again. While saying kannaa by opening their mouth downwards, children should add a kannaa to the 33 letters and write them again and again. The lagaakhar bendee (ਂ) is used with kannaa.
ਆ ਸਾ ਹਾ। ਕਾ ਖਾ ਗਾ ਘਾ ਙਾ। ਚਾ ਛਾ ਜਾ ਝਾ ਞਾ।
ਟਾ ਠਾ ਡਾ ਢਾ ਣਾ। ਤਾ ਥਾ ਦਾ ਧਾ ਨਾ।
ਪਾ ਫਾ ਬਾ ਭਾ ਮਾ। ਯਾ ਰਾ ਲਾ ਵਾ ੜਾ।
ਆਂ ਸਾਂ ਹਾਂ। ਕਾਂ ਖਾਂ ਗਾਂ ਘਾਂ ਙਾਂ। ਚਾਂ ਛਾਂ ਜਾਂ ਝਾਂ ਞਾਂ। ਟਾਂ ਠਾਂ ਡਾਂ ਢਾਂ ਣਾਂ। ਤਾਂ ਥਾਂ ਦਾਂ ਧਾਂ ਨਾਂ। ਪਾਂ ਫਾਂ ਬਾਂ ਭਾਂ ਮਾਂ। ਯਾਂ ਰਾਂ ਲਾਂ ਵਾਂ ੜਾਂ।



ਪਾਤਾਲਾ ਪਾਤਾਲ ਲਖ; ਆਗਾਸਾ ਆਗਾਸ॥ ਨੂੰ ਪਤਾਲਾ ਪਤਾਲ ਅਗਾਸਾ ਅਗਾਲ ਗ਼ਲਤ ਨਹੀਂ ਬੋਲਣਾ, ਖ਼ਿਆਲ ਨਾਲ ਪੱਪਿਆਂ, ਐੜਿਆਂ ਨੂੰ ਮੂੰਹ ਅੱਡ ਕੇ, ਲੰਮੇ ਬੋਲ ਕੇ ਕੰਨੇ ਲਾਵੋ। ਨਾ ਓਹਿ ਮਰਹਿ; ਨ ਠਾਗੇ ਜਾਹਿ॥ (ਨਾ) ਕੰਨਾ ਪੂਰਾ ਲੌਣਾ, (ਨ) ਨੰਨਾ ਮੁਕਤਾ, ਸੰਕੋਚ ਕੇ ਹੀ ਬੋਲਣਾ। ਨੰਨੇ ਮੁਕਤੇ ਨੂੰ ਕੰਨਾ ਲੌਣਾ ਗ਼ਲਤੀ ਹੈ। ਜਿਵੇਂ ਰਾਹ ਲਾਹ ਵਾਹ ਨਾਹ ਗਾਹ ਪਹਿਲੇ ਅੱਖਰਾਂ ਦੇ ਕੰਨਿਆਂ ਨੂੰ ਲੰਮੇ ਬੋਲ ਕੇ, ਹਾਹੇ ਮੁਕਤੇ ਬੋਲੋ, ਹਾਹਿਆਂ ਨੂੰ ਕੰਨੇ ਨਹੀਂ ਲੌਣੇ।
Don’t incorrectly say paataalaa paataal lakh; aagaasaa aagaas॥ as pataalaa pataal agaasaa agaas. Carefully open your mouth downwards and attach kannaa (ਾ) to the ਪ and ਅ (in both words starting with them), prolonging the duration of the sound. naa ohe marahe; na tthaagay jaahe॥ (ਨਾ) pronounce the ਨ kannaa (ਾ) completely and restrict the duration of the sound ਨ muktaa (ਨ). Adding kannaa (ਾ) to a ਨ muktaa is a mistake. In raah laah vaah naah gaah, extend the kannaas (ਾ) on the first letters for a longer duration, and pronunce ਹ muktaa, do not put a kannaa .