Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

ਲਾਂ Laan (ੇ)
March 20, 2026

ਲਾਂ ਨਿਸ਼ਾਨ ਸਾਈਨ ਬ੍ਰੈਕਟ ’ਚ ਹੈ (ੇ) ਲਾਂ ਦੀਰਘ ਭਾਵ ਵੱਡੀ ਲਗ ਸਮਝ ਕੇ, ਲੰਬੀ ਲੌਂਗ ਪੂਰੀ ਹੀ ਬੋਲਣੀ। ੳ ਅ ਨੂੰ ਲਾਂ ਨਹੀਂ ਲੱਗਦੀ, ਅੱਗੇ ਏ ਸੇ ਹੇ ੜਾੜੇ ਤੱਕ, ਤੇਤੀ ਅੱਖਰਾਂ ਨੂੰ ਲਾਂ ਲਾ ਕੇ, ਬੱਚੇ ਜੀ ਨੂੰ ਬਾਰ ਬਾਰ ਅਪਣੇ ਮਗਰ ਲਾਂ ਕਹਾਉ। ਬੱਚੇ ਜੀ ਲਾਂ ਬੋਲਦਿਆਂ ੩੩ ਅੱਖਰਾਂ ਨਾਲ ਲਾਂ ਲਾ ਕੇ ਬਾਰ ਬਾਰ ਲਿਖਣ। ਲਾਂ ਨਾਲ ਲਗਾਖਰ ਬਿੰਦੀ (ਂ) ਦੀ ਵਰਤੋਂ ਹੁੰਦੀ ਹੈ।

Laan: The sign of laan is in the brackets (ੇ). Laan is a deeragh lag so when pronouncing it, prolong the sound it creates. ੳ and ਅ never have laan attached to them. From ਏ ਸੇ ਹੇ until ੜਾੜੇ, pronounce the 33 letters with laan and make your children repeat them again and again. While repeating, children should add laan to the 33 letters and write them again and again. The lagaakhar bendee (ਂ) is used with laan.

ਏ ਸੇ ਹੇ। ਕੇ ਖੇ ਗੇ ਘੇ ਙੇ। ਚੇ ਛੇ ਜੇ ਝੇ ਞੇ। ਟੇ ਠੇ ਡੇ ਢੇ ਣੇ। ਤੇ ਥੇ ਦੇ ਧੇ ਨੇ। ਪੇ ਫੇ ਬੇ ਭੇ ਮੇ। ਯੇ ਰੇ ਲੇ ਵੇ ੜੇ।

ਏਂ ਸੇਂ ਹੇਂ। ਕੇਂ ਖੇਂ ਗੇਂ ਘੇਂ ਙੇਂ। ਚੇਂ ਛੇਂ ਜੇਂ ਝੇਂ ਞੇਂ। ਟੇਂ ਠੇਂ ਡੇਂ ਢੇਂ ਣੇਂ। ਤੇਂ ਥੇਂ ਦੇਂ ਧੇਂ ਨੇਂ। ਪੇਂ ਫੇਂ ਬੇਂ ਭੇਂ ਮੇਂ। ਯੇਂ ਰੇਂ ਲੇਂ ਵੇਂ ੜੇਂ।

ਜਿਵੇਂ ਦੇਹ, ਖੇਹ ਲਾਂ ਦੀਰਘ ਬੋਲ ਕੇ, ਹਾਹਾ ਮੁਕਤਾ ਸੰਕੋਚ ਕੇ ਹੀ ਬੋਲਣਾ। ਦੇਹ, ਖੇਹ ਦੇ ਹਾਹਿਆਂ ਨੂੰ ਸਿਹਾਰੀ ਲਾ ਕੇ ਨਹੀਂ ਬੋਲਣਾ। ਸੇਹ ਸੱਸੇ ਦੇ ਸੱਜੇ ਪਾਸੇ ਹਾਹਾ ਮੁਕਤਾ ਹੈ, ਸੱਸੇ ਦੀ ਲਾਂ ਦੀਰਘ ਭਾਵ ਲੰਮੀ ਬੋਲ ਕੇ, ਹਾਹਾ ਮੁਕਤਾ ਲਘੂ ਸੰਕੋਚ ਕੇ ਹੀ ਬੋਲੋ। ਹਾਹੇ ਨੂੰ ਸਿਹਾਰੀ ਨ ਲੱਗੇ। ਸੇਹਿ ਸੱਸੇ ਦੇ ਸੱਜੇ ਪਾਸੇ ਹਾਹੇ ਨੂੰ ਸਿਹਾਰੀ ਹੈ, ਸੱਸੇ ਦੀ ਲਾਂ ਦੀਰਘ ਭਾਵ ਲੰਮੀ ਬੋਲ ਕੇ, ਹਾਹੇ ਨੂੰ ਸਿਹਾਰੀ ਲਘੂ ਸੰਕੋਚ ਕੇ ਬੋਲੋ। ਸੇਹੁ ਸੱਸੇ ਦੇ ਸੱਜੇ ਪਾਸੇ ਹਾਹੇ ਨੂੰ ਔਂਕੜ ਹੈ, ਸੱਸੇ ਦੀ ਲਾਂ ਦੀਰਘ ਭਾਵ ਲੰਮੀ ਬੋਲ ਕੇ, ਹਾਹੇ ਦਾ ਔਂਕੜ ਛੋਟੀ ਲਗ ਸੰਕੋਚ ਕੇ ਹੀ ਬੋਲੋ।

For example, in day-ha and khay-ha, extend the duration of the sound of the long vowel laan (ੇ) and say ਹ muktaa with a short duration. Do not attach a sehaaree (ਿ) on the ਹ in these words. Say-ha to the right of the ਸ is a ਹ muktaa, say the laan (ੇ) on the ਸ with a long duration, say the ਹ muktaa with a short duration. Do not put a sehaaree (ਿ) on the ਹ. Say-he to the right of ਸ is a ਹ sehaaree (ਿ). Say the laan (ੇ) on the ਸ with a longer duration and say the ਹ  sehaaree (ਿ) with a short duration. Say-hu to the right of the ਸ is a ਹ aunkarr (ੁ). Say the laan (ੇ) on the ਸ with a longer duration and say the ਹ aunkarr (ੁ) with a short duration.