Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

How to Write Gurbanee Jee
January 15, 2026

ਵਾਹਿਗੁਰੂ॥ ਅਤਿਅੰਤ ਅਮੋਲਕ ਅਲੌਕਿਕ ਵਿਸਮਾਦ ਗੁਣਕਾਰੀ ਉਪਕਾਰੀ ਖ਼ਾਸ ਧਿਆਨ ਦੇ ਕੇ ਸੁਣਨ ਯੋਗ ਪ੍ਰੇਮ ਬੇਨਤੀ ਹੈ:-

ਪਰਮ ਸਤਿਕਾਰਯੋਗ ਟੀਚਰ ਜੀ ਪੂਰਨ ਮੇਹਰਵਾਨ ਉਦਮੀ ਤਰਸਵਾਨ ਸਾਵਧਾਨ ਹੋਣ। ਹਰੇਕ ਵਿਦਿਆਲੇ ’ਚ ਇਕੱਲਾ ਇਕੱਲਾ ਅੱਖਰ ਲਗ ਮੂਹਰੇ ਬੋਲ ਕੇ ਵਿੱਦਿਆਰਥੀ ਜੀ ਨੂੰ ਮਗਰ ਬੁਲਾ ਕੇ, ਹੌਂਸਲਾ ਦੇ ਕੇ, ਪੂਰਨ ਪ੍ਰੇਮ ਸਹਿਤ ਪੜੑਾਇਆ ਜਾਵੇ। ਇਕੱਲਾ ਇਕੱਲਾ ਅੱਖਰ ਲਗ ਬਾਰ ਬਾਰ ਸੁਣਿਆ ਜਾਵੇ। ਇਹ ਬਹੁਤ ਹੀ ਜ਼ਰੂਰੀ ਹੈ। ਪਿਆਰੇ ਬੱਚੇ ਨੂੰ ਅੱਖਰ ਲਗਾਂ ਬਾਰੇ ਪੂਰੀ ਪੂਰੀ ਜਾਣਕਾਰੀ ਦੇਵੋ। ਸੁੰਦਰ ਲਿਖਣਾ ਅਤੀ ਹੀ ਜ਼ਰੂਰੀ ਹੈ, ਕਿਉਂ ਜੋ ਸੁੰਦਰ ਲਿਖਣ ਸਮੇਂ ਦਿਲ ਦਿਮਾਗ ਨੇਤ੍ਰ ਸੁਰਤੀ ਗੁਰਬਾਣੀ ਗੁਰੂ ਜੀ ਨੂੰ ਪੂਰਨ ਗਹੁ ਨਾਲ ਤੱਕਦੇ ਨਸਮਕਾਰਦੇ ਹਨ, ਹੱਥ ਗੁਰਸਬਦ ਲਿਖ ਕੇ ਪਵਿੱਤ੍ਰ ਹੁੰਦੇ ਹਨ। ਸੁੰਦਰ ਲਿਖਾਈ ਤੋਂ ਬਿਨਾ ਸੰਥਾ ਅਧੂਰੀ ਹੈ। ਯਥਾ:- ਸਲੋਕ ਮਃ ੧॥ ਧੰਨੁ ਸੁ ਕਾਗਦੁ. ਕਲਮ ਧੰਨੁ; ਧਨੁ ਭਾਂਡਾ. ਧਨੁ ਮਸੁ॥ ਧਨੁ ਲੇਖਾਰੀ ਨਾਨਕਾ; ਜਿਨਿ ਨਾਮੁ ਲਿਖਾਇਆ ਸਚੁ॥੧॥) ਹਰਿ ਜਸੁ ਲਿਖਹਿ. ਲਾਇ ਭਾਵਨੀ; ਸੇ ਹਸਤ ਪਵਿਤਾ॥

Vaaheguroo. It is an extremely priceless, celestial, wonderful, virtuous, benevolent loving request that is worthy of being heard with full focus:- It is essential that the utmost respect-worthy instructor teaching Gurmukhee is utterly merciful, hardworking, compassionate and attentive. In every school, giving encouragement with complete love, the students should be taught by having them repeat after each letter and vowel being said separately (ekalee ekalee lag). Each letter and vowel should be heard by the teacher on its own again and again. This is very important. The beloved child should be given full knowledge about every letter and vowel. Writing Gurmukhee and Sree Gurbaannee Jee beautifully is extremely important because while doing so, our heart, brain, eyes, and consciousness attentively gaze upon and bow down to Gurbaannee Guroo Jee; our hands also become purified by writing the Gursabad. Without learning how to write beautiful Sree Gurbaannee Jee, santhaa is incomplete. Yathaa:- salok m: 1dhaⁿnu su kaagadu. kalam dhaⁿnu; dhanu bhaaⁿddaa. dhanu masu dhanu laykhaaree naankaa; jene naamu lekhaaeaa sachu॥1॥) hare jasu lekhahe. laae bhaavnee; say hast pavetaa

ਸੋ ਹਰੇਕ ਬੱਚੇ ਨੂੰ ਛੋਟੀ ਉਮਰ ’ਚ ਟੀਚਰ, ਮਾਪੇ ਸੁੰਦਰ ਲਿਖਾਈ ਪ੍ਰਪੱਕ ਕਰੌਣ, ਜਿਸ ਕਰਕੇ ਛੋਟੀ ਉਮਰ ਤੋਂ ਹੀ ਅਤਿੰਅਤ ਸੁੰਦਰ ਸੋਹਣੀ ਲਿਖਾਈ ਬਣੇ। ਲੱਖਾਂ ’ਚ ਕੋਈ ਵਿਰਲਾ ਹੀ ਪ੍ਰੇਮੀ ਇਸ ਬੇਨਤੀ ਨੂੰ ਜਾਣਦਾ ਹੋਵੇਗਾ ਕਿ ਲਿਖਾਈ ਛਾਪੇ ਅਨੁਸਾਰ ਚਾਹੀਦੀ ਹੈ। ਕੋਈ ਵਿਰਲਾ ਪ੍ਰੇਮੀ ਛੱਡ ਕੇ, ਸਭ ਦੀ ਲਿਖਾਈ ਛਾਪੇ ਅਨੁਸਾਰ ਨਹੀਂ ਹੁੰਦੀ। ਜਿਵੇਂ ਰਫ਼ਤਾਰ, ਦਸਤਾਰ, ਗੁਫ਼ਤਾਰ ਭਾਵ ਬੋਲਣ ਦਾ ਢੰਗ ਵੱਖ ਵੱਖ ਹੁੰਦਾ ਹੈ, ਇਸ ਤਰੑਾਂ ਸਭ ਦੀ ਲਿਖਾਈ ਭੀ ਵੱਖ ਵੱਖ ਹੀ ਹੁੰਦੀ ਹੈ।

The idea of having beautiful handwriting should be reinforced in every child at a young age by parents and teachers. By doing so, they will develop exceptionally beautiful handwriting at a young age. From hundreds of thousands, only a few rare beloved Gursekhs realize this request that the writings should be identical to what we see in print. Apart from a small number of beloved Gursekhs, everyone’s handwriting style is not according to print. Just as everyone has a unique walking pace, turban style, and manner of speaking, everyone's writing also varies.

ਪਹਿਲਾਂ ਛਾਪੇ ਨਹੀਂ ਸਨ, ਬਜ਼ੁਰਗ ਸਤਿਗੁਰੂ ਗਿਰੰਥ ਸਾਹਿਬ ਜੀ ਦੇ ਸਰੂਪ ਅਤੇ ਪੋਥੀਆਂ ਹੱਥੀਂ ਲਿਖਦੇ ਸਨ, ਕੁੱਝ ਤਾਂ ਹਨ, ਪਰ ਕੁੱਝ ਬੇਸੰਭਾਲ ਦੇ ਕਾਰਨ ਅਲੋਪ ਹੋ ਗਈਆਂ ਹਨ। ਜੇ ਛਾਪੇ ਅਨੁਸਾਰ ਲਿਖਿਆ ਹੋਵੇ ਤਾਂ ਸਭ ਦੀ ਲਿਖਾਈ ਮਿਲਦੀ ਜੁਲਦੀ ਬਹੁਤ ਹੀ ਸੁੰਦਰ ਹੋਵੇ।

Before, there was no printing press, our elders would handwrite Sree Guroo Granth Saaheb Jee Saroop and Potheeaan. Some of these ancient saroops still exist, while others have been lost due to improper care. If everyone wrote identical prints, then everyone’s writing would be uniform and very beautiful.

ਆਮ ਤੌਰ ’ਤੇ ਅੱਖਰ ਖੁਸ਼ਖੱਤ ਲਿਖਣ ਵਾਲੇ ਭਾਵੇਂ ਜੋਰ ਲਾ ਕੇ ਲਿਖਣ, ਤਾਂ ਭੀ ਇਹ ਸੁੰਦਰ ਨਹੀਂ ਹੋ ਸਕਦੇ, ਕਿਉਂਕੇ ਉਨੑਾਂ ਨੇ ਦਿਮਾਗ਼ ’ਚ ਅੱਖਰ ਨੋਟ ਨਹੀਂ ਕੀਤੇ ਹੁੰਦੇ। ਇਹ ਅੱਖਰ ਬ੍ਰਹਮ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕਦੇਵ ਸਾਹਿਬ ਜੀ ਨੇ ਆਪ ਘੜੇ ਹਨ, ਇਸ ਲਈ ਸਾਰੇ ਜਾਪ ਰੂਪ ਹੀ ਹਨ। ਜੇਕਰ ਅੱਖਰ ਲਿਖਣ ਤੋਂ ਪਹਿਲਾਂ ਅੱਖਰ ਧਿਆਨ ’ਚ ਆ ਜਾਵੇ, ਤਾਂ ਉਹ ਅੱਖਰ ਖੁਸ਼ਖੱਤ ਵਧੀਆ ਹੋਵੇਗਾ। ਜਿਵੇਂ ਅਸੀਂ ਛਾਪੇ ਦੇ ਅੱਖਰ ਤੱਕਦੇ ਹਾਂ, ਉਸ ਨੂੰ ਗਹੁ ਨਾਲ ਤੱਕ ਕੇ ਛਾਪੇ ਦੇ ਪੈਤੀਂ ਅੱਖਰਾਂ ਦੇ ਉੱਪਰ ਬਿਨਾ ਸਿਆਹੀ ਦੇ ਬਿਲਕੁਲ ਪੋਲੀ ਪੋਲੀ ਕਲਮ ਫੇਰਨੀ ਹੈ, ਫਿਰ ਅੱਖਰ ਦਾ ਦਿਮਾਗ਼ ’ਚ ਫੋਟੋ ਖਿੱਚ ਲੈਣਾ। ਗੁਰਬਾਣੀ ਦੇ ਅੱਖਰਾਂ ’ਤੇ ਪਿੰਨ ਨਹੀਂ ਫੇਰਨਾ।

Usually, people who attempt to write neatly cannot do so, no matter how much effort they put in because they do not have the exact image of the letters imprinted within their minds. All Gurmukhee letters are created by the form of God, Sree Guroo Naanakdayv Saaheb Jee, hence they are worth repeating. If we can recall the letter in our minds before writing it, it will turn out neater.   As we gaze upon the printed 35 letters of Gurmukhee, slowly move your pen over them and capture their image in your mind (do not actually write over the letter with the pen). DO NOT trace over the letters of Sree Gurbaannee Jee.

ਗ਼੍ਰੀਬ ਦਾਸਨਦਾਸਾਂ ਨੇ ਗੁਰਬਾਣੀ ਜੀ ਦੇ ਅੱਖਰਾਂ ਨੂੰ ਅਪਣੇ ਦਿਲ ਸੁਰਤ, ਰੋਮ ਰੋਮ ’ਚ ਤੱਕਣਾ ਹੈ। ਚੁਣ ਚੁਣ ਕੇ ਸੁੰਦਰ ਸਬਦ ਲਿਖੇ ਜਾਣ, ਜਿਨੑਾਂ ਨੂੰ ਰੀਝ ਪਿਆਰ ਸਤਿਕਾਰ ਨਾਲ ਲੈਮੀਨੇਸ਼ਨ ਕਰਕੇ ਸ਼ੀਸ਼ਿਆਂ ’ਚ ਸੰਭਾਲ਼ਿਆ ਜਾਵੇ, ਜਿਸ ਕਰਕੇ ਔਣ ਵਾਲੀਆਂ ਪੀੜੑੀਆਂ ਦੇਖ ਕੇ, ਲਿਖਣ ਦਾ ਚਾਅ ਕਰਨ।

Considering ourselves as the humble servants of Guroo Saaheb, we need to envision the letters in our minds. Select certain Sabads and beautifully write them. With fondness, love and respect, they should be preserved by laminating and framing them for future generations to see and be inspired to write Gurbaannee.

ਪੜ੍ਹੌਣ ਵਾਲਾ ਛਾਪੇ ਨਾਲ ਮਿਲਾ ਕੇ ਸੋਹਣੇ ਤੋਂ ਸੋਹਣੇ ਸਾਫ਼ ਅੱਖਰ ਵਿੱਦਿਆਰਥੀ ਨੂੰ ਲਿਖ ਕੇ ਦੇਵੇ। ਉਸਤਾਦ ਬਲੈਕ ਬੋਰਡ ’ਤੇ ਇੱਕ ਇੱਕ ਅੱਖਰ ਛਾਪੇ ਅਨੁਸਾਰ ਲਿਖ ਕੇ ਸਿੱਧੀ ਕਲਮ ਵਗੌਣ ਦਾ ਢੰਗ ਬਾਰ ਬਾਰ ਦਸ ਕੇ ਸਮਝਾ ਦੇਵੇ, ਫੇਰ ਉਸ ਅੱਖਰ ਦੇ ਟਿੱਕਣੇ ਲਾ ਕੇ, ਟਿੱਕਣਿਆ ਉੱਪਰ ਲਿਖਾਵੇ, ਜਿਥੋਂ ਫ਼ਰਕ ਹੋਵੇ ਪੂਰਨ ਪਿਆਰ ਸਤਿਕਾਰ ਨਾਲ ਸਮਝਾਵੇ ਪੜੑਾਵੇ, ਓਸੇ ਅੱਖਰ ਨੂੰ ਪਚੀ ਵਾਰ ਲਿਖਾਵੇ, ਬੱਚਿਆਂ ਨੂੰ ਕਹੇ ਕਿ ਤੁਸੀਂ ਇਸੇ ਅੱਖਰ ਨੂੰ ਖੁਸ਼ਖੱਤ ਪੰਜਾਹ ਜਾਂ ਸੌ ਵਾਰੀ ਲਿਖੋ। ਬਹੁਤੇ ਵਾਰੀ ਲਿਖ ਕੇ ਅੱਖਰ ਦੀ ਜਾਂਚ ਕਰੀ ਕਰਾਈ ਜਾਵੇ।

The teacher should write extremely neat, clean letters to show the student. On the blackboard, the teacher should write each letter according to print, repeatedly demonstrating and explaining to the students how to write neatly and correctly. Then provide a workbook where the letters are written as dots and the students should trace over the dots. Wherever there is a difference or mistake, with complete love and respect, explain it to the student and correct the error. The teacher should have the student write each mistaken letter 25 times and tell the children to practise writing them neatly 50-100 times. After writing letters many times, a test should be given.

ਬਿਲਕੁਲ ਅਣਜਾਣ ਵਿੱਦਿਆਰਥੀ ਨੂੰ ਧਰਤੀ ਖੋਦ ਕੇ ਅੱਖਰ ਉੱਕਰ ਦੇਣੇ, ਜਾਂ ਚੰਗੀ ਧਾਤ ’ਚ ਅੱਖਰ ਉੱਕਰੇ ਜਾਣ, ਜਿਨੑਾਂ ’ਚ ਉਂਗਲ਼ ਫੇਰੀ ਜਾ ਸਕੇ। ਭੁੰਞੇ ਅੱਖਰ ਲਿਖੌਣ ਸਮੇਂ ਲਿਖੇ ਅੱਖਰਾਂ ਨੂੰ ਚੰਗੀ ਤਰੑਾਂ ਮੇਟੋ, ਉਨੑਾਂ ਉੱਤੋਂ ਨਹੀਂ ਲੰਘਣਾ। ਅੱਜ ਕਲ ਸਿਆਣੇ ਬੱਚਿਆਂ ਵਾਸਤੇ ਪਲੈਸਟਿਕ ਅੱਖਰ ਭੀ ਬਣੇ ਹੁੰਦੇ ਹਨ। ਉਸ ਦੇ ਸੱਜੇ ਹੱਥ ਦੇ ਅੰਗੂਠੇ ਦੇ ਨਾਲ ਦੀ ਉਂਗਲ਼ੀ ਫੜ ਕੇ ਉੱਕਰੇ ਅੱਖਰਾਂ ’ਚ ਇਸ ਤਰੑਾਂ ਫੇਰਨੀ, ਜਿਵੇਂ ਸਿੱਧਾ ਅੱਖਰ ਲਿਖੀਦਾ ਹੈ। ਅਣਜਾਣ ਹੇਠਾਂ ਤੋਂ ਉੱਪਰ ਨੂੰ ਪੁੱਠੀ ਕਲਮ ਵਗੌਂਦੇ ਹਨ, ਜਿਸ ਕਰਕੇ ਕਲਮ ਕਾਗਜ਼ ’ਚ ਖੁੱਭ ਜਾਂਦੀ ਹੈ।

For complete beginners, one must dig into the earth to carve out letters, or engrave letters in good metal, in which a finger can run through the ground can be dug or a good metal can be used to engrave the letters, such that they can use their finger to trace over it. When writing the letters on the ground, respectfully erase them; do not walk over them. Nowadays, plastic letters are also made for intelligent children. Hold their right hand’s index finger and trace it over the engraved letters as if you are writing the letter straight. Some beginners draw the lines from bottom up, which causes the pen to dig into the paper.

ਸਲੇਟ ਜਾਂ ਫੱਟੀ ਉਪਰ ਇੱਕ ਲਾਈਨ ਛਾਪੀ ਹੋਵੇ। ਫਿਰ ਇੱਕ ਛਾਪੀ ਨੂੰ ਦੇਖ ਕੇ ਹੇਠਾਂ ਖਾਲੀ ਲਾਈਨ ’ਚ ਲਿਖੇ। ਸਿਆਹੀ ਤੇ ਲਿਖੇ ਅੱਖਰਾਂ ’ਤੇ ਫ਼ੂਕ ਨਹੀਂ ਮਾਰਨੀ। ਜਿਸ ਅੱਖਰ ਦੇ ਉੱਪਰ ਲਿਖਣਾ ਹੋਵੇ, ਉਹ (ਬਿੰਦੀਆਂ) ਟਿੱਕਣਿਆਂ ਨਾਲ ਭੀ ਲਿਖਿਆ ਜਾਵੇ, ਜਿਵੇਂ ਸੁਲੇਖ ’ਤੇ ਲਿਖਿਆ ਹੁੰਦਾ ਹੈ। ਟੀਚਰ, ਛਪੇ ਅੱਖਰਾਂ ’ਤੇ ਸ਼ਾਹੀ ਬਿਨਾ ਪਿੰਨ ਪੋਲਾ ਪੋਲਾ ਫਿਰਾਵੇ, ਅੱਖਰਾਂ ਨੂੰ ਦਿਮਾਗ਼ ’ਚ ਨੋਟ ਕਰਾ ਦੇਵੇ। ਜਿਸ ਤਰੑਾਂ ਛਾਪੇ ਦੇ ਅੱਖਰ ਹੁੰਦੇ ਹਨ, ਬਿਲਕੁਲ ਉਸੇ ਤਰੑਾਂ ਹੀ ਸੋਹਣਾ ਸੁੰਦਰ ਲਿਖਣਾ ਜੀ।  

When practising on a slate, have a line of letters written out. Looking at those letters, the student should write them on the empty line below. Do not blow over the written letters to dry the ink. Whichever letter you want to write over, you can use dotted letters. The teacher should use a pen to softly trace over the printed letters without writing on them and have the students envision the letters within their mind. Just like printed letters are, the letter should be written beautifully in the exact same manner.

ਗੁਰਬਾਣੀ ਸੁੰਦਰ ਲਿਖਣ ਦਾ ਢੰਗ:- ਅੱਖਰ ਲਿਖਣ ਲੱਗਿਆਂ ਕਲਮ ਕਿਵੇਂ ਵਗੌਣੀ ਹੈ? ਖੁਸ਼ਖੱਤ ਲਿਖਣ ਸਮੇਂ, ਜੋੜਾ ਲਾਹ ਕੇ, ਖੱਬਾ ਗੋਡਾ ਧਰਤੀ ’ਤੇ ਰੱਖ ਕੇ, ਸੱਜਾ ਗੋਡਾ ਖੜੑਾ ਕਰਕੇ, ਬੀਰ ਆਸਣ ’ਚ ਸਤਿਕਾਰ ਸਹਿਤ ਬੈਠ ਕੇ, ਜਿਹੜੀ ਚੀਜ਼ ’ਤੇ ਲਿਖਣਾ ਹੋਵੇ, ਉਹ ਸੱਜੇ ਗੋਡੇ ’ਤੇ ਰੱਖਣੀ। ਜਿਹੜਾ ਅੱਖਰ ਲਿਖਣਾ ਹੋਵੇ, ਉਹ ਨੱਕ ਦੀ ਸੇਧ ’ਚ ਹੋਵੇ।

The method of writing Gurbaannee beautifully:- How should one move the pen when writing Gurmukhee letters? When writing neatly, remove your shoes, put your left knee on the ground and have your right knee standing up, respectfully sitting in beer aasann and then place the notebook on the right knee. The letter to be written should be aligned with the nose.

ਜਿਵੇਂ ਗੋਲ਼ੀ ਦਾ ਨਿਸ਼ਾਨਾ ਲੌਣ ਸਮੇਂ ਸੁਆਸ ਰੋਕੀਦਾ ਹੈ, ਇਸ ਤਰੑਾਂ ਖੁਸ਼ਖੱਤ ਲਿਖਣ ਸਮੇਂ ਸੁਆਸ ਰੋਕ ਕੇ ਲਿਖਣਾ। ਖੁਸ਼ਖੱਤ ਲਿਖਣ ਦਾ ਅਭਿਆਸ ਕਰਨਾ ਹੋਵੇ, ਤਾਂ ਇੱਕੋ ਅੱਖਰ ਨੂੰ ਕਤਾਰਾਂ ’ਚ ਬਹੁ ਗਿਣਤੀ ’ਚ ਲਿਖੋ। ਇੱਕ ਸੇਧ ’ਚ ਅੱਖਰ ਇੱਕੋ ਜਹੇ ਲਿਖਣੇ। ਪਹਿਲੇ ਅੱਖਰ ਨੂੰ ਦੇਖ ਕੇ ਦੂਜਾ ਅੱਖਰ ਲਿਖਣਾ, ਪਹਿਲੇ ਦੋ ਦੇਖ ਕੇ ਤੀਜਾ ਅੱਖਰ ਲਿਖਣਾ।

Hold your breath when writing neatly, similar to how we hold our breath momentarily when aiming a gun. When practising writing neatly, write the same letter multiple times in rows. Write all the letters in one line identically. When writing the second letter, look at the first letter and when writing the third one, look at the first two.

ਵਿੱਦਿਆਰਥੀ ਦੀ ਕਲਮ ਫੜੑ ਕੇ ਸੁਲੇਖ ਅਨੁਸਾਰ ਸਿੱਧੀ ਕਲਮ ਚਲ਼ੌਣ ਦਾ ਢੰਗ ਦੱਸੋ। ਨਿੱਕੇ ਬੱਚੇ ਨੂੰ ਅੱਖਰ ਲਿਖਣੇ ਸਿਖੌਣ ਤੋਂ ਪਹਿਲਾਂ ਲਕੀਰਾਂ ਵਾਲੀ ਕਾਪੀ ’ਤੇ ਖੱਬੇ ਤੋਂ ਸੱਜੇ ਨੂੰ ਸਿੱਧੀ ਲਕੀਰ ਖਿੱਚਣ ਦੀ ਮੇਹਨਤ ਕਰਵਾ ਕੇ, ਹੁਸ਼ਿਆਰ ਬਣਾਇਆ ਜਾਵੇ। ਘੱਟ ਤੋਂ ਘੱਟ ਪੰਜ ਪੇਜ ਸਿੱਧੀ ਲਕੀਰ ਖਿੱਚ ਕੇ ਪੂਰੇ ਲਾਈਨ ’ਤੇ ਖਿੱਚੇ, ਜਿਸ ਕਰਕੇ ਹੱਥ ਟਿਕ ਜਾਵੇਗਾ। ਕਿਉਂਕੇ ਨਿਆਣੇ ਬੱਚੇ ਪਿੰਨ ਪੈਨਸਲ ਲੈ ਕੇ ਗੋਲ ਗੋਲ ਲਕੀਰਾਂ ਮਾਰੀ ਜਾਂਦੇ। ਜਿਨ੍ਹ੍ਹਾਂ ਚਿਰ ਉਤਲੀ ਲਕੀਰ ਖੱਬਿਉਂ ਸੱਜੇ ਸਿੱਧੀ ਨਹੀਂ ਹੁੰਦੀ, ਖ਼ੁਸ਼ਖ਼ਤ ਨਹੀਂ ਬਣ ਸਕੇਗਾ, ਕਿਉਂਕੇ ਜਿਵੇਂ ਲਕੀਰ ਉਤਲੀ ਬਿੰਗੀ ਹੋ ਗਈ ਤੇ ਅੱਖਰ ਭੀ ਬਿੰਗਾ ਹੋ ਜਾਵੇਗਾ।

To practise good handwriting, hold the learner’s pen and teach them how to make straight lines. Before teaching little children how to write letters, make them intelligent by getting them to practise drawing straight lines in a lined notebook, extending the line from the left side to the right side. At least 5 pages should be filled with straight lines (the whole line), with which the hand will become accustomed to this, as young children tend to make random scribbles with their pen or pencil. Until the top line is not made straight from the left to the right side, the letter cannot be made neatly, because if the top line is crooked, then the whole letter will become crooked.

ਅੱਖਰ ਦੇ ਆਰੰਭ ਦੀ ਲਕੀਰ ਜੋ ਖੱਬਿਉਂ ਸੱਜੇ ਨੂੰ ਖਿੱਚੀਦੀ ਹੈ, ਉਹ ਬਿਲਕੁਲ ਸਿੱਧੀ ਖਿੱਚਣੀ, ਜੋ ਅੱਖਰ ਦੀ ਬੁਨਿਆਦ ਹੈ। ਜੇ ਇਹ ਲਕੀਰ ਵਿੰਗੀ ਹੋ ਗਈ, ਅੱਖਰ ਸੁੰਦਰ ਨਹੀਂ ਬਣੇਗਾ। ਇਸ ਲਕੀਰ ਤੋਂ ਹੇਠਾਂ ਨੂੰ ਲਕੀਰ, ਨੱਬੇ ਦਾ ਕੋਣ ਬਣਾ ਕੇ ਭਾਵ ਸਿੱਧੀ ਖਿੱਚਣੀ। ਛਾਪੇ ਦੇ ਅੱਖਰਾਂ ਅਨੁਸਾਰ ਅੱਖਰ ਲਿਖਣੇ ਚਾਹੀਦੇ ਹਨ। ਕੁੱਝ ਅੱਖਰਾਂ ਦੀਆਂ ਹੇਠਲੀਆਂ ਲਕੀਰਾਂ ਉੱਪਰਲੀ ਲਕੀਰ ਦੇ (ਪੈਰਲਲ) ਸਮਾਨਅੰਤਰ ਭਾਵ ਰੇਲ ਦੀ ਲਾਈਨ ਵਾਂਗ ਹੁੰਦੀਆਂ ਹਨ, ਜਿਵੇਂ ਸ ਜ ਦ ਚ ਆਦਿ। ਕੁੱਝ ਅੱਖਰ ਸੁਤੰਤ੍ਰ ਢੰਗ ਨਾਲ ਲਿਖੀਦੇ ਹਨ, ਜਿਵੇਂ ਲ ਵ ਘ ਆਦਿ।

The starting line of the letter, which is extended from the left to the right, should be completely straight as it is the foundation/base of the letter. If this line is crooked, then the letter will not be written beautifully. If you are drawing a line below this line, make sure it is perpendicular to it at a 90° angle. The letter should be written according to print. The lines that fall below the topmost line in some letters are parallel to each other, like lines on a train track. For instance, ਸ ਜ ਦ ਚ, etc. Some letters are written in an independent fashion, such as ਲ ਵ ਘ, etc.

ਊੜੇ ਦੀ ਉਤਲੀ ਲਕੀਰ ਵੱਡੀ, ਉਸ ਤੋਂ ਹੇਠਲੀ ਛੋਟੀ ਤੇ ਹੇਠਾਂ ਤੋਂ ਗੋਲ਼ ਕਰਕੇ, ਖੱਬੇ ਨੂੰ ਉੱਪਰ ਲਿਜਾ ਕੇ ਗੋਲ਼ ਕਰਨੀ। ਡੱਡੇ ਦੀ ਹੇਠਲੀ ਘੁੰਢੀ ਗੋਲ਼ ਨਹੀਂ ਹੁੰਦੀ, ਜਿਸ ਤਰੑਾਂ ਛਾਪੇ ’ਚ ਹੈ, ਉਸੇ ਤਰੑਾਂ ਹੀ ਲਿਖਣੀ ਹੈ। ਘੱਘੇ ਦਾ ਸੱਜਾ ਖਾਨਾ ਹੇਠਾਂ ਨੂੰ ਹੈ, ਉਸ ’ਚ ਥੋੜੀ ਜਗੑਾ ਜ਼ਿਆਦਾ ਹੈ ਖੱਬੇ ਖਾਨੇ ਨਾਲੋਂ। ਅ ਸ ਚ ਜ ਦ ਮ ਆਦਿ ਅੱਖਰਾਂ ਦੀਆਂ ਘੁੰਢੀਆਂ ’ਚ ਖਾਲੀ ਜਗੑਾ ਨਹੀਂ ਛੱਡਣੀ। ਢ ਦੀ ਉਪਰਲੀ ਘੁੰਢੀ  ’ਚ ਖਾਲੀ ਜਗੑਾ ਨਹੀਂ ਛੱਡਣੀ, ਹੇਠਲੀ ਘੁੰਢੀ ’ਚ ਛਾਪੇ ਅਨੁਸਾਰ ਖਾਲੀ ਜਗੑਾ ਛੱਡਣੀ ਹੈ ਜੀ।

In the letter ੳ, the upper line is longer than the line beneath it. Start from the left side and create a circular figure such that you end with 3 shapes in ੳ. Please note, in the letter ਡ, the f bottom shape is not circular; just as you see it in the print, write it in the same way. For the letter ਘ, the right pocket of space is lower and has a little more space than the left one. For ਅ ਸ ਚ ਜ ਦ ਮ etc., do not leave any empty space in their loops. For ਢ do not leave any empty space in the top loop, according to print leave an empty space in the bottom loop.

ਕਈ (ਝ) ਲਕੀਰ ਖਿੱਚ ਕੇ ਕਾਟੇ ਜਿਹੇ ਮਾਰ ਕੇ ਅਧੂਰਾ ਹੀ ਲਿਖਦੇ ਹਨ, ਛਾਪੇ ਅਨੁਸਾਰ ਠੀਕ ਸੁੰਦਰ ਲਿਖਣਾ ਚਾਹੀਦਾ ਹੈ। ਕਈ ਬੱਬੇ ਨੂੰ ਥੱਥਾ ਹੀ ਲਿਖਦੇ ਹਨ। ਜਿਸ ਤਰੑਾਂ ਥੱਥੇ ਤੇ ਬੱਬੇ, ਦੱਦੇ ਤੇ ਢੱਡੇ, ਙੰਙੇ ਤੇ ਫੱਫੇ, ਵਾਵੇ ਤੇ ਞੰਞੇ ਆਦਿ ਅੱਖਰਾਂ ’ਚ ਫ਼ਰਕ ਹੈ, ਇਨੑਾਂ ਦਾ ਨਿਰਨਾ ਦੇ ਦੇਣਾ।

When writing the letter ਝ, some mistakenly scribble and leave the letter half-written. It should be written neatly, following the printed form. Some mistakenly write ਬੱਬਾ as ਥੱਥਾ instead. Identify the difference between the following the letters: ਬੱਬਾ and ਥੱਥਾ, ਦੱਦਾ and ਢੱਡਾ, ਙੰਙਾ and ਫੱਫਾ, ਵਾਵਾ and ਞੰਞਾ. 

ਯ ਆਦਿ ਔਖੇ ਅੱਖਰ ਜ਼ਿਆਦਾ ਵਾਰੀ ਲਿਖ ਕੇ, ਅਭਿਆਸ ਕਰੌਣਾ। ਵਾਵਾ ਲਿਖਣ ਲੱਗਿਆਂ ਲਕੀਰ ਦੇ ਸੱਜੇ ਸਿਰੇ ਤੋਂ ਹੇਠਾਂ ਨੂੰ ਸਿੱਧੀ ਥੋੜੀ ਹੀ ਖਿੱਚਣੀ, ਖੱਬੇ ਨੂੰ ਨਾਲ ਨਾਲ ਦੀ ਮੋੜਨੀ। ਉਤਲੀਆਂ ਦੋਹਾਂ ਲਕੀਰਾਂ ਦੀ ਜਗੑਾ ਬਿਲਕੁਲ ਘੱਟ, ਛਾਪੇ ਅਨੁਸਾਰ ਹੋਣ। ਜਦੋਂ ਅਸੀਂ ਵਾਵੇ ਦੀ ਲਕੀਰ ਹੇਠਾਂ ਨੂੰ ਵੱਡੀ ਕੱਢਾਂਗੇ, ਤਾਂ ਸੋਹਣਾ ਨਹੀਂ ਲੱਗੇਗਾ। ਖੁਸ਼ਖੱਤ ਲਿਖਣ ਲੱਗਿਆਂ ਲੱਲਾ ਛਾਪੇ ਅਨੁਸਾਰ ਲਿਖਣਾ।

Practise writing ਯ and other difficult letters countless times. When writing ਵ, starting from the right side, make a small vertical line going down, and then you should guide your pen by slowly curving to the left. There should be very little space between the top two lines. Write the letter ਵ as it appears in print. If we extend the length of its vertical line, then it won’t look nice. When writing ਲ beautifully, write it as it appears in print.

ਹੇ ਪ੍ਰੇਮੀ ਗੁਰਮੁਖਿ ਗੁਰਸਿੱਖੋ ਜੀਓ! ਆਪ ਜੀ ਦੇ ਸੱਚੇ ਸੁੰਦਰ ਚਰਨਕਮਲਾਂ ’ਚ ਮਹਾਂ ਵਿਸਮਾਦ ਸਰਬ ਵਿਆਪੀ ਪ੍ਰੇਮ ਬੇਨਤੀ ਹੈ ਜੀ। ਕਿ ਵੱਧ ਤੋਂ ਵੱਧ ਗੁਰਮੁਖੀ ਪੈਤੀਂ ਤੇ ਗੁਰਬਾਣੀ ਲਿਖਣ ਦਾ ਅਭਿਆਸ ਕਰੋ ਕਰਾਉ, ਪੂਰਨ ਬ੍ਰਹਮ ਸੱਚੇ ਸਤਿਗੁਰੂ ਸਾਹਿਬਾਨ ਜੀ ਦੀਆਂ ਲੱਖਾਂ ਖ਼ੁਸ਼ੀਆਂ ਪਾਤਿਸਾਹੀਆਂ ਪ੍ਰਾਪਤ ਕਰੋ, ਅਪਣੇ ਹੱਥ ਸੁਰਤ ਗੁਰਬਾਣੀ ਜੀ ਲਿਖ ਕੇ ਮਹਾਂ ਵਿਸਮਾਦ ਸ੍ਰਬ ਵਿਆਪੀ ਪਵਿਤ੍ਰ ਪਵਿਤ੍ਰ; ਪਵਿਤ੍ਰ ਪੁਨੀਤ॥ ਕਰੋ ਜੀ। ਯਥਾ:- ਹਸਤ ਸਫਲ ਨਮ ਸਤਗੁਰ ਬਾਣੀ ਲਿਖੇ; ਸੁਰਤਿ ਸਫਲ ਗੁਰਸਬਦ ਸ੍ਰਵਨ ਕੈ॥

Oh beloved Gurmukh Gursekhs! It is a utmost blissful, all-pervading loving request in your true beautiful lotus feet that you practise and make others practise writing the Gurmukhee Paintee Akhar and Gurbaannee Jee as much as possible, obtain thousands and thousands of blessings from the complete Braham true Sateguroo Saahebaan Jee, and make your hands and consciousness utmost blissful, all-pervading pavetr pavetr; pavetr puneet॥ by writing Gurbaannee Jee. Yathaa:- hasat saphal nam satgur baannee lekhay; surate saphal gursabad sravan kai