ਵਾਹਿਗੁਰੂ॥ ਪਰਮਪੂਜਨੀਕ ਗੁਰਮੁਖਿ ਬੇਦੀਵੰਸ, ਗੁਰਮੁਖਿ ਸੋਢਵੰਸ ਬਾਰੇ ਸ਼ੁਭ ਸੱਚਾ ਮਹਾਂ ਵਿਸਮਾਦ ਅੰਮ੍ਰਿਤ ਇਤਿਹਾਸ:- ਜਾਤਿ ਅਜਾਤਿ ਅਜੋਨੀ ਸੰਭਉ; ਨਾ ਤਿਸੁ ਭਾਉ ਨ ਭਰਮਾ॥) ਬ੍ਰਹਮੁ ਬਿੰਦੁ ਤੇ; ਸਭ ਓਪਤਿ ਹੋਈ॥) ਬ੍ਰਹਮ ਬਿੰਦੁ ਤੇ; ਸਭ ਉਤਪਾਤੀ॥) ਨਾਰਿ ਪੁਰਖੁ ਨਹੀ. ਜਾਤਿ ਨ ਜਨਮਾ; ਨਾ ਕੋ ਦੁਖੁ ਸੁਖੁ ਪਾਇਦਾ॥੪॥ ਅਨੁਸਾਰ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸੱਚੇ ਅਕਾਲਪੁਰਖੁ ਵਾਹਿਗੁਰੂ ਬ੍ਰਹਮ ਜੀ ਦੀ ਜਾਤਿ ਪਾਤਿ ਕੁਲ ਗੋਤ ਨਹੀਂ ਹੈ ਜੀ, ਆਦਿ ਸਚੁ; ਜੁਗਾਦਿ ਸਚੁ॥ ਹੈ ਭੀ ਸਚੁ; ਨਾਨਕ. ਹੋਸੀ ਭੀ ਸਚੁ॥੧॥ ਪਰਮਪੂਜਨੀਕ ਸੱਚੇ ਬ੍ਰਹਮ ਸੱਚੇ ਨਾਮ ਦੇ ਸੱਚੇ ਦਾਤੇ ਪਰਮਪੂਜਨੀਕ ਦਸ ਸਤਿਗੁਰੂ ਸਾਹਿਬਾਨ ਜੀ ਬਿਅੰਤ ਸ਼ਕਤੀਆਂ ਵਾਲੇ ਸਰਬ ਵਿਆਪਕ ਬ੍ਰਹਮ ਜੀ ਦੇ ਸਰਗੁਨ ਸਰੂਪ ਹਨ, ਇਸ ਲਈ ਜਾਤਿ ਪਾਤਿ ਗੋਤ ਤੋਂ ਰਹਿਤ ਹਨ। ਭਾਵੇਂ ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬਾਨ ਜੀ ਦੀ ਜਾਤਿ ਪਾਤਿ ਕੁਲ ਸੱਚੇ ਵਿਸਮਾਦ ਵਿਆਪਕ ਬ੍ਰਹਮ ਜੀ ਹੀ ਹਨ, ਪਰ, ਧਨੁ ਧੰਨੁ ਪਿਤਾ. ਧਨੁ ਧੰਨੁ ਕੁਲੁ; ਧਨੁ ਧਨੁ ਸੁ ਜਨਨੀ. ਜਿਨਿ ਗੁਰੂ ਜਣਿਆ ਮਾਇ॥ ਅਨੁਸਾਰ ਗੁਰਮੁਖਿ ਬੇਦੀਵੰਸ, ਗੁਰਮੁਖਿ ਸੋਢਵੰਸ ਬਾਰੇ ਸ਼ੁਭ ਇਤਿਹਾਸ:-
Vaaheguroo. Utmost blissful, nectar-filled blessed true history of the utmost praiseworthy Gurmukh Bedi and Gurmukh Sodhi lineage:- jaate Ajaate. Ajonee sanbhou; naa tesu bhaaou. na bharmaa॥) brahamu bendu tay; sabh opate hoee॥) naare purakhu nahee. jaate na janmaa; naa ko dukhu sukhu paaedaa॥4॥ Accordingly, the true husband, the true Lord, the true God, the true infinite, the true timeless Lord, God Vaaheguroo Jee do not have a caste, social class or clan, aade sachu; jugaade sachu॥ hai bhee sachu; naanak. hosee bhee sachu॥1॥. Utmost praiseworthy true Lord, the true giver of the true Naam, utmost praiseworthy Ten Satguroo Saahebaan Jee are the all-powerful, all-pervading God’s physical form. For this reason, they are free from caste, social class or clan. Even though utmost praiseworthy, true Satguroo Saaheban Jee’s caste, social class and family are true, wonderful, pervading God themselves, nonetheless dhanu dhannu petaa. dhanu dhannu kulu; dhanu dhanu su jananee; jene guroo janneaa maae॥ Accordingly, here is the blessed history about the Gurmukh Bedi lineage and the Gurmukh Sodhi lineage:-
ਕਸ਼ਪ ਰਿਖੀ ਜੀ ਦੇ ਲਾਇਕ ਸਪੁੱਤ੍ਰ ਰਾਜੇ ਸੂਰਜ ਜੀ ਤੋਂ ਗੁਰਮੁਖਿ ਸੂਰਜਵੰਸ ਚੱਲੀ, ਸੂਰਜਵੰਸੀ ਰਾਜੇ ਦਲੀਪ ਜੀ ਦੀ ਰਾਣੀ ਸੁਦਕਿਣਾ ਜੀ ਦੇ ਸਪੁੱਤ੍ਰ ਰਘੂ ਰਾਜੇ ਜੀ ਤੋਂ ਗੁਰਮੁਖਿ ਰਘੂਵੰਸ ਚੱਲੀ। ਰਾਜੇ ਰਘੂ ਜੀ ਦੇ ਸਪੁੱਤ੍ਰ ਰਾਜੇ ਅਜੈ ਜੀ ਦੇ ਸਪੁੱਤ੍ਰ ਸ੍ਰੀ ਦਸਰਥ ਜੀ ਦੇ ਸਪੁੱਤ੍ਰ ਗੁਰਮੁਖਿ ਸ੍ਰੀ ਰਾਮਚੰਦ੍ਰ ਜੀ ਦੇ ਸਪੁੱਤ੍ਰ ਸ੍ਰੀ ਲਵ ਤੇ ਕੁਸ਼ ਜੀ। ਕਲਜੁੱਗ ’ਚ ਸ੍ਰੀ ਲਵ ਜੀ ਦੀ ਵੰਸ ’ਚੋਂ ਰਾਜੇ ਕਾਲਰਾਏ ਜੀ ਨੇ ਲਹੌਰ ਵਸਾਇਆ। ਰਾਜੇ ਕੁਸ਼ੂ ਜੀ ਦੀ ਵੰਸ ’ਚੋਂ ਰਾਜੇ ਕਾਲਕੇਤ ਜੀ ਨੇ ਕਸੂਰ ਵਸਾਇਆ। ਬਲੀ ਰਾਜੇ ਕਾਲਕੇਤ ਜੀ ਦੇ ਸਪੁੱਤ੍ਰਾਂ ਨੇ ਜੰਗ ਕਰਕੇ ਰਾਜੇ ਕਾਲਰਾਏ ਜੀ ਦੇ ਸਪੁੱਤ੍ਰਾਂ ਨੂੰ ਲਹੌਰੋਂ ਕੱਢ ਦਿਤਾ। ਕਾਲਰਾਏ ਜੀ ਦੇ ਸਪੁੱਤ੍ਰਾਂ ਨੇ ਸਨੌਢ ਰਾਜੇ ਨੂੰ ਜਿੱਤਿਆ, ਉਨੑਾਂ ’ਚੋਂ ਇੱਕ ਨੇ ਰਾਜੇ ਦੀ ਸਪੁੱਤ੍ਰੀ ਵਿਆਹੀ, ਇਸ ਦੇ ਪਿਆਰੇ ਬੱਚੇ ਦਾ ਨਾਮ ਸੋਢੀਰਾਏ ਰੱਖਿਆ, ਜਿਸ ਤੋਂ ਗੁਰਮੁਖਿ ਸੋਢਵੰਸ ਚੱਲੀ ਜੀ।
The Gurmukh Soorajvansee clan started from the worthy son of Kashyap Rishee, Raajaa Sooraj. The Soorajvansee Raajaa Daleep Jee’s Raannee, Sudkina Jee’s son Raajaa Raghoo started the Gurmukh Raghoovansee clan. Raajaa Raghoo Jee’s son Raajaa Ajai Jee’s son Sree Dashrath Jee’s son Gurmukh Sree Raamchandar Jee’s sons were Sree Lav and Kush Jee. In Kaljug, Raajaa Kaalrai Jee, from Sree Lav Jee’s lineage, established Lahore. From Raajaa Kushu Jee’s lineage, Raajaa Kaalkayt Jee established Kasur. The powerful Raajaa Kaalkayt Jee’s sons fought a war against Raajaa Kaalrai’s sons, sending them out of Lahore. Kaalrai Jee’s sons defeated Sanaudd Raajaa. One of their sons married the Raajaa’s daughter, and named their beloved child Sodhi Rai, from which the Gurmukh Sodhi lineage started.
ਰਾਜੇ ਕਾਲਰਾਏ ਜੀ ਦੇ ਸਪੁੱਤ੍ਰਾਂ ਨੇ ਸਨੌਢ ਰਾਜੇ ਨੂੰ ਜਿੱਤ ਕੇ, ਕਾਲਕੇਤ ਜੀ ਦੇ ਸਪੁੱਤ੍ਰਾਂ ’ਤੇ ਦੁਬਾਰਾ ਹਮਲਾ ਕਰਕੇ, ਉਨੑਾਂ ਨੂੰ ਜਿੱਤ ਲਿਆ। ਕਾਲਕੇਤ ਜੀ ਦੀ ਵੰਸ ’ਚ ਜਿਹੜੇ ਬਲੀ ਬਚੇ, ਉਨੑਾਂ ਨੇ ਕਾਂਸ਼ੀ ਜਾ ਕੇ ਚਾਰ ਬੇਦ ਪੜੑੇ। ਬੇਦ ਪੜੑਨੇ ਕਰਕੇ ਬੇਦੀ ਕਹਾਏ। ਯਥਾ:- ਜਿਨੈ ਬੇਦ ਪੱਠਿਓ; ਸੁ ਬੇਦੀ ਕਹਾਏ॥ ਤਿਨੈ ਧਰਮ ਕੇ ਕਰਮ; ਨੀਕੇ ਚਲਾਏ॥ ਕਾਲਰਾਏ ਜੀ ਦੀ ਵੰਸ ’ਚੋਂ ਸੋਢੀ ਰਾਜੇ ਜੀ ਦਾ ਦਿਲ ਮਹਾਨ ਪਵਿੱਤ੍ਰ ਤਿਆਗੀ ਵੈਰਾਗੀ ਸੀ, ਇਸ ਨੇ ਕਾਲਕੇਤ ਜੀ ਦੀ ਵੰਸ ’ਚੋਂ ਬੇਦ ਪੜੑਨ ਵਾਲੇ ਆਪਣੇ ਭਰਾਵਾਂ ਬੇਦੀਆਂ ਨੂੰ ਰੋਮਿ ਰੋਮਿ ਕਰਕੇ ਸੱਚੇ ਪਿਆਰ ਸਤਿਕਾਰ ਨਾਲ ਦਿਲੋਂ ਯਾਦ ਕੀਤਾ ਕਿ ਸਾਡੇ ਭਰਾ ਵਿੱਛੁੜ ਕੇ ਬੇਘਰ ਹੋ ਗਏ ਹਨ। ਆਪਣਾ ਦੂਤ ਕਾਂਸ਼ੀ ਭੇਜ ਕੇ, ਪੂਰਨ ਆਦਰ ਸਨਮਾਨ ਨਾਲ ਬੇਦੀ ਬੁਲਾਏ ਜੀ। ਇੱਕ ਦੂਜੇ ਦੇ ਚਰਨੀਂ ਲੱਗੇ, ਗਲਵੱਕੜੀਆਂ ਪਾ ਕੇ, ਮਨ ਦੇ ਮੇਲੀ ਬਣ ਕੇ ਮਿਲੇ, ਜਿਸ ਮੇਲ ਦੀ ਮਹਿਮਾ ਕਹੀ ਨਹੀਂ ਜਾਂਦੀ। ਯਥਾ:- ਮਿਲਬੇ ਕੀ ਮਹਿਮਾ, ਬਰਨਿ ਨ ਸਾਕਉ; ਨਾਨਕ. ਪਰੈ ਪਰੀਲਾ॥
Raajaa Kaalrai Jee’s sons defeated Sanaudd Raajaa, and attacked Kaalkayt Jee’s sons again, defeating them. The children in Kaalkayt Jee’s lineage who were strong went to Kaanshi and read the four Vedas. They were known as Bedis because they read the Vedas. Accordingly, jenai bayd pattheo; su baydee kahaa-ay॥ tenai dharam kay karam; neekay chalaaay॥. From Kaalrai Jee’s lineage, Sodhi Raajaa Jee’s heart was supreme, pure, free of desire and detached. He remembered his Vedi brothers from Kaalkayt Jee’s lineage with every hair on his body and with love and respect, and remembered that his brothers have separated and become homeless. He sent his messenger to Kaanshi, and called the Bedis with complete honour and respect. They fell to each other’s feet, hugged each other, and met as dear friends, a union of which the praise cannot be described. Accordingly, melbay kee mahemaa, barane. na saakao; naanak. parai pareelaa॥
ਪੂਰਨ ਵਿੱਦਵਾਨ ਗੁਣਵਾਨ ਬੇਦੀਆਂ ਤੋਂ ਸੋਢੀਆਂ ਨੇ ਚਾਰ ਬੇਦ ਅਤਿਅੰਤ ਪ੍ਰੇਮ ਨਾਲ ਸੁਣੇ, ਚੌਥਾ ਬੇਦ ਸੁਣ ਕੇ ਦਿਲੋਂ ਪ੍ਰਸੰਨ ਹੋ ਕੇ, ਰਾਜ ਸਮੇਤ ਸਭ ਕੁੱਝ ਬੇਦੀਆਂ ਨੂੰ ਦਾਨ ਦਿਤਾ। ਬੇਦੀਆਂ ਨੇ ਪਰਮ ਪ੍ਰਸੰਨ ਹੋ ਕੇ ਵਰ ਬਖ਼ਸ਼ਿਆ। ਸੋ ਕਸੂਰ ਦੇ ਰਾਜੇ ਕਾਲਕੇਤ ਜੀ ਦੀ ਵੰਸ ਦੇ, ਕਾਂਸ਼ੀ ਜਾ ਕੇ ਬੇਦ ਪੜੑਨੇ ’ਤੇ ਬੇਦੀਵੰਸ ਚੱਲੀ। ਲਹੌਰੀ ਰਾਜੇ ਕਾਲਰਾਏ ਜੀ ਦੇ ਇੱਕ ਸਪੁੱਤ੍ਰ ਦੇ ਸਨੌਢ ਰਾਜੇ ਦੀ ਸਪੁੱਤ੍ਰੀ ਵਿਆਹੁਣ ਤੋਂ ਸੋਢਵੰਸ ਚੱਲੀ। ਬੇਦੀਆਂ ਦਾ ਦਿਤਾ ਵਰ ਸੰਪੂਰਨ ਹੋਇਆ। ਯਥਾ:- ਜਬ ਬਰਦਾਨਿ ਸਮੈ ਵਹੁ ਆਵਾ॥ ਰਾਮਦਾਸ ਤਬ ਗੁਰੂ ਕਹਾਵਾ॥) ਭੁਜੰਗ ਪ੍ਰਯਾਤ ਛੰਦ॥ ਜਿਨੈ ਬੇਦ ਪੱਠਿਯੋ; ਸੁ ਬੇਦੀ ਕਹਾਏ॥ ਤਿਨੈ ਧਰਮ ਕੇ ਕਰਮ; ਨੀਕੇ ਚਲਾਏ॥ ਪਠੇ ਕਾਗਦੰ; ਮੱਦ੍ਰ ਰਾਜਾ ਸੁਧਾਰੰ॥ ਅਪੋ ਆਪ ਮੋ; ਬੈਰ ਭਾਵੰ ਬਿਸਾਰੰ॥੧॥ ਨ੍ਰਿਪੰ ਮੁਕਲਿਯੰ ਦੂਤ; ਸੋ ਕਾਸਿ ਆਯੰ॥ ਸਬੈ ਬੇਦਿਯੰ ਭੇਦ; ਭਾਖੇ ਸੁਨਾਯੰ॥ ਸਭੈ ਬੇਦ ਪਾਠੀ; ਚਲੇ ਮੱਦ੍ਰ ਦੇਸੰ॥ ਪ੍ਰਨਾਮੰ ਕੀਯੋ; ਆਨ ਕੈ ਕੈ ਨਰੇਸੰ॥੨॥ ਧੁਨੰ ਬੇਦ ਕੀ ਭੂਪ; ਤਾਤੇ ਕਰਾਈ॥ ਸਬੈ ਪਾਸ ਬੈਠੇ; ਸਭਾ ਬੀਚ ਭਾਈ॥ ਪੜੇ ਸਾਮਬੇਦੰ; ਜੁਜਰਬੇਦ ਕੱਥੰ॥ ਰਿਗੰਬੇਦ ਪਠਿਯੰ; ਕਰੇ ਭਾਵ ਹੱਥੰ॥੩॥ ਰਸਾਵਲ ਛੰਦ॥ ਅਥਰਬੇਦ ਪੱਠਿਯੰ॥ ਸੁਣੇ ਪਾਪ ਨੱਠਿਯੰ॥ ਰਹਾ ਰੀਝ ਰਾਜਾ॥ ਦੀਆ ਸਰਬ ਸਾਜਾ॥੪॥ ਲਯੋ ਬੱਨਬਾਸੰ॥ ਮਹਾਂ ਪਾਪ ਨਾਸੰ॥ ਰਿਖੰ ਭੇਸ ਕੀਯੰ॥ ਤਿਸੈ ਰਾਜ ਦੀਯੰ॥੫॥ ਰਹੇ ਹੋਰ ਲੋਗੰ॥ ਤਜੇ ਸਰਬ ਸੋਗੰ॥ ਧਨੰ ਧਾਮ ਤਿਆਗੇ॥ ਪ੍ਰਭੰ ਪ੍ਰੇਮ ਪਾਗੇ॥੬॥ ਅੜਿਲ॥ ਬੇਦੀ ਭਯੋ ਪ੍ਰਸੰਨ; ਰਾਜ ਕਹ ਪਾਇਕੈ॥ ਦੇਤ ਭਯੋ ਬਰਦਾਨ; ਹੀਐ ਹੁਲਸਾਇਕੈ॥ ਜਬ ਨਾਨਕ; ਕਲ ਮੈ ਹਮ ਆਨ ਕਹਾਇ ਹੈ॥ ਹੋ. ਜਗਤ ਪੂਜ ਕਰਿ ਤੋਹਿ; ਪਰਮਪਦ ਪਾਇ ਹੈ॥੭॥ ਦੋਹਰਾ॥ ਲਵੀ ਰਾਜ ਦੇ ਬਨ ਗਏ; ਬੇਦੀਅਨ ਕੀਨੋ ਰਾਜ॥ ਭਾਂਤਿ ਭਾਂਤਿ ਤਨਿ ਭੋਗੀਯੰ; ਭੂਅ ਕਾ ਸਕਲ ਸਮਾਜ॥੮॥ ਚਉਪਈ॥ ਤ੍ਰਿਤੀਯ ਬੇਦ ਸੁਨਬੋ ਤੁਮ ਕੀਆ॥ ਚਤੁਰ ਬੇਦ ਸੁਨਿ; ਭੂਅ ਕੋ ਦੀਆ॥ ਤੀਨ ਜਨਮ; ਹਮਹੂੰ ਜਬ ਧਰਿ ਹੈ॥ ਚੌਥੇ ਜਨਮ; ਗੁਰੂ ਤੁਹਿ ਕਰਿ ਹੈ॥੯॥ ਉਤ ਰਾਜਾ; ਕਾਨਨਹਿ ਸਿਧਾਯੋ॥ ਇਤ ਇਨ ਰਾਜ ਕਰਤ ਸੁਖ ਪਾਯੋ॥ ਕਹਾ ਲਗੇ ਕਰਿ; ਕਥਾ ਸੁਨਾਊ॥ ਗ੍ਰੰਥ ਬਢਨ ਤੇ; ਅਧਿਕ ਡਰਾਊ॥੧੦॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ; ਬੇਦ ਪਾਠ ਭੇਟ ਰਾਜ; ਚਤੁਰਥ ਧਿਆਇ ਸਮਾਪਤ ਮਸਤੁ ਸੁਭ ਮਸਤੁ॥੪॥ਅਫਜੂ॥੧੯੯॥
Vaaheguroo. From the complete knowledgeable, virtuous Bedis, the Sodhis listened to the four Vedas with extreme love. Upon hearing the fourth Veda, they became delighted from the heart and donated everything including the kingdom to the Bedis. The Bedis became completely delighted and granted them a blessing. Hence, the Raajaa of Kasur, Kaalkayt Jee’s lineage, became known as the Bedi lineage from the reading of the Vedas in Kaanshi. The Sodhi lineage started from the marriage of the Raajaa of Lahore, Kaalrai Jee’s one son to Sanaudd Raajaa’s daughter. The blessing given by the Vedis came true. Accordingly, jab bardaane samai vahu aavaa॥ raamdaas tab guroo kahaavaa॥) bhujaⁿg pᵣaYaat chhaⁿd॥ jenai bayd pa'ttheYo; su baydee kahaa-ay॥ tenai dharam kay karam; neekay chalaa-ay॥ patthay kaagadaⁿ; ma’dᵣ raajaa sudhaaraⁿ॥ Apo aap mo; bair bhaavaⁿ besaaraⁿ॥1॥ nᵣepaⁿ mukaleYaⁿ doot; so kaase aaYaⁿ॥ sabai baydeYaⁿ bhayd; bhaakhay sunaaYaⁿ॥ sabhai bayd paatthee; chalay ma’dᵣ daysaⁿ॥ pᵣannaamaⁿ keeYo; aan kai kai naraysaⁿ॥2॥ dhunaⁿ bayd kee bhoop; taatay karaaee॥ sabai paas baitthay; sabhaa beech bhaaee॥ parray saambaydaⁿ; jujarbayd ka'thaⁿ॥ regaⁿbayd pattheYaⁿ; karay bhaav ha'thaⁿ॥3॥ rasaaval chhaⁿd॥ Atharbayd pa'ttheYaⁿ॥ sunnay paap na'ttheYaⁿ॥ rahaa reejh raajaa॥ deeaa sarab saajaa॥4॥ laYo ba'nbaasaⁿ॥ mahaaⁿ paap naasaⁿ॥ rekhaⁿ bhays keeYaⁿ॥ tesai raaj deeYaⁿ॥5॥ rahay hor logaⁿ॥ tajay sarab sogaⁿ॥ dhanaⁿ dhaam teaagay॥ pᵣabhaⁿ pᵣaym paagay॥6॥ Arrel॥ baydee bhaYo pᵣasaⁿn; raaj kah paaekai॥ dayt bhaYo bardaan; heeai hulsaaekai॥ jab naanak; kal mai ham aan kahaae hai॥ ho. jagat pooj kare tohe; parampad paae hai॥7॥ dohraa॥ lavee raaj day ban ga-ay; baydeeAn keeno raaj॥ bhaaⁿte bhaaⁿte tane bhogeeYaⁿ; bhooA kaa sakal samaaj॥8॥ choupaee॥ tᵣeteeY bayd sunbo tum keeaa॥ chatur bayd sune; bhooA ko deeaa॥ teen janam; hamhooⁿ jab dhare hai॥ chauthay janam; guroo tuhe kare hai॥9॥ out raajaa; kaananahe sedhaaYo॥ et en raaj karat sukh paaYo॥ kahaa lagay kare; kathaa sunaaoo॥ gᵣaⁿth baddhan tay; Adhek ddaraaoo॥10॥ ete sᵣee bachetᵣ naattak gᵣaⁿthay; bayd paatth bhaytt raaj; chaturath dheaae samaapat masatu, subh masatu॥4॥ Aphjoo॥199॥