Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

Guru Nanak Dev Sahib Ji's Avataar (P2)
November 15, 2024

ਗੁਰੁ ਨਾਨਕੁ ਜਿਨ ਸੁਣਿਆ ਪੇਖਿਆ; ਸੇ ਫਿਰਿ ਗਰਭਾਸਿ ਨ ਪਰਿਆ ਰੇ॥ ਧੰਨ ਹਨ ਧੰਨ ਹਨ ਧੰਨ ਹਨ ਵਾਹਿਗੁਰੂ ਸਤਿਗੁਰੂ ਨਾਨਕਦੇਵ ਸਾਹਿਬ ਜੀ ਧੰਨ ਹਨ। ਨਿਮਖ ਨਿਮਖ; ਠਾਕੁਰ ਨਮਸਕਾਰੈ॥ ਅਨੁਸਾਰ ਆਪ ਜੀ ਨੂੰ ਦਾਸਨਦਾਸ ਨਿਮਖ ਨਿਮਖ ਰੋਮਿ ਰੋਮਿ ਕਰਕੇ ਬਿਅੰਤ ਨਮਸਕਾਰਾਂ ਡੰਡਉਤਾਂ ਕਰਦਾ ਹੈ ਜੀ। ਆਪ ਜੀ ਨੇ ਆਪਣੇ ਨਿਰਗੁਨ ਸਰੂਪ ’ਚੋਂ ਬਿਅੰਤ ਬ੍ਰਹਮੰਡ ਰਚੇ ਹਨ। ਹੁਣ ਆਪ ਜੀ ਆਪਣੇ ਨਿਰਗੁਨ ਸਰੂਪ ਦੁਆਰਾ ਬਿਅੰਤ ਸੂਰਜਾਂ ਚੰਦ੍ਰਮਿਆਂ ਤਾਰੇ ਮੰਡਲਾਂ ਅਗਨੀਆਂ ਬਿਜਲੀਆਂ ਟਿਟਿਆਣਿਆਂ  ਨੂੰ ਪ੍ਰਕਾਸ ਦੇ ਰਹੇ ਹਨ। ਬਿਅੰਤ ਬਿਅੰਤ ਬਿਅੰਤ ਪਹਾੜ, ਦਰਿਆ, ਸਮੁੰਦ੍ਰ, ਜੁਗ, ਬ੍ਰਹਮੰਡ, ਜੀਅ ਜੰਤ ਆਪ ਜੀ ਨੂੰ ਸਦਾ ਲਈ ਜਪ ਰਹੇ ਹਨ। ਬਿਅੰਤ ਭਗਤ ਹਿਰਦੇ ’ਚੋਂ ਮੂੰਹ ’ਚ ਅੰਮ੍ਰਿਤ ਪੀਂਦਿਆਂ, ਆਪ ਜੀ ਦਾ ਸ਼ੁਭ ਸੱਚਾ ਨਾਮ ਜਪ ਜਪਾ, ਗਾ ਗਾਵਾ, ਧਿਆ ਰਹੇ ਹਨ ਜੀ। ਧੰਨ ਹਨ ਧੰਨ ਹਨ ਧੰਨ ਹਨ ਸੱਚੇ ਕੰਤ ਸੱਚੇ ਭਗਵੰਤ ਪਾਰਬ੍ਰਹਮ ਬਿਅੰਤ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਧੰਨ ਹਨ ਜੀ।

guru naanaku. jen sunneaa paykheaa; say phere. garbhaase na pareaa ray॥ Dhann han, dhann han, dhann han Vaaheguroo Satguroo Naanakdayv Saaheb Jee, dhann han. According to nemakh nemakh; tthaakur namaskaarai॥ this slave of slaves does countless salutations and prostrations to them every moment with every hair. From their formless form, they have created millions and millions of worlds. Through their formless form, they are now forever illuminating millions and millions of suns, moons, stars, constellations, fires, lightning and fireflies. Countless upon countless mountains, rivers, oceans, ages, universes and beings are forever meditating upon them. Countless devotees, drinking the sweet ambrosial nectar that flows from their heart into their mouth, are chanting themselves, singing and remembering their blessed, true name, making others do so as well. Dhann han, dhann han, dhann han true husband, true Lord, God, endless Vaaheguroo gur naanakdayv; govend roop॥8॥1॥ Jee, dhann han.

ਆਪ ਜੀ ਸੱਚੇ ਨਾਮ ਦੇ ਸੱਚੇ ਦਾਤੇ ਹੋਂ ਜੀ, ਆਪ ਜੀ ਨੇ ਕੀਤਾ ਪਸਾਉ; ਏਕੋ ਕਵਾਉ॥ ਅਨੁਸਾਰ ਉਚਾਰ ਕੇ, ਬਿਅੰਤ ਬ੍ਰਹਮੰਡ ਰਚੇ, ਸਾਚ ਨਾਮ ਕੀ ਅੰਮ੍ਰਿਤ ਵਰਖਾ॥੩॥ ਅਨੁਸਾਰ ਗੁਰਬਾਣੀ ਨਿਰੰਕਾਰ ਜੀ ਦੀ ਅੰਮ੍ਰਿਤ ਵਰਖਾ ਕਰਕੇ ਵਿਕਾਰਾਂ ਔਗੁਣਾਂ ਪਾਪਾਂ ਦੀ ਲੱਗੀ ਭਿਆਨਕ ਅੱਗ ਬੁਝਾ ਰਹੇ ਹਨ। ਕਲਜੁੱਗੀ ਜੀਆਂ ਨੂੰ ਸੱਚੇ ਵਾਹਿਗੁਰੂ ਨਾਮ ਗੁਰਮੰਤ੍ਰ, ਅੰਮ੍ਰਿਤ ਅਮਰ ਮੂਲਮੰਤ੍ਰ ਜੀ, ਸੱਚੀ ਨਿਰੰਕਾਰ ਅੰਮ੍ਰਿਤ ਗੁਰਬਾਣੀ ਜੀ ਬਖ਼ਸ਼ ਕੇ, ਉਨ੍ਹਾਂ ਨੂੰ ਗੁਰਮੁਖਿ ਬਣਾਇਆ, ਬਾਹ ਪਕੜਿ ਗੁਰਿ ਕਾਢਿਆ; ਸੋਈ ਉਤਰਿਆ ਪਾਰਿ॥੩॥ ਅਨੁਸਾਰ ਬਾਂਹ ਫੜ ਕੇ ਅਗਨ ਸਾਗਰ ਤੋਂ ਉਧਾਰੇ ਜੀ। ਆਪਸ ਕਉ ਆਪਹਿ ਆਦੇਸੁ॥ ਅਨੁਸਾਰ ਨਿਰਗੁਨ ਬ੍ਰਹਮ ਜੀ ਆਪਣੇ ਰਚੇ ਅਸੰਖ ਸੂਰਜ ਚੰਦ ਤਾਰੇ ਮੰਡਲਾਂ ਧਰਤੀਆਂ ਤੱਤਾਂ ਖਾਣੀਆਂ ਬਾਣੀਆਂ ਸਮੇਤ ਸਦਾ ਜਪ ਜਪਾ ਰਹੇ ਹਨ, ਧੰਨ ਹਨ ਧੰਨ ਹਨ ਧੰਨ ਹਨ ਸੱਚੇ ਕੰਤ ਸੱਚੇ ਭਗਵੰਤ ਪਾਰਬ੍ਰਹਮ ਬਿਅੰਤ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਧੰਨ ਹਨ ਜੀ।

They are the true giver of the true name Jee. According to keetaa pasaaou; ayko kavaaou॥ by reciting ੴ, they created countless universes. As per saach naam kee Aⁿmᵣet varkhaa॥3॥ they poured the ambrosial nectar of Gurbaannee nerankaar Jee and quenched the terrible fire of vices, demerits and sins forever. They blessed the beings of Kaljug with the true Vaaheguroo naam gurmantr, Amret eternal Mool Mantar Jee, true nerankaar Amret Gurbaannee Jee and made them into Gurmukhs. In consonance with baah pakarre gure kaaddheaa; soee outareaa paare॥3॥, they hold our arm and take us across the ocean of fire. According to aapas kou aapahe aadaysu॥, along with their own created countless suns, moons, stars, constellations, earths, elements, minerals and languages, the formless God are forever repeating and making others repeat, dhann han, dhann han, dhann han true husband, true Lord, God, endless Vaaheguroo gur naanakdayv; goveⁿd roop ॥8॥1॥ Jee, dhann han.

ਸੁਣੀ ਪੁਕਾਰਿ ਦਾਤਾਰ ਪ੍ਰਭੁ; ਗੁਰੁ ਨਾਨਕ ਜਗ ਮਾਹਿ ਪਠਾਇਆ॥ ਅਨੁਸਾਰ ਰੋਂਦੀ ਕੁਰਲੌਂਦੀ ਬਿਅੰਤ ਬ੍ਰਹਮੰਡ ਦੀਆਂ ਅਰਦਾਸਾਂ ਬੇਨਤੀਆਂ ਨੂੰ ਸੁਣਦਿਆਂ, ਧੀਰਜ ਸਤ ਧਰਮ ਸੱਚਾ ਅੰਮ੍ਰਿਤ ਨਾਮ ਨਿਰੰਕਾਰ ਗੁਰਬਾਣੀ ਜੀ ਬਖ਼ਸ਼ਣ ਲਈ ਨਿਰਗੁਨ ਨਿਰੰਕਾਰ ਪਾਰਬ੍ਰਹਮ ਸੱਚੇ ਬ੍ਰਹਮ ਜੀ ਨੇ ਰਾਇਭੋਇ ਦੀ ਤਲਵੰਡੀ (ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ) ਵਿਖੇ ਬੇਦੀਵੰਸ ’ਚ ੧੫੨੬ ਬਿ: ਕੱਤਕ ਸ਼ੁਦੀ ਪੂਰਨਮਾਸੀ, ਰਾਤ ਨੂੰ ਇੱਕ ਵਜੇ, ਗੁਰੂ ਨਾਨਕ ਸ਼ਾਹੀ ਸੰਮਤ ਆਰੰਭ, ਬੁੱਧਵਾਰ ੨੯ ਨਵੰਬਰ ੧੪੬੯ ਈ: ਨੂੰ ਪ੍ਰੇਮਾ-ਭਗਤੀ ਦੇ ਦਾਤੇ ਜੀ ਨੇ ਪਰਮਪੂਜਨੀਕ ਗੁਰਮੁਖਿ ਗੁਰਮੁਖਿ ਬ੍ਰਹਮ ਮਾਤਾ ਤ੍ਰਿਪਤਾ ਜੀ ਅਤੇ ਗੁਰਮੁਖਿ ਗੁਰਮੁਖਿ ਬ੍ਰਹਮ ਪਿਤਾ ਕਲਿਆਣਚੰਦ ਜੀ (੧੪੯੭-੧੫੭੯ ਬਿ:) ਦੇ ਘਰ ਪਰਮਪਵਿੱਤ੍ਰ ਨੂਰਾਨੀ ਮਹਾਨ ਪਰਉਪਕਾਰੀ ਸ਼ੁਭ ਸੱਚਾ ਪੂਰਨ ਗੁਰੂ ਅਵਤਾਰ ਧਾਰਿਆ ਜੀ। ਵਾਹਿਗੁਰੂ ਸਤਿਗੁਰੂ ਨਾਨਕਦੇਵ ਸਾਹਿਬ ਜੀ ਨੇ ਵਾਹਿਗੁਰੂ ਤੀਜੇ ਪਾਤਿਸਾਹ ਜੀ ਦੇ ਅਵਤਾਰ ਤੋਂ ਮਗਰੋਂ ਤਕਰੀਬਨ ੬ ਮਹੀਨੇ ੨੫ ਦਿਨ ਮਗਰੋਂ ਅਵਤਾਰ ਧਾਰਿਆ ਜੀ। ਯਥਾ:- ਆਪਿ ਨਰਾਇਣੁ. ਕਲਾ ਧਾਰਿ; ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ; ਜੋਤਿ. ਜਗ ਮੰਡਲਿ ਕਰਿਯਉ॥) ਸ੍ਰੀ ਗੁਰੁ ਨਾਨਕ ਆਪ ਪਰਮੇਸ਼੍ਵਰ; ਅਵਤਾਰ ਲਿਯੋ ਸ਼ੁਭ ਵੰਸ਼ ਪ੍ਰਧਾਨਾ॥) ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ; ਆਠ ਜਾਮ ਸਾਠਿ ਘਰੀ ਆਜੁ ਤੇਰੀ ਬਾਰੀ ਹੈ॥ ਅਉਸਰ ਅਭੀਚ ਬਹੁਨਾਇਕ ਕੀ ਨਾਇਕਾ; ਹੁਇ ਰੂਪ ਗੁਨ ਜੋਬਨ ਸਿੰਗਾਰ ਅਧਿਕਾਰੀ ਹੈ॥ ਚਾਤਿਰ ਚਤੁਰ ਪਾਠ. ਸੇਵਕ ਸਹੇਲੀ ਸਾਠਿ; ਸੰਪਦਾ ਸਮਗ੍ਰੀ ਸੁਖ ਸਹਜ ਸਚਾਰੀ ਹੈ॥ ਸੁੰਦਰ ਮੰਦਰ. ਸੁਭ ਲਗਨ ਸੰਜੋਗ ਭੋਗ; ਜੀਵਨ ਜਨਮ ਧੰਨਿ. ਪ੍ਰੀਤਮ ਪਿਆਰੀ ਹੈ॥੩੪੫॥) (ਮਿਟੀ: ਪੋਲਾ ਬੋਲੋ ਜੀ) ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ ਜਗਿ ਚਾਨਣੁ ਹੋਆ॥ ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪਿ ਅੰਧੇਰੁ ਪਲੋਆ॥ ਸਿੰਘ ਬੁਕੇ. ਮਿਰਗਾਵਲੀ ਭੰਨੀ ਜਾਇ; ਨ ਧੀਰਿ ਧਰੋਆ॥ ਜਿਥੈ ਬਾਬਾ ਪੈਰ ਧਰਿ; ਪੂਜਾ ਆਸਣੁ ਥਾਪਣਿ ਸੋਆ॥ ਸਿਧ ਆਸਣਿ ਸਭਿ ਜਗਤ ਦੇ; ਨਾਨਕ ਆਦਿ ਮਤੇ ਜੇ ਕੋਆ॥ ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾ ਵਿਸੋਆ॥ ਬਾਬੇ ਤਾਰੇ ਚਾਰਿ ਚਕਿ; ਨਉਖੰਡਿ ਪ੍ਰਿਥਮੀ ਸਚਾ ਢੋਆ॥ ਗੁਰਮੁਖਿ. ਕਲਿ ਵਿਚਿ; ਪਰਗਟੁ ਹੋਆ॥੨੭॥) ਦੋਹਿਰਾ। ਨਿਰੰਕਾਰ ਆਕਾਰ ਕਰ, ਅਨੰਤ ਕਲਾ ਪਰਕਾਸ਼। ਪਾਰਬ੍ਰਹਮੁ ਨਾਨਕ ਗੁਰੂ, ਪ੍ਰਗਟਿਓ ਜੋਤੀ ਖਾਸ॥੧॥ ਸ਼ਾਂਤਿ ਭਈ ਕਲਿ ਕਾਲ ਮੈ, ਸਤਿਗੁਰ ਕੇ ਪਰਤਾਪਿ। ਹੁਕਮੈ. ਹਉਮੈ ਮੇਟਿ ਕੈ, ਨਾਮ ਜਪਾਇਓ ਜਾਪਿ॥੨॥ ਮਾਤਾ ਤ੍ਰਿਪਤਾ ਭਗਤਿ ਤੇ, ਕਾਲੂ ਪ੍ਰੀਤ ਪਛਾਨਿ। ਸ੍ਰੀ ਨਾਨਕ ਆਣੇ ਸੁਨੋ, ਪ੍ਰਗਟੇ ਗੁਰ ਭਗਵਾਨਿ॥੩॥ ਪੰਦਰਾਂ ਸੌ ਛਬੀਸ ਮੈ, ਕੱਤਕ ਪੂਰਨਮਾਸਿ। ਇੱਕ ਬਜੇ ਰਾਤੀਂ ਭਨੋ, ਰੋਹਣੀ ਨਛੱਤ੍ਰ ਰਾਸਿ॥੪॥ ਬੁਧਵਾਰ ਦਿਨ ਉਦੇ ਭਾ, ਸਤਿਗੁਰ ਸੂਰਜ ਰੂਪ। ਅੰਧਕਾਰ ਅਗਿਆਨ ਹਤਿਕਰ ਪ੍ਰਕਾਸ਼ ਅਨੂਪ॥੫॥ ਗੁਰ ਨਾਨਕ ਸਿੰਘ ਗਰਜਤੇ, ਮਿਰਗ ਦੰਭ ਗਏ ਭਾਜ। ਸਿੱਧ ਪੀਰ ਸਭ ਮਾਣ ਤਜ, ਸ਼ਰਣ ਪਏ ਮਹਾਰਾਜ॥੬॥ ਤਾਰੇ ਗੁਰ ਨਾਨਕ ਘਨੇ, ਤਾਰੇ ਗਿਨੇ ਜੇ ਕੋਇ। ਤਉ ਸਤਿਗੁਰ ਤਾਰੇ ਜਿਤੇ, ਗਿਣਤੀ ਮੂਲ ਨ ਹੋਇ॥੭॥ ਪਾਰਬ੍ਰਹਮੁ ਅਵਤਾਰ ਕਰ, ਆਏ ਧਰਾ ਮਝਾਰ। ਗੁਰ ਨਾਨਕ ਨਿਜ ਨਾਮੁ ਧਰਿ, ਕੀਆ ਜਗਤ ਉਧਾਰ॥੮॥ (ਗੁਰਮੁਖਿ ਪ੍ਰਕਾਸ਼)

According to sunnee pukaare daaatar prabhu; guru naanak jag maahe patthaaeaa॥, listening to the supplications of the crying weeping endless universes, to bless patience, truth, righteousness, the true ambrosial Name, and nerankaar Gurbaannee Jee, the nergun nerankaar paarbrahm true Brahm Jee, giver of loving devotion, took their utmost pure, radiant, great, benevolent, auspicious, true, complete physical form of the Guroo in Raae Bhoe Dee Talvanddee (Sree Nankaannaa Saaheb, Paakistan) in the Bedi lineage, on 1526 Bikrami Katak Shudhee (full moon), at 1am, at the start of the Naanakshaahee calendar, on Wednesday, November 29, 1469 Eesvee (Gregorian calendar) in the house of utmost praiseworthy Gurmukh Gurmukh Brahm Maataa Treptaa Jee and Gurmukh Gurmukh Brahm Petaa Kaleaannchand Jee. Vaaheguroo Satguroo Naanakdayv Saaheb Jee took their physical form approximately 6 months and 25 days after Vaaheguroo Third Sovereign King, Guroo Amardaas Saaheb Jee took their physical form. Yathaa:- aape naraaennu. kalaa dhaare; jag mahe paravareYaou॥ neraⁿkaare aakaaru; jote. jag maⁿddale kareYaou॥) sree guru naanak aap parmayshvar; Avtaar leYo shubh vansh pradhaanaa॥) kaartak maas rute sarad pooranmaasee; aatth jam saatthe gharee aaju tayree baaree hai॥ Aousar abheech bahunaaek kee naaekaa; hue roop gun joban sengaar Adhekaaree hai॥ chaater chatur paatth. sayvak sahaylee saatthe; sanpadaa samagree sukh sahaj sachaaree hai॥ sundar mandar. subh lagan sanjog bhog; jeevan janam dhanne. preetam peaaree hai॥345॥) (metee: pronounce it softly) sategur naanak pragatteaa; mettee dhundu jage chaanannu hoaa॥ jeou kare sooraju nekaleaa; taaray chhape Andhayru paloaa॥ sengh bukay. mergaavalee bhannee jaae; na dheere dharoaa॥ jethai baabaa pair dhare; poojaa aasannu thaapanne soaa॥ sedh aasanne sabhe jagat day; naanak aade matay jay koaa॥ ghare ghare Andare dharamsaal; hovai keertanu sadaa vesoaa॥ baabay taaray chaare chake; noukhandde prethamee sachaa ddhoaa॥ gurmukhe. kale veche; pargattu hoaa॥27॥) doheraa। nerankaar aakaar kar, anant kalaa parkaash। paarbrahamu naanak guroo, pragatteo jotee khaas॥1॥ shaante bhaee kale kaal mai, sategur kay partaape। hukmai. houmai maytte kai, naam japaaeo jaape॥2॥ maataa treptaa bhagate tay, kaaloo preet pachhaane। sree naanak aannay suno, pragattay gur bhagvaane॥3॥ pandaraan sau chhabees mai, ka’tak pooranmaase। e’k bajay raateen bhano, rohannee nachh’atr raase॥4॥ budhvaar den ouday bhaa, sategur sooraj roop। andhkaar Ageaan hate, kar prakaash Anoop॥5॥ gur naanak sengh garjatay, merag danbh ga-ay bhaaj। se’dh peer sabh maann taj, sharann pa-ay mahaaraaj॥6॥ taaray gur naanak ghanay, taaray genay jay koe। tou sategur taaray jetay, gennatee mool na hoe॥7॥ paarbrahamu Avtaar kar, aa-ay dharaa majhaar। gur naanak nej naamu dhare, keeaa jagat oudhaar॥8॥ (Gurmukh Prakaash)

ਬਿਅੰਤ ਸ਼ਕਤੀਆਂ ਦੇ ਦਾਤੇ, ਆਗਿਆਕਾਰੀ ਅਨੁਸਾਰੀ ਪ੍ਰੇਮੀ ਨੂੰ ਸੱਚੇ ਗੁਰਮੁਖਿ ਸੱਚੇ ਬ੍ਰਹਮ ਜੀ ਬਨੌਣ ਵਾਲੇ, ਅਨਤ ਕਲਾ ਹੋਇ ਠਾਕੁਰੁ ਚੜਿਆ॥ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੇ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਸਤਿਕਾਰਯੋਗ ਪਰਮਪੂਜਨੀਕ ਗੁਰਮੁਖਿ ਗੁਰਮੁਖਿ ਬ੍ਰਹਮ ਪਿਤਾ ਕਲਿਆਣਚੰਦ ਜੀ ਅਤੇ ਪਰਮਪੂਜਨੀਕ ਗੁਰਮੁਖਿ ਗੁਰਮੁਖਿ ਬ੍ਰਹਮ ਮਾਤਾ ਤ੍ਰਿਪਤਾ ਜੀ ਦੇ ਘਰ ਅਵਤਾਰ ਧਾਰ ਕੇ, ਬਿਅੰਤ ਬ੍ਰਹਮੰਡਾਂ ਨੂੰ ਪਵਿੱਤ੍ਰ ਕੀਤਾ, ਬਿਅੰਤ ਬ੍ਰਹਮੰਡਾਂ ਦਾ ਉਧਾਰ ਕੀਤਾ, ਡੁੱਬਦੇ ਪੱਥਰ ਤਾਰੇ ਜੀ। ਯਥਾ:- ਥਾਨ ਪਵਿਤ੍ਰਾ. ਮਾਨ ਪਵਿਤ੍ਰਾ; ਪਵਿਤ੍ਰ ਸੁਨਨ ਕਹਨਹਾਰੇ॥ ਕਹੁ ਨਾਨਕ. ਤੇ ਭਵਨ ਪਵਿਤ੍ਰਾ; ਜਾ ਮਹਿ ਸੰਤ ਤੁਮੑਾਰੇ॥੨॥੩੨॥੫੫॥) ਖੰਡ ਬ੍ਰਹਮੰਡ ਬੇਅੰਤ; ਉਧਾਰਣਹਾਰਿਆ॥ ਤੇਰੀ ਸੋਭਾ ਤੁਧੁ; ਸਚੇ ਮੇਰੇ ਪਿਆਰਿਆ॥੧੨॥

The giver of countless powers, the one who makes obedient beloveds into true Gurmukh true Brahm Jee, Anat kalaa hoe tthaakuru charreaa॥ Vaaheguroo gur naanakdayv; goveⁿd roop॥8॥1॥ Jee, taking their physical form in Sree Nankaannaa Saaheb Jee, at the home of respectworthy utmost praiseworthy Gurmukh Gurmukh Brahm Petaa Kaleaannchand Jee and respectworthy utmost praiseworthy Gurmukh Gurmukh Brahm Maataa Treptaa Jee, made countless universes pure, liberated countless universes prosperous, and gave salvation to those who were drowning in the world ocean. Yathaa:- thaan pavetᵣaa. maan pavetᵣaa; pavetᵣ sunan kahanhaaray॥ kahu naanak. tay bhavan pavetᵣaa; jaa mahe saⁿt tumaaray॥2॥32॥55॥) khaⁿdd bᵣahamaⁿdd bayAⁿt; oudhaarannhaareaa॥ tayree sobhaa tudhu; sachay mayray peaareaa॥12॥

ਕਾਰਣ ਕਰਣ ਕਰੀਮ॥ ਕਿਰਪਾ ਧਾਰਿ ਰਹੀਮ॥) ਕਾਇਮੁ ਦਾਇਮੁ; ਸਦਾ ਪਾਤਿਸਾਹੀ॥) ਰਾਜਨ ਕੇ ਰਾਜਾ. ਮਹਾਸਾਜ ਹੂੰ ਕੇ ਸਾਜਾ; ਸੱਚੇ ਖ਼ੁਦਾ ਸੱਚੇ ਸੁੰਦਰ ਸੱਚੇ ਪਾਤਿਸਾਹ ਸਤਿਗੁਰੂ ਸਾਹਿਬ ਜੀ ਨੇ ਵੱਡਭਾਗਣ ਗੁਰਮੁਖਿ ਦਾਈ ਦੌਲਤਾਂ ਜੀ ਨੂੰ ਸੱਚੇ ਖਰੇ ਸੁੰਦਰ ਅਨੰਦਮਈ ਦਰਸਨ ਬਖ਼ਸ਼ਦਿਆਂ, ਅਨਹਤ ਬਾਣੀ; ਥਾਨੁ ਨਿਰਾਲਾ॥ ਤਾ ਕੀ ਧੁਨਿ; ਮੋਹੇ ਗੋਪਾਲਾ॥੨॥) ਹਸਿ ਬੋਲੇ ਭਗਵਾਨ ਜੀ; ਖਰੇ ਪਿਆਰੇ ਸਤਿਗੁਰੂ ਸਾਹਿਬ ਜੀ ਮਹਾਂ ਵਿਸਮਾਦ ਸੁੰਦਰ ਮਿੱਠੀ ਅਵਾਜ਼ ’ਚ ਹੱਸੇ, ਇੱਕ ਪਾਵਨ ਪਵਿੱਤ੍ਰ ਉਂਗਲੀ ਉੱਚੀ ਕਰਕੇ ਦਿਖਾਈ, ਕਿ ਸਰਬ ਵਿਆਪੀ ਸੱਚੇ ਵਾਹਿਗੁਰੂ ਜੀ ਸਭ ਦੇ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਭਗਵਾਨ ਸੱਚੇ ਦੀਨ ਦਇਆਲ ਸੱਚੇ ਕ੍ਰਿਪਾਨਿਧਿ ਹਨ ਜੀ। ਯਥਾ:- ਜੇਤਾ ਸਬਦੁ. ਸੁਰਤਿ ਧੁਨਿ ਤੇਤੀ; ਜੇਤਾ ਰੂਪੁ ਕਾਇਆ ਤੇਰੀ॥ ਤੂੰ ਆਪੇ ਰਸਨਾ. ਆਪੇ ਬਸਨਾ; ਅਵਰੁ ਨ ਦੂਜਾ ਕਹਉ ਮਾਈ॥੧॥ ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ; ਏਕੋ ਹੈ॥੧॥ਰਹਾਉ॥) ਬਹੁ ਸਿਸ ਜਨਮੇ ਸਮ ਕਰ ਮਾਹੀਂ। ਯਹ ਅਚਰਜ ਕਬ ਦੇਖਯੋ ਨਹੀਂ। ਦੀਰਘ ਨਰ ਜਿਉਂ ਬਿਗਸ ਮਿਲੇ ਹੈਂ। ਤਿਉਂ ਇਨ ਚੀਨੇ ਸ਼ਗਨ ਭਲੇ ਹੈ॥੩੩॥ ਏਕ ਊਂਗਰੀ ਊਚ ਦਿਖਾਈ। ਆਸ਼੍ਯ ਨਹਿ ਲਖਯੋ ਦਿਰਾਈ। ਆਨ ਨਰਨ ਜਿਮ ਨਰ ਇਹ ਨਾਹੀ। ਹਸ ਹਸ ਕੇ ਮਨ ਮੋਦ ਬਢਾਹੀ॥੩੪॥ (ਗੁ: ਪੁ: ਪ੍ਰ:)

kaarann karann kareem॥ kerpaa dhaare raheem॥1॥rahaaou॥) kaaemu daaemu sadaa paatesaahee॥) raajan kay raajaa. mahaasaaj hoon kay saajaa; true beautiful true Supreme Being, true Sovereign King, Satguroo Saaheb Jee while blessing the fortunate Gurmukh midwife Daultaa Jee with their true, pure, beautiful, blissful darshan, according to Anhat baannee; thaanu neraalaa॥ taa kee dhune; mohay gopaalaa॥2॥) hase bolay bhagvaan jee; pure, beloved Satguroo Saaheb Jee laughed in an utmost blissful, beautiful, sweet voice and put one pure, sacred finger up and showed it, meaning to say that all prevading true ੴ Vaaheguroo Jee are everyone’s true husband, true Lord, true God, true Bhagvaan, true merciful to the meek, true ocean of mercy. Yathaa:- jaytaa sabadu. surate dhune taytee; jaytaa roopu kaaeaa tayree॥ tooⁿ aapay rasnaa. aapay basnaa; Avaru na doojaa kahou maaee॥1॥ saahebu mayraa ayko hai॥ ayko hai bhaaee; ayko hai॥1॥ rahaaou॥) bahu jes janmay sam kar maaheen। Yah Acharaj kab daykhaYo naheen। deeragh nar jeon begas melay hain। teon  en cheenay shagan bhalay hai॥33॥ ayk oongaree ooch dekhaaee। aashaY nahe lakhaYo deraaee। aan naran jem nar eh naahee। has has kay man mod baddhaahee॥34॥ (Gur Pur Parkash)

ਗੁਰਮੁਖਿ ਗੁਰਮੁਖਿ ਬ੍ਰਹਮਗਿਆਨੀ ਬੀਬੀ ਨਾਨਕੀ ਜੀ ਅਪਣੇ ਪਿਆਰੇ ਗੁਰਮੁਖਿ ਬ੍ਰਹਮ ਅਵਤਾਰੀ ਭਰਾਤਾ ਜੀ ਨੂੰ ਚੁੱਕ ਕੇ ਸੱਚੇ ਪ੍ਰੇਮ ਦੀਆਂ ਸੱਚੀਆਂ ਲੋਰੀਆਂ ਦਿੰਦੇ, ਹੱਸਦੇ ਹਸੌਂਦੇ,  ਮਹਾਂ ਵਿਸਮਾਦ ਅਨੰਦ ਮਾਣਦੇ, ਸੱਚੇ ਸੁੰਦਰ ਸੱਚੇ ਦਰਸਨ ਕਰਕੇ ਰਿਦੇ ’ਚੋਂ ਮੂੰਹ ’ਚ ਅੰਮ੍ਰਿਤ ਪੀਂਦੇ, ਬਾਰ ਬਾਰ ਨਮਸਕਾਰਾਂ ਕਰਦੇ, ਜਾਂਦੇ ਬਲਿਹਾਰ ਜੀ। ਪਰਮਪੂਜਨੀਕ ਗੁਰਮੁਖਿ ਗੁਰਮੁਖਿ ਬ੍ਰਹਮ ਬੀਬੀ ਨਾਨਕੀ ਜੀ ਸਦਾ ਰੋਮਿ ਰੋਮਿ ਕਰਕੇ ਜਪਦੇ ਜਪੌਂਦੇ ਸਨ, ਧੰਨ ਹਨ ਧੰਨ ਹਨ ਧੰਨ ਹਨ ਸੱਚੇ ਪਾਰਬ੍ਰਹਮ ਬਿਅੰਤ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਧੰਨ ਹਨ। ਅਵਤਾਰ ਦੀ ਖ਼ੁਸ਼ੀ ’ਚ ਬਿਅੰਤ ਬ੍ਰਹਮੰਡਾਂ ਦੇ ਸਮੂਹ ਜੀਅ, ਜੰਤ, ਵਣ, ਤ੍ਰਿਣ ਆਦਿ, ਸਮੂਹ ਸੰਤ, ਭਗਤ, ਬ੍ਰਹਮਗਿਆਨੀ, ਤਲਵੰਡੀ ਦੇ ਸਮੂਹ ਨੱਗਰ ਨਿਵਾਸੀ ਜਪਣ ਲੱਗੇ, ਧੰਨ ਹਨ ਧੰਨ ਹਨ ਧੰਨ ਹਨ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸੱਚੇ ਰਾਮ ਸੱਚੇ ਭਗਵਾਨ ਸੱਚੇ ਅੰਮ੍ਰਿਤ ਨਾਮ ਨਿਰੰਕਾਰ ਗੁਰਬਾਣੀ ਜੀ ਦੇ ਸੱਚੇ ਦਾਤੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਧੰਨ ਹਨ। ਯਥਾ:- ਮਲਾਰ ਮਹਲਾ ੪ ਪੜਤਾਲ ਘਰੁ ੩ ੴ ਸਤਿਗੁਰ ਪ੍ਰਸਾਦਿ॥ ਹਰਿ ਜਨ ਬੋਲਤ. ਸ੍ਰੀ ਰਾਮ ਨਾਮਾ; ਮਿਲਿ ਸਾਧਸੰਗਤਿ ਹਰਿ ਤੋਰ॥੧॥ਰਹਾਉ॥ ਹਰਿ ਧਨੁ ਬਨਜਹੁ. ਹਰਿ ਧਨੁ ਸੰਚਹੁ; ਜਿਸੁ ਲਾਗਤ ਹੈ ਨਹੀ ਚੋਰ॥੧॥ ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ; ਸੁਨਿ ਘਨਿਹਰ ਕੀ ਘੋਰ॥੨॥ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ. ਜਾਪਤ ਹੈ ਨਹੀ ਹੋਰ॥੩॥ ਨਾਨਕ ਜਨ ਹਰਿ ਕੀਰਤਿ ਗਾਈ; ਛੂਟਿ ਗਇਓ ਜਮ ਕਾ ਸਭ ਸੋਰ॥੪॥੧॥੮॥

Gurmukh Gurmukh Brahmgeaanee Beebee Nanakee Jee would pick up her beloved Gurmukh brother (who was the physical manifestation of God) and sing true lullabies of true love, laugh and make Guroo Saaheb Jee laugh, relish utmost euphoric bliss, do their true beautiful true darshan, drink the sweet ambrosial nectar that would flow from their heart into their mouth, do salutations again and again, and become a sacrifice to them. With each and every hair, utmost praiseworthy Gurmukh Gurmukh Brahm Beebee Nanakee Jee would always repeat and make others repeat: dhann han dhann han dhann han, true Lord, infinite God Vaaheguroo gur naanakdayv; govend roop॥8॥1॥ Jee, dhann han. In the happiness of their coming to this world in their physical form, all the living beings, creatures, forests, meadows, etc. from endless universes along with all the saints, devotees, Brahmgeaanees, and all the residents of Talvandee started to repeat: dhann han dhann dhan dhann han true husband, true Lord, true God, true infinite true Raam true Bhagvaan, the true giver of the true ambrosial name nerankaar Gurbaanee Jee, Vaaheguroo gur naanakdayv; govend roop॥8॥1॥ Jee, dhann han. Yathaa:- malaar mahalaa 4 parrtaal gharu 3 ek oaⁿkaar sategur prasaade॥ hare jan bolat. sᵣee raam naamaa; mele saadhsaⁿgate hare tor॥1॥ rahaaou॥ hare dhanu banjahu. hare dhanu saⁿchahu; jesu laagat hai nahee chor॥1॥ chaatᵣek mor bolat denu raatee; sune ghanehar kee ghor॥2॥ jo bolat hai mᵣeg meen paⁿkhayroo; su benu hare. jaapat hai nahee hor॥3॥ naanak jan hare keerate gaaee; chhootte gaeo jam kaa sabh sor॥4॥1॥8॥