ਵਾਹਿਗੁਰੂ॥ ਹੰਗਤਾ ਤਿਆਗੋ, ਵਾਹਿਗੁਰੂ ਵਾਹਿਗੁਰੂ ਜਪੋ ਜਪਾਓ। ਦ੍ਰਿਸਟਾਂਤ ਸਤਿਗੁਰੂ ਅਰਜਨਦੇਵ ਸਾਹਿਬ ਜੀ ਨੇ ਹੰਗਤਾ ਤਿਆਗੀ, ਗੁਰੂ ਪ੍ਰੇਮਾ ਭਗਤੀ ਕਮਾਈ:- ਕੋਈ ਭੀ ਕਾਰਜ ਕਰਕੇ ਇਹ ਨਾ ਕਹੋ ਕਿ ਮੈਂ ਕੀਤਾ, ਜਪੋ ਤੁਮੑਰੀ ਕ੍ਰਿਪਾ ਤੇ ਭਇਓ ਸਾਧਸੰਗੁ; ਏਹੁ ਕਾਜੁ ਤੁਮੑ ਆਪਿ ਕੀਓ॥ ਜਿੱਤ ਪ੍ਰਾਪਤ ਕਰਕੇ ਇਹ ਨਾ ਕਹੋ ਕਿ ਮੈਂ ਜਿੱਤ ਪ੍ਰਾਪਤ ਕੀਤੀ, ਹੰਕਾਰ ਤਿਆਗੋ ਤੇ ਜਪੋ ਭਈ ਜੀਤ ਮੇਰੀ॥ ਕ੍ਰਿਪਾ ਕਾਲ ਕੇਰੀ॥੩੪॥੩੧੬॥ ਚੇ ਨਾਮ ਸੱਚੇ ਗੁਰਸਬਦਾਂ ਦੇ ਸੱਚੇ ਦਾਤੇ, ਪਾਰਬ੍ਰਹਮ ਗ੍ਰੀਬ ਨਿਵਾਜ, ਰਾਜਨ ਕੇ ਰਾਜਾ. ਮਹਾਰਾਜਨ ਕੇ ਮਹਾਰਾਜਾ;) ਅੰਤਰਜਾਮੀ ਪੁਰਖ ਬਿਧਾਤੇ; ਸਤਿਗੁਰੂ ਅਰਜਨਦੇਵ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਅਬਿਨਾਸੀ ਵਾਹਿਗੁਰੂ ਸਤਿਗੁਰੂ ਗਿਰੰਥ ਸਾਹਿਬ ਜੀ ਰਚ ਕੇ, ਸੋਲਾਂ ਸੌ ਇਕਾਹਠ ਬਿਕ੍ਰਮੀ, ਭਾਦਰੋਂ ਸੁਦੀ ਏਕਮ ਨੂੰ ਪਹਿਲਾ ਪ੍ਰਕਾਸ਼ ਕਰਕੇ, ਗੁਰਮੁਖਿ ਬਾਬਾ ਬੁੱਢਾ ਸਾਹਿਬ ਖ਼ਾਲਸਾ ਜੀ ਨੂੰ ਪਹਿਲੇ ਗ੍ਰੰਥੀ ਸਾਹਿਬ ਜੀ ਥਾਪ ਕੇ, ਇਹ ਰੋਮਿ ਰੋਮਿ ਕਰਕੇ ਗਾਇਆ:- ਜਿਸ ਕਾ ਕਾਰਜੁ. ਤਿਨ ਹੀ ਕੀਆ; ਮਾਣਸੁ ਕਿਆ ਵੇਚਾਰਾ ਰਾਮ॥
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਰਚ ਕੇ, ਅਪਣੀ ਪੂਜਾ ਨਹੀਂ ਕਰਾਈ, ਪਰਮਪੂਜਨੀਕ ਸੱਚੇ ਸਤਿਗੁਰੂ ਗਿਰੰਥ ਸਾਹਬ ਜੀ ਦੀ ਪੂਜਾ ਕਰਾਈ ਜੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰਬਾਣੀ ਜੀ ਗਾਏ ਜੀ। ਗੁਰਤਾਗੱਦੀ ਲਾ ਕੇ ਨਹੀਂ ਬੈਠੇ, ਸਤਿਸੰਗਤ ਜੀ ਨਾਲ ਬੈਠੇ। ਅਪਣੇ ’ਤੇ ਚੌਰ ਨਹੀਂ ਕਰਾਇਆ, ਪਰਮਪੂਜਨੀਕ ਸੱਚੇ ਸਤਿਗੁਰੂ ਗਿਰੰਥ ਸਾਹਬ ਜੀ ’ਤੇ ਚੌਰ ਕਰਾਇਆ ਜੀ। ਪਰਮਪੂਜਨੀਕ ਸ੍ਰੀ ਗੁਰਬਾਣੀ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਮੰਨ ਕੇ, ਆਪ ਗੁਰਬਾਣੀ ਜੀ ਦੀ ਪੂਜਾ ਕੀਤੀ, ਗੁਰਸਿੱਖਾਂ ਤੋਂ ਕਰਾਈ। ਯਥਾ:- ਬਾਣੀ ਗੁਰੂ. ਗੁਰੂ ਹੈ ਬਾਣੀ; ਵਿਚਿ ਬਾਣੀ. ਅੰਮ੍ਰਿਤੁ ਸਾਰੇ॥ ਗੁਰੁਬਾਣੀ ਕਹੈ. ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ॥੫॥ ਚੁਹਾਂ ਜੁੱਗਾਂ ਵਿੱਚ ਕਿਸੇ ਨੇ ਅਪਣੇ ਸੇਵਕਾਂ ਨੂੰ ਗੁਰਬਾਣੀ ਜੀ ਨਹੀਂ ਬਖ਼ਸ਼ੇ। ਸੱਚੇ ਸੱਚੇ ਸੱਚੇ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਨੇ ਅਪਣੇ ਆਪ ਨੂੰ ਸਿੱਖਾਂ ਤੋਂ ਕੁਰਬਾਣ ਕਰਕੇ, ਉਨੑਾਂ ਨੂੰ ਅੰਮ੍ਰਿਤ ਧੁਰ ਕੇ ਗੁਰਬਾਣੀ ਜੀ ਬਖ਼ਸੇ ਜੀ। ਸਤਿਗੁਰੂ ਸਾਹਿਬ ਜੀ ਨੇ ਦਿਤੀ ਕੁਰਬਾਣੀ, ਬਖ਼ਸ਼ੀ ਗੁਰਬਾਣੀ। ਗੁਰਬਾਣੀ ਜਪ ਕੇ, ਬਣੇ ਬਿਅੰਤ ਬ੍ਰਹਮਗਿਆਨੀ।
ਪਰਮਪੂਜਨੀਕ ਸਤਿਗੁਰੂ ਅਰਜਨਦੇਵ ਸਾਹਿਬ ਜੀ ਸਾਰੀ ਰਾਤ ਗੁਰਬਾਣੀ ਜੀ ਪੜੑਦਿਆਂ, ਸਤਿਗੁਰੂ ਗਿਰੰਥ ਸਾਹਿਬ ਜੀ ਦੇ ਪਲੰਘੇ ਥੱਲੇ ਬਿਰਾਜਦੇ ਜੀ। ਕਦੇ ਕਦੇ ਹੀ ਗੁਰੂ ਕੇ ਮਹਿਲਾਂ ’ਚ ਜਾਂਦੇ, ਨਹੀਂ ਤਾਂ ਪਰਮਪੂਜਨੀਕ ਵਾਹਿਗੁਰੂ ਸਤਿਗੁਰੂ ਗਿਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਰਹਿੰਦੇ ਜੀ ਰਾਮਜੀ। ਸੱਚੇ ਸਤਿਗੁਰੂ ਸਾਹਿਬ ਜੀ ਦੀ ਮਹਿਮਾ ਕਹੀ ਨਾ ਜਾਏ, ਸਤਿਗੁਰੂ ਪਾਰਬ੍ਰਹਮ ਯਾਰ ਖ਼ੁਦਾਏ, ਜੁੱਗ ਜੁੱਗ ਰਹੇ ਸਮਾਏ, ਜੋ ਸਤਿਗੁਰੂ ਸਾਹਿਬ ਜੀ ਨੂੰ ਪੂਜੇ, ਉਹ ਪੂਜਿਆ ਜਾਏ। ਯਥਾ:- ਜਿਨੑ ਨਾਨਕੁ. ਸਤਿਗੁਰੁ ਪੂਜਿਆ; ਤਿਨ ਹਰਿ ਪੂਜ ਕਰਾਵਾ॥੨॥ ਪਰਮਪੂਜਨੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪ੍ਰਕਰਮਾ ਕਰਕੇ, ਫਿਰ ਸਰੋਵਰ ਦੀ ਇੱਕ ਵੱਡੀ ਪ੍ਰਕਰਮਾਂ ਹਰ ਰੋਜ਼ ਚਾਅ ਨਾਲ ਕਰਦੇ ਜੀ। ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਭਾਈ ਬਹਿਲੋ ਖ਼ਾਲਸਾ ਜੀ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਭਾਈ ਮੰਝ ਖ਼ਾਲਸਾ ਜੀ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਭਾਈ ਬਿੱਧੀਚੰਦ ਖ਼ਾਲਸਾ ਜੀ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬਾ ਬੁੱਢਾ ਸਾਹਿਬ ਖ਼ਾਲਸਾ ਜੀ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਭਾਈ ਲੰਙਾਹਾ ਖ਼ਾਲਸਾ ਜੀ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਭਾਈ ਪੈੜਾ ਖ਼ਾਲਸਾ ਜੀ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਭਾਈ ਪਿਰਾਨਾ ਖ਼ਾਲਸਾ ਜੀ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਭਾਈ ਜੇਠਾ ਖ਼ਾਲਸਾ ਜੀ ਆਦਿ ਪ੍ਰੇਮੀ ਬ੍ਰਹਮਗਿਆਨੀ ਮਹਾਂਪੁਰਸ਼ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਇ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਦੇ ਪਿੱਛੇ ਤੁਰਦੇ, ਨਮਸਕਾਰਾਂ ਕਰਦੇ, ਰਿਦੇ ’ਚੋਂ ਮੂੰਹ ’ਚ ਅੰਮ੍ਰਿਤ ਪੀਂਦੇ ਜੀ। ਚੌਵੀ ਘੰਟੇ ਧੰਨ ਧੰਨ ਧੰਨ ਸੱਚੇ ਸੱਚੇ ਸੱਚੇ ਵਾਹਿਗੁਰੂ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਲੰਗਰ, ਕੜਾਹ ਪ੍ਰਸ਼ਾਦ ਵਰਤਦਾ ਜੀ, ਅੰਮ੍ਰਿਤ ਕੀਰਤਨ ਹੁੰਦਾ। ;ਅੰਮ੍ਰਿਤਸਰੁ ਸਿਫਤੀ ਦਾ ਘਰੁ॥੨੮॥ ਬਣਾ ਦਿਤਾ ਜੀ।