Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

ਇੰਦ੍ਰਿਆਂ ਨੂੰ ਵਿਕਾਰਾਂ ਸੁਆਦਾਂ ਦੀ ਭੁੱਖ ਹੈ
November 13, 2026

ਵਾਹਿਗੁਰੂ॥ ਇੰਦ੍ਰਿਆਂ ਨੂੰ ਵਿਕਾਰਾਂ ਸੁਆਦਾਂ ਦੀ ਭੁੱਖ ਹੈ, ਪਰ ਗੁਰੂ ਗਿਰੰਥ ਸਾਹਿਬ ਜੀ ਰਿਦੇ ’ਚੋਂ ਮੂੰਹ ’ਚ ਅੰਮ੍ਰਿਤ, ਦਿਮਾਗ਼ ’ਚ ਗੁਰਬਾਣੀ ਭੇਜ ਕੇ ਇਨੑਾਂ ਦੀ ਭੁੱਖ ਮਿਟਾ ਦਿੰਦੇ ਹਨ ਜੀ ਰਾਮਜੀ। ਯਥਾ:-  ਤ੍ਰਿਪਤਿ ਆਘਾਏ ਸੰਤਾ॥ ਗੁਰ ਜਾਨੇ ਜਿਨ ਮੰਤਾ॥

ਵਾਹਿਗੁਰੂ॥ ਪੂਰਨ ਗੁਰੂ ਜੀ ਦੇ ਪ੍ਰੇਮੀਂ ਅਪਣੇ ਸਿਰਾਂ ’ਤੇ ਪੋਥੀਆਂ, ਸ਼ਹੀਦਾਂ, ਸਤਿਗੁਰੂ ਸਾਹਿਬਾਨ ਜੀ ਦੀਆਂ ਫ਼ੋਟੋਆਂ ਸਜਾ ਕੇ ਚੌਵੀ ਘੰਟੇ ਪ੍ਰਕਰਮਾਂ ਕਰਨ ਜੀ ਰਾਮਜੀ।

ਵਾਹਿਗੁਰੂ॥ ਗੁਰੂ ਘਰ ’ਚ ਜਿਹੜਾ ਪ੍ਰੇਮੀ ਜਾਵੇ ਇੱਕ ਸੌ ਇੱਕ ਜੈਕਾਰੇ ਗੱਜਾਵੇ, ਡੰਡਉਤਾਂ, ਨਮਸਕਾਰਾਂ ਕਰੇ ਜੀ ਰਾਮਜੀ।

ਵਾਹਿਗੁਰੂ॥ ਬਿਅੰਤ ਬ੍ਰਹਮੰਡ ਦੀ ਰਚਨਾ ’ਚ ਅਣਗਿਣਤ ਜੀਵ ਜੰਤ ਹੁਣ ਤੜਫ਼ ਤੜਫ਼ ਕੇ ਮਰ ਰਹੇ ਹਨ। ਅਗਲੇ ਸੁਆਸ ਦਾ ਕੀ ਪਤਾ ਹੈ? ਆਵੇ ਕਿ ਨ ਆਵੇ? ਇਸ ਲਈ ਜੋ ਜ਼ਮੀਨ ਸੋਨਾ ਘਰ ਬਾਰ ਆਦਿ ਪਦਾਰਥ ਸਾਡੇ ਕੋਲ਼ ਹਨ, ਸਭ ਕੁੱਝ ਵੇਚ ਕੇ, ਪੂਰਨ ਸਤਿਗੁਰੂ ਸਾਹਿਬਾਨ ਜੀ ਨੂੰ ਤਨ ਮਨ ਧਨ ਪ੍ਰੇਮ ਭੇਟਾ ਕਰ ਦੇਈਏ ਜੀ। ਭਾਵ ਧਰਮ ਪ੍ਰਚਾਰ ਕਰੀਏ, ਗੁਰਦੁਆਰੇ, ਜਿਮ (gym) ਸਵਿਮਿੰਗਪੂਲ (swimmng pool) ਬਣਾਈਏ, ਬ੍ਰਿਛ ਆਪ ਲਾਈਏ ਤੇ ਦੂਜਿਆਂ ਤੋਂ ਲਵਾਈਏ ਜੀ। ਸਾਰਿਆਂ ਲਈ ਅਤੇ ਖ਼ਾਸ ਤੌਰ ’ਤੇ ਗ੍ਰੀਬਾਂ ਦੇ ਭਲੇ ਲਈ ਪੀਣ ਲਈ ਡੂੰਘਾ ਪਾਣੀ ਹੋਵੇ ਜੀ ਰਾਮਜੀ।

ਵਾਹਿਗੁਰੂ॥ ਆਪੋ ਵਿੱਚੀਂ ਮਿਲ ਕੇ ਗੁਰਬਾਣੀ ਗਾਓ, ਜਿਸ ਦੇ ਅਰਥ ਸੌਖੇ ਹੋਣ। ਅਥਵਾ ਅਰਥਾਂ ਸਹਿਤ ਗਾਉ, ਗੌਂਦਿਆਂ ਗੌਂਦਿਆਂ ਹੀ ਮਹਾਂ ਸੁਖ ਹੋਵੇ ਜੀ ਰਾਮਜੀ! ਯਥਾ:- ਗੁਰਬਾਣੀ ਗਾਵਹ ਭਾਈ॥ ਓਹ ਸਫਲ ਸਦਾ ਸੁਖਦਾਈ॥) ਕੋਈ; ਰਾਮ ਨਾਮ ਗੁਨ ਗਾਵਨੋ॥ ਜਨੁ ਨਾਨਕੁ; ਤਿਸੁ ਪਗਿ ਲਾਵਨੋ॥੨॥੧॥੭॥੪॥੬॥੭॥੧੭॥) ਕਹਤ ਕਬੀਰ; ਬਹੂ ਤਬ ਜੀਤੈ॥ ਹਰਿ ਗੁਨ ਗਾਵਤ; ਜਨਮੁ ਬਿਤੀਤੈ॥੪॥੧॥੩੪॥) ਵਿਸਰੁ ਨਾਹੀ. ਦਾਤਾਰ; ਆਪਣਾ ਨਾਮੁ ਦੇਹੁ॥ ਗੁਣ ਗਾਵਾ ਦਿਨੁ ਰਾਤਿ; ਨਾਨਕ ਚਾਉ ਏਹੁ॥੮॥੨॥੫॥੧੬॥) ਆਵਹੁ ਸਿਖ. ਸਤਿਗੁਰੂ ਕੇ ਪਿਆਰਿਹੋ; ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ; ਬਾਣੀਆ ਸਿਰਿ ਬਾਣੀ॥ ਜਿਨ ਕਉ ਨਦਰਿ ਕਰਮੁ ਹੋਵੈ; ਹਿਰਦੈ ਤਿਨਾ ਸਮਾਣੀ॥ ਪੀਵਹੁ ਅੰਮ੍ਰਿਤੁ. ਸਦਾ ਰਹਹੁ ਹਰਿ ਰੰਗਿ; ਜਪਿਹੁ ਸਾਰਿਗਪਾਣੀ॥ ਕਹੈ ਨਾਨਕੁ. ਸਦਾ ਗਾਵਹੁ; ਏਹ ਸਚੀ ਬਾਣੀ॥੨੩॥) ਨੀਕੀ; ਸਾਧਸੰਗਾਨੀ॥ਰਹਾਉ॥ ਪਹਰ ਮੂਰਤ ਪਲ, ਗਾਵਤ ਗਾਵਤ; ਗੋਵਿੰਦ ਗੋਵਿੰਦ ਵਖਾਨੀ॥੧॥) ਗੁਨ ਗਾਵਹ ਪ੍ਰਭ ਅਗਮ ਠਾਕੁਰ ਕੇ; ਗੁਨ ਗਾਇ ਰਹੇ ਹੈਰਾਨ॥) ਹਰਿ ਜਨੁ; ਗੁਨ ਗਾਵਤ ਹਸਿਆ॥) ਹਰਿ ਗੁਣ ਗਾਉ ਮਨਾ; ਸਤਿਗੁਰੁ ਸੇਵਿ ਪਿਆਰਿ॥) ਗਾਈਐ ਗੁਣ; ਗੋਪਾਲ ਕ੍ਰਿਪਾਨਿਧਿ॥ ਦੁਖ ਬਿਦਾਰਨ. ਸੁਖਦਾਤੇ ਸਤਿਗੁਰ; ਜਾ ਕਉ ਭੇਟਤ. ਹੋਇ ਸਗਲ ਸਿਧਿ॥੧॥ਰਹਾਉ॥) ਗਾਉ ਗਾਉ ਰੀ ਦੁਲਹਨੀ; ਮੰਗਲਚਾਰਾ॥ ਮੇਰੇ ਗ੍ਰਿਹ ਆਏ; ਰਾਜਾਰਾਮ ਭਤਾਰਾ॥੧॥ਰਹਾਉ॥) ਜਮਦੂਤੁ; ਤਿਸੁ ਨਿਕਟਿ. ਨ ਆਵੈ॥ ਸਾਧਸੰਗਿ; ਹਰਿ ਕੀਰਤਨੁ ਗਾਵੈ॥) ਗਾਵਹੁ ਗਾਵਹੁ ਕਾਮਣੀ; ਬਿਬੇਕ ਬੀਚਾਰੁ॥ ਹਮਰੈ ਘਰਿ ਆਇਆ; ਜਗਜੀਵਨੁ ਭਤਾਰੁ॥੧॥ਰਹਾਉ॥) ਮਃ ੫॥ ਜਿਥੈ ਕੋਇ ਕਥੰਨਿ; ਨਾਉ ਸੁਣੰਦੋ, ਮਾ ਪਿਰੀ॥ ਮੂੰ. ਜੁਲਾਊਂ ਤਥਿ; ਨਾਨਕ. ਪਿਰੀ ਪਸੰਦੋ, ਹਰਿਓ ਥੀਓਸਿ॥੨॥

ਵਾਹਿਗੁਰੂ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ; ਤਿਸੁ ਗੁਰਸਿਖ. ਗੁਰੂ ਉਪਦੇਸੁ ਸੁਣਾਵੈ॥  ਜਨੁ ਨਾਨਕੁ. ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ. ਅਵਰਹ ਨਾਮੁ ਜਪਾਵੈ॥੨॥ (ਨਾਨਕੁ) ਸੱਚੇ ਨਾਮ ਸੱਚੇ ਗੁਰਸਬਦਾਂ ਦੇ ਸੱਚੇ ਦਾਤੇ ਧੰਨ ਗੁਰੂ ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਜੀ, ਸਤਿਗੁਰੂ ਗਿਰੰਥ ਸਾਹਿਬ ਜੀ, ਸਿੱਖ ਦੇ ਮੂੰਹ ’ਚ ਹਰ ਵੇਲੇ ਅੰਮ੍ਰਿਤ, ਦਿਮਾਗ਼ ’ਚ ਗੁਰਬਾਣੀ ਭੇਜ ਕੇ, ਅਤਿਅੰਤ ਗ੍ਰੀਬੀ ਹੀ ਗ੍ਰੀਬੀ ਨਾਲ ਫ਼ੁਰਮੌਂਦੇ ਹਨ:- (ਮੇਰਾ) ਦਾਸਨਦਾਸ ਦੇ (ਸੁਆਮੀ) ਸੱਚੇ ਕੰਤ ਸੱਚੇ ਭਗਵੰਤ ਧੰਨ ੴ ਸੱਚੇ ਸਿਰਜਣਹਾਰ ਸੱਚੇ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਜਿਸ (ਨੋ) ’ਤੇ ਦਇਆਲੁ (ਹੋਵੈ) ਹੁੰਦੇ ਹਨ, ਤਿਸੁ ਗੁਰਸਿਖ ਜੀ ਨੂੰ ਪੂਰਨ ਗੁਰੂ ਗੁਰ ਸਤਿਗੁਰੂ ਸਾਹਿਬ ਜੀ ਦਾ ਪੂਰਾ ਉਪਦੇਸੁ (ਸੁਣਾਵੈ) ਸੁਣੌਂਦੇ ਹਨ ਜੀ। (ਜਨੁ) ਦਾਸਨਦਾਸ ਤਿਸੁ ਗੁਰਸਿਖ (ਕੀ) ਦੀ ਚਰਨ ਧੂੜਿ (ਮੰਗੈ) ਮੰਗਦਾ ਹੈ, ਜੋ ਆਪਿ ਨਾਮੁ (ਜਪੈ) ਜਪਦਾ ਹੈ, ਤੇ (ਅਵਰਹਿ) ਹੋਰਨਾਂ ਨੂੰ (ਜਪਾਵੈ) ਜਪੌਂਦਾ ਹੈ ਜੀ ਰਾਮਜੀ। ਯਥਾ:- ਗੁਰਸਿਖੀ ਭਾਣਾ ਮੰਨਿਆ; ਗੁਰੁ ਪੂਰਾ ਪਾਰਿ ਲੰਘਾਇ॥ ਗੁਰਸਿਖਾਂ ਕੀ ਹਰਿ. ਧੂੜਿ ਦੇਹਿ; ਹਮ ਪਾਪੀ ਭੀ ਗਤਿ ਪਾਂਹਿ॥ 

ਵਾਹਿਗੁਰੂ॥ ਐਸਾ ਦਾਤਾ ਸਤਿਗੁਰੁ ਕਹੀਐ॥੧॥ ਅਨੁਸਾਰ ਧੰਨ ਸਤਿਗੁਰੂ ਗਿਰੰਥ ਸਾਹਿਬ ਜੀ! ਆਪ ਜੀ ਦੇ ਭੰਡਾਰੇ ਭਰਪੂਰ ਅਮੁੱਕ ਹਨ। ਰਾਤ ਦਿਨੇ ਸਿੱਖ ਬੱਚੇ ਬੱਚੀ ਦੇ ਦਿਮਾਗ਼ ’ਚ ਗੁਰਬਾਣੀ, ਮੁਖ ’ਚ ਅੰਮ੍ਰਿਤ ਭੇਜ ਕੇ ਅਪਣਾ ਪਿਆਰ ਆਪ ਲੌਂਦੇ ਹੋਂ ਜੀ ਰਾਮਜੀ। ਯਥਾ:- ਆਪੇ ਲਾਇਓ ਅਪਨਾ ਪਿਆਰੁ॥ ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ॥

ਵਾਹਿਗੁਰੂ॥ ਗੁਰਪ੍ਰਸਾਦਿ ਅਪਣੇ ਅਤੇ ਸ੍ਰਬੱਤ ਦੇ ਭਲੇ ਲਈ ਗੁਰਮੁਖਿ ਪੰਜਾਂ ਸਿੰਘਾਂ ਤੋਂ, ਮਹਾਂਪੁਰਖਾਂ ਤੋਂ ਅਰਦਾਸ ਕਰੌਂਦੇ ਰਹੋ ਜੀ ਪਿਆਰੇਜੀ।

ਵਾਹਿਗੁਰੂ॥ ਨਿੱਤਨੇਮ ਤੋਂ ਅੱਗੇ ਪਿੱਛੇ ਗੁਰਸਬਦ, ਪਦ, ਤੁਕ ਹਰ ਵੇਲੇ ਅਭਿਆਸ ਕਰਨਾ ਜੀ ਪਿਆਰਿਓ। ਪੰਜ ਸਿੰਘ ਇਕੱਠੇ ਜਾਪ ਕਰਨ, ਅਰਥ ਗੁਰਬਾਣੀ ਜਾਪ ਕਰਕੇ ਰੌਲ਼ਾ ਲੌਂਣ, ਰਾਤ ਦਿਨ ਜਾਪ ਚੱਲਦਾ ਰਹੇ ਜੀ। ਇੱਕ ਅਸਥਾਨ ਰਿਕੌਰਡਿੰਗ ਸੁਣ ਕੇ www.Gursevak.com ਤੋਂ ਪੋਥੀਆਂ ਪ੍ਰਕਾਸ਼ ਕਰਨ। ਇੱਕ ਅਸਥਾਨ ਇਕੱਠੇ ਹੋ ਕੇ ਅਰਥਾਂ ਸਹਿਤ ਇਕੱਠੇ ਪੜੑਨ। ਦੋ ਜਾਂ ਵੱਧ ਵਿੱਦਿਆਰਥੀ ਹਰ ਵੇਲੇ ਗੁਰਬਾਣੀ ਗੌਣ। ਅਰਥਾਂ ਸਹਿਤ ਸਤਿਗੁਰੂ ਗਿਰੰਥ ਸਾਹਿਬ ਜੀ ਦਾ ਸੱਚਾ ਅੰਮ੍ਰਿਤ ਪਾਠ ਨਿਸ਼ਕਾਮੀ ਗੁਰਸੇਵਕ ਜੀ ਰੌਲ਼ਾਂ ਲਾ ਕੇ ਕਰਨ ਜੀ।

‍