Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

Guru Nanak Dev Sahib Ji & the Qazi (P23)
January 17, 2026

ਵਾਹਿਗੁਰੂ॥ ਪ੍ਰਭ ਕੀ ਉਸਤਤਿ; ਕਰਹੁ ਸੰਤ ਮੀਤ॥ ਸਾਵਧਾਨ ਏਕਾਗਰ ਚੀਤ॥ ਅਨੁਸਾਰ ਮਨ ਚਿੱਤ ਇਕਾਗਰ ਕਰਕੇ, ਸਾਵਧਾਨ ਹੋ ਕੇ, ਅੰਮ੍ਰਿਤ ਸ੍ਰੀ ਗੁਰਬਾਣੀ ਜੀ ਪੜੑਨ, ਸਿਮਰਨ ਕਰਨ ਦੀ ਸ਼ੁਭ ਸੱਚੀ ਸੁੱਚੀ ਉੱਚੀ ਗੁਰਮੁਖਿ ਗੁਰਮਤਿ ਸਿੱਖਿਆ ਬਖ਼ਸ਼ਣ ਲਈ ਪਰਮਪੂਜਨੀਕ ਸੱਚੇ ਖ਼ੁਦਾ ਸੱਚੇ ਕਰਤਾਰ ਸੱਚੇ ਬ੍ਰਹਮ ਸੱਚੇ ਸਤਿਗੁਰੂ ਕਰਨ ਕਰਾਵਨ ਅੰਤਰਜਾਮੀ॥) ਦੀਨ ਦਇਆਲ ਸਦਾ ਕਿਰਪਾਲ॥) ਪ੍ਰਣਵੋਂ ਸ੍ਰੀ ਪਰਮਾਨੰਦ ਸ੍ਵਾਮੀ॥ ਆਦਿ ਪੁਰਖ ਸਭਿ ਅੰਤਰਿਜਾਮੀ॥ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਕਾਜ਼ੀ ਤੇ ਨਵਾਬ ਦੌਲਤ ਖਾਂ ਲੋਦੀ ਜੀ ਨਾਲ ਸੁੰਦਰ ਮਸੀਤ ’ਚ ਨਿਵਾਜ਼ ਪੜੑਣ ਗਏ ਜੀ। ਕਾਜ਼ੀ ਤੇ ਨਵਾਬ ਨੇ ਉਜ਼ੂ ਕਰਕੇ, ਪੱਛਮ ਵਲ ਮੁੱਖ ਕਰਕੇ ਨਿਵਾਜ਼ ਪੜ੍ਹੀ। ਕਾਜ਼ੀ ਨੇ ਦੇਖਿਆ ਕਿ ਵਾਹਿਗੁਰੂ ਸਤਿਗੁਰੂ ਨਾਨਕਦੇਵ ਸਾਹਿਬ ਜੀ ਨੇ ਨਿਵਾਜ਼ ਨਹੀਂ ਪੜ੍ਹੀ ਜੀ, ਤਾਂ ਹੰਕਾਰ ’ਚ ਬੋਲਿਆ, “ਆਪ ਜੀ ਡੱਰਦੇ ਨਹੀਂ? ਆਪ ਜੀ ਖੜ੍ਹੇ ਰਹੇ, ਨਿਵਾਜ਼ ਕਿਉਂ ਨਹੀਂ ਪੜ੍ਹੀ ਜੀ?” ਜਗ ਕਾਰਨ; ਕਰੁਨਾਨਿਧਿ ਸ੍ਵਾਮੀ॥ ਕਮਲਨੈਨ; ਅੰਤਰ ਕੇ ਜਾਮੀ॥ ਸੱਚੇ ਪ੍ਰਗਟ ਖ਼ੁਦਾ ਸੱਚੇ ਵਾਹਿਗੁਰੂ ਜੀ ਸੱਚੇ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਬੋਲੇ, “ਹੇ ਕਾਜ਼ੀ! ਦਾਸਨਦਾਸ ਕਿਸ ਨਾਲ ਨਿਵਾਜ਼ ਪੜ੍ਹੇ? ਆਪ ਜੀ ਸ੍ਰੀਰ ਕਰਕੇ ਤਾਂ ਮਸੀਤ ’ਚ ਹੋਂ ਪਰ ਮਨ ਕਰਕੇ ਨਹੀਂ ਹੋਂ ਜੀ। ਨਵਾਬ ਦਾ ਮਨ ਕਾਬਲ ’ਚ ਘੋੜੇ ਖ਼ਰੀਦ ਰਿਹਾ ਸੀ।” ਅਸੰਤ ਅਨਾੜੀ ਕਾਜ਼ੀ ਨੇ ਕਿਹਾ, “ਜੀ ਮੇਰੇ ਨਾਲ ਨਿਵਾਜ਼ ਪੜੑ ਲੈਂਦੇ ਜੀ!” ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਨੇ ਕਿਹਾ, “ਭਾਈ! ਤੇਰਾ ਮਨ ਅਪਣੇ ਘਰ ਵਿਛੇਰੀ ’ਚ ਗਿਆ ਸੀ, ਬਈ ਕਿਤੇ ਟੋਏ ’ਚ ਹੀ ਨਾ ਡਿੱਗ ਪਵੇ।”

Vaaheguroo. According to prabh kee oustate; karahu sant meet॥ saavdhaan aykaagar cheet॥ making their mind and consciousness focused and becoming aware, in order to bless us with the blessed, true, pure, superior Gurmukh Gurmat teaching of reading Amret Sree Gurbaannee Jee and doing semran, praiseworthy, true Lord, true creator, true God, true Satguroo karan karaavan Antarjaamee॥) deen daeaal sadaa kerpaal॥) prannvon sree parmaanand svaamee॥ aade purakh sabhe Antarejaamee॥ Vaaheguroo gur naanakdayv; govend roop॥8॥1॥ Jee went to the beautiful mosque with the Qazi and Navaab Daulat Khan Lodee Jee to read the Muslim prayers. The Qazi and Navaab did ablution (the act of ritual washing, often for purification), faced the west and read the Muslim prayers. The Qazi saw that Vaaheguroo Satguroo Naanakdayv Saaheb Jee did not read the prayers, and spoke in ego, “Aren’t you afraid? You stayed standing, and did not read the prayers?” jag kaaran; karunaanedhe svaamee॥ kamalnain; Antar kay jaamee॥ true, manifested Lord, true Vaaheguroo Jee, true gur naanakdayv; govend roop॥8॥1॥ Jee said, “O Qazi! Who should this slave of slaves read the prayers with? You are in the mosque physically, but not mentally. The Navaab’s mind was in Kabul buying horses.” The unsaintly blockhead Qazi said, “Jee, you could have read the prayers with me!” Praiseworthy, true Satguroo Saaheb Jee said, “O brother! Your mind went to your filly at home, hoping that it doesn’t fall into a hole.”

ਸੱਚੀ ਸੁੱਚੀ ਉੱਚੀ ਸ਼ਰਧਾ ਧਾਰ ਕੇ ਨਵਾਬ ਦੌਲਤ ਖਾਂ ਜੀ ਨੇ ਮਹਾਂ ਵਿਸਮਾਦ ਸਰਬ ਵਿਆਪੀ ਪ੍ਰੇਮ ਬੇਨਤੀ ਕੀਤੀ, “ਅੜਿੱਲ-“ਸਿਰ ਪੀਰਨ ਕੇ ਪੀਰ! ਪੀਰ ਹਰਿ ਮੇਰੀਆ। ਗੁਨੀ ਗਹੀਰ ਸਰੀਰ! ਸ਼ਰਨ ਮੈਂ ਤੇਰੀਆ। ਭ੍ਰਮ ਕਰਿ ਭੂਲੇ ਭਨ੍ਯੋ, ਭੇਵ ਨਹਿਂ ਜਾਨਿਆ। ਹੋ ਬਖ਼ਸ਼ਹੁ ਔਗੁਨ ਮੋਰ, ਅਜਾਨ ਬਖਾਨਿਆ॥੧੪॥ ਦੋਹਰਾ- ਪੂਰਬ ਔਗਨ ਬਖਸ਼ਿਕੈ ਅਬ ਦਿਹੁ ਨਿਜ ਉਪਦੇਸ਼”। ਬੰਦਿ ਹਾਥ ਬਿਨਤੀ ਕਰਤਿ ਦੌਲਤ ਖਾਨ ਨਰੇਸ਼॥੧੫॥ ਤੁਮ ਖੁਦਾਇ ਕੋ ਰੂਪ ਹੋ, ਅੰਤਰਜਾਮੀ ਸਰਬ। ਮੈਂ ਅਤਿ ਮੂਢ ਨ ਲਖਿ ਸਕ੍ਯੋ ਨਿਜ ਐਸ਼੍ਵਰਜਹਿਂ ਗਰਬ॥੧੬॥ ਹੌਂ ਸਮੀਪਿ ਚਿਰਕਾਲ ਕੇ, ਛੂਛ ਨ ਛੋਰਹੁ ਆਪ। ਬਿਬਸਿ ਮਨਹਿ ਕੋ ਬਸ ਕਰੋ, ਹਰੀਏ ਤੀਨਹੁ ਤਾਪ॥੧੭॥ ਬਿਸ਼ਯ ਅਧੀਨਹਿਂ ਦੀਨ ਮੈਂ, ਹਰਖ ਸ਼ੋਕ ਅਨੁਸਾਰਿ”। ਅਸ ਸੁਨਿਕੈ ਤਿਹ ਕੇ ਬਚਨ ਬੋਲੇ ਗੁਰੂ ਉਦਾਰ॥੧੮॥ ਅੜਿੱਲ- “ਸੁਨਿ ਖਾਨ! ਦੈ ਕਾਨ, ਪ੍ਰਬਲ ਮਨ ਲੋਲ ਹੈ। ਯਾਂਕੋ ਰੋਕਨ ਕਠਨ, ਰੁਕੈ ਤ ਅਮੋਲ ਹੈ। ਬਿਨ ਰੋਕੇ ਸਭਿ ਫੋਕ ਪਠਨ ਪੁਨ ਸੁਨਨ ਜੋ। ਹੋ ਪ੍ਰੇਮ ਨ ਉਪਜਤਿ ਰੰਚ, ਰਹੈ ਬਿਨ ਗੁਨਨ ਸੋ॥੧੯॥ ਪਾਰਦ ਅੰਗੁਰੀ ਤਰੈ ਸਥਿਰ ਕਿਉਂ ਹੋਤਿ ਹੈ। ਕਰਹਿਂ ਪ੍ਰਯਤਨ ਅਨੇਕ ਸੁ ਵਹਿਰ ਉਦੋਤ ਹੈ। ਜਬਹਿ ਸਿੱਧ ਮਿਲ ਜਾਤ ਮਾਰ ਥਿਰ ਕਰਤਿ ਹੈ। ਹੋ ਤਿਉਂ ਮਨ ਸਤਿਗੁਰ ਮਿਲੇ ਸਥਿਰਤਾ ਧਰਤਿ ਹੈ॥੨੦॥ ਜਿਉਂ, ਤੁਰੰਗ ਮੁਖਤਾਨ ਅਜਾਨ ਸਊਰ ਕੋ। ਸ੍ਵੇਛਾ ਤਰਲੰ ਦੌਰਿ ਦੇਤਿ ਦੁਖ ਭੂਰ ਕੋ। ਚਢੈ ਸੁਜਾਨ ਸਊਰ ਕਸਾ ਕਰ ਲੇਯ ਕੈ। ਹੋ ਕਰਹਿ ਸੁ ਬਸਿ ਮੁਖ ਮਾਂਹਿ ਕੰਟਕਾ ਦੇਯ ਕੈ॥੨੧॥ ਸਤਿਗੁਰ ਸਬਦ ਸਉਰ ਤਰੈ ਤਿਹ ਦੀਜਿਯੇ। ਕਸ਼ਟ ਨਰਕ ਕੋ ਕਸਾ ਦਿਖਾਵਨ ਕੀਜਿਯੇ। ਬਿਸ਼ੈ ਨਿਬ੍ਰਿਤੀ ਕਰਨ ਸੁ ਕਵਿਕਾ ਜਾਨੀਯੇ। ਹੋ ਮਨ ਤੁਰੰਗ ਇਉਂ ਲਖਹੁ ਕਰਨ ਵਸਿ ਠਾਨਿਯੇ॥੨੨॥ ਦੋਹਰਾ- ਰਾਗ ਦ੍ਵੈਖ ਮਲ ਪਰਹਰਹੁ ਭਾਣਾ ਪ੍ਰਭੁ ਕੋ ਮੰਨਿ। ਸਿਮਰ ਨਾਮ ਕਰਤਾਰ ਕੋ ਕਰਹੇ ਜਨਮ ਨਿਜ ਧੰਨ”॥੨੩॥ ਸੁਨਿ ਸਤਿਗੁਰ ਉਪਦੇਸ਼ ਕੋ ਧਾਰਿ ਰਿਦੈ ਮਹਿਂ ਲੀਨ। ਕਰ ਬੰਦੇ ਬੰਦਨ ਕਰੀ ਬੋਲ੍ਯੋ ਬਚਨ ਪ੍ਰਬੀਨ॥੨੪॥ ਇੱਥੇ ਹੁਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਾਕੀ ਨਾਈ ਪਾਕ ਥਾਇ; ਸਚਾ ਪਰਵਦਿਗਾਰੁ॥੧॥ਰਹਾਉ॥ ਪਰਮਪੂਜਨੀਕ ਸ੍ਰੀ ਸੱਚਾ ਗੁਰਦੁਆਰਾ ਅੰਤਰਜਾਮਤਾ ਸਾਹਿਬ ਜੀ ਸੱਚੇ ਸੁੰਦਰ ਸੱਚੇ ਦਰਸਨ ਬਖ਼ਸ਼ ਰਹੇ ਹਨ ਜੀ ਰਾਮਜੀ।

By adopting true, pure, superior faith, Navaab Daulat Khan Jee made an utmost blissful, all-pervading, loving request, “Arrel-”ser peeran kay peer! peer hare mayreeaa । gunee gaheer sareer! sharan main tayreeaa। bhram kare bhoolay bhanyo, bhayv nahen jaaneaa । ho bakhhshahu augun mor, Ajaan bakhaaneaa॥14॥ doharaa- poorab augan bakhshekai Ab dehu nej oupdaysh”। bande haath benatee karate daulat khaan naraysh॥15॥ tum khudaae ko roop ho, Antarjaamee sarab । main Ate moodhh na lakhe sakyo,  nej aishvarjahen

garab॥16॥ haun sameepe cherkaal kay, chhoochh na chhorahu aap । bebase manahe ko bas karo, haree-ay teenahu taap॥17॥ beshaYa Adheenahen deen main, harakh shok Anusaare” । As sunekai teh kay bachan, bolay guroo oudaar॥18॥ Arrel- “sune khaan! dai kaan, prabal man lol hai । Yaanko rokan katthan, rukai ta Amol hai । ben rokay sabhe phok,

pathan pun sunan jo । ho praym na oupjate ranch, rahai ben gunan so॥19॥ paarad Anguree tarai, sather keon hote hai । karahen praYatan Anayk, su vaher oudot hai । jabahe sedh mel jaat, maar ther karate hai । ho teon man sategur melay, satherataa dharate hai॥20॥ jeon turang mukhtaan, Ajaan saoor ko । svaychhaa taralan daure dayte dukh bhoor ko । chaddhai sujaan saoor, kasaa kar lay-Ya kai । ho karahe su base mukh maanhe kanttakaa day-ya kai॥21॥ sategur sabad sour tarai teh deejeYay । kashatt narak ko kasaa dekhaavan keejeYay । beshai nebretee karan su kavekaa jaaneeYay । ho man turang eion lakhahu karan vase tthaaneYay ॥22॥ doharaa- raag dvakhh mal parharahu, bhaannaa prabhu ko manne । semar naam kartaar ko, karahay janam nej dhann” ॥23॥ sune sategur oupdaysh ko, dhaare redai mahen leen । kar banday bandan karee, bolyo bachan prabeen ॥24॥ Here, now Vaaheguroo Vaaheguroo Vaaheguroo paakee naaee paak thaae; sachaa parvadegaaru॥1॥rahaaou॥ praiseworthy respected true Gurduaaraa Antarjaamtaa Saaaheb Jee are blessing their true beautiful true darshan Jee Raam Jee.