ਵਾਹਿਗੁਰੂ॥ ਗੁਰਪ੍ਰਸਾਦਿ ਖ਼ੂਬ ਸੁਆਦੀ ਸਾਦਾ ਛਕਣ ਬਾਰੇ, ਰਸਨਾ ਨੂੰ ਸ੍ਰਬ ਵਿਆਪੀ ਮਹਾਂ ਵਿਸਮਾਦ ਸ਼ੁਭ ਸੱਚੀ ਗੁਰਬਾਣੀ ਜੀ ਦੁਆਰਾ ਸਿੱਖਿਆ:- ਹੇ ਧੰਨ ਧੰਨ ਧੰਨ ਪਰਮਪੂਜੀਨਕ ਵਾਹਿਗੁਰੂ ਸਤਿਗੁਰੂ ਨਾਨਕਦੇਵ ਸਾਹਿਬ ਜੀ! ਸੁਆਸ ਸੁਆਸ ਵਾਹਿਗੁਰੂ ਜੀ ਦਾ ਜਾਪ ਬਖ਼ਸ਼ ਕੇ ਆਤਮ ਤ੍ਰਿਪਤੀ ਦੇਹ ਅਰੋਗਤਾ ਬਖ਼ਸ਼ੋ ਜੀ। ਰਸਨਾ ਦੇ ਸੁਆਦੀ ਜੀਵ ਨੂੰ ਰਸਨਾ ਦੇ ਸੁਆਦ ਦੀ ਚਿਤਵਨੀ ਅੱਠੇ ਪਹਿਰ ਹੀ ਲੱਗੀ ਰਹਿੰਦੀ ਹੈ, ਰਸਨਾ ਜੋ ਮੰਗਦੀ ਹੈ, ਉਹ ਹੀ ਖਾਈ ਜਾਂਦਾ ਹੈ। ਜਿਵੇਂ ਜਿਵੇਂ ਰਸਨਾ ਕੂਲ਼ੇ ਕੂਲ਼ੇ ਪਦਾਰਥ ਛਕਦੀ ਹੈ, ਤਿਵੇਂ ਤਿਵੇਂ ਹੋਰ ਕੂਲ਼ੀ ਹੋਈ ਜਾਂਦੀ ਹੈ, ਤ੍ਰਿਪਤ ਨਹੀਂ ਹੁੰਦੀ। ਸੁਆਦ ਸਾਡਾ ਵੈਰੀ ਹੈ, ਰਸਨਾ ਦੇ ਸੁਆਦ ’ਚ ਜੀਵ ਰੋਗੀ ਹੋ ਜਾਂਦਾ ਹੈ ਜੀ। ਯਥਾ:- ਜਿਹਵਾ ਇੰਦ੍ਰੀ ਸਾਦਿ ਲੋੁਭਾਨਾ॥ ਪਸੂ ਭਏ; ਨਹੀ ਮਿਟੈ ਨੀਸਾਨਾ॥੬॥ ਰਸਨਾ ਸੁਆਦਾਂ ਕਰਕੇ ਤ੍ਰਿਪਤ ਨਹੀਂ ਹੁੰਦੀ। ਯਥਾ:- ਸਾਦੀ ਜੀਭ ਨ ਰਜੀਆ; ਕਰਿ ਭੋਗ ਬਿਲਾਸੇ॥
Vaaheguroo. Through the lens of Gurbaannee, with the Guroo’s grace, here is some all-pervading, excessively wonderful, pure, truthful guidance for our tongue on eating extremely delicious, simple foods:- O dhann dhann dhann utmost praiseworthy Vaaheguroo Sateguroo Naanakdayv Saaheb Jee! Please grace us with meditation upon Vaaheguroo Jee with each and every breath, and bless us with inner contentment and a healthy body. Those whose tongues always savour tastes, ruminate over the tongues’ pleasures twenty-four hours a day[1]. Whatever their tongue desires, they consume that. As the tongue eats tender and delicate foods, it becomes that much more accustomed to these tender tastes and is never satisfied. Taste is our enemy; individuals become ill due to the tastes of the tongue. Gurbaannee Jee warns us: jehavaa endree saade lobhaanaa॥ pasoo bha-ay; nahee mettai neesaanaa॥6॥ The tongue is never satisfied with tastes. Yathaa:- saadee jeebh na rajeeaa; kare bhog belaasay॥
ਰਸਨਾ ਦੇ ਸੁਆਦ ਕਰਕੇ ਮੱਛੀ ਲੋਹੇ ਦੀ ਕੁੰਡੀ (ਲੀਲਿਤ) ਨਿਗਲ ਲੈਂਦੀ ਹੈ, ਸੰਘ ਪਾਟ ਜਾਂਦਾ ਹੈ। ਯਥਾ:- ਜਿਹਬਾ ਸੁਆਦੀ; ਲੀਲਿਤ ਲੋਹ॥ ਇਉਂ ਜ਼ਬਾਨ ਦੇ ਸੁਆਦ ਕਰਕੇ ਅਸੀਂ ਜੂਨਾਂ ਦੇ ਕਸ਼ਟ ਭੋਗਦੇ ਹਾਂ। ਯਥਾ:- ਜੇਤਾ ਮੋਹੁ ਪਰੀਤਿ ਸੁਆਦ॥ ਸਭਾ ਕਾਲਖ. ਦਾਗਾ ਦਾਗ॥ ਦਾਗ ਦੋਸ ਮੁਹਿ. ਚਲਿਆ ਲਾਇ॥ ਦਰਗਹ ਬੈਸਣ. ਨਾਹੀ ਜਾਇ॥੩॥ ਰਸਨਾ ਦੇ ਸੁਆਦੀ ਖ਼ੂਬ ਤੇਜ ਮਿਰਚ ਮਸਾਲੇ ਵਰਤਦੇ ਹਨ, ਇਹ ਨਿਰੇ ਰੋਗ ਰੂਪ ਹਨ, ਮਸਾਲੇ ਸੰਜਮ ਨਾਲ ਹੀ ਵਰਤਣੇ ਚਾਹੀਦੇ ਹਨ। ਅਪਣੇ ਪਿਆਰਿਆਂ ਦੀ ਜ਼ਬਾਨ ਦੇਖਦੇ ਰਹੋ, ਜੇ ਜ਼ਬਾਨ ’ਤੇ ਚਿੱਟਾ ਗੰਦ ਹੋਵੇ ਤਾਂ ਦੱਸੋ, ਤਲ਼ੀਆਂ ਗੰਦੀਆਂ ਚੀਜ਼ਾਂ ਤੋਂ ਵਰਜੋ।
Due to the tastes of the tongue, a fish (leelet) swallows the steel fish hook and its throat rips. This is described in Gurbaannee Jee as jehabaa suaadee; leelet loh॥ In this way, due to the tastes of the tongue, we suffer through reincarnation into different lifeforms. Yathaa:- jaytaa mohu pareete suaad॥ sabhaa kaalakh. daagaa daag॥ daag dos muhe. chaleaa laae॥ dargah baisann. naahee jaae॥3॥ Those that savour the tongue’s tastes use copious amounts of spices and condiments. These are the sheer form of diseases. One should only use spices/condiments in moderation. Keep checking the tongues of your loved ones; if there is white debris buildup on their tongue, then tell them to avoid eating fried bad foods.
ੴ ਸੱਚੇ ਸਿਰਜਣਹਾਰ, ਪਾਰਬ੍ਰਹਮ ਨਿਰਗੁਨ ਨਿਰੰਕਾਰ ਦੇ ਪਾਰਬ੍ਰਹਮ ਗੁਰ ਅਵਤਾਰ, ਸੱਚੇ ਨਾਮ ਗੁਰਬਾਣੀ ਦੇ ਸੱਚੇ ਦਾਤੇ, ਦੀਨ ਦਇਆਲ ਸਦਾ ਕ੍ਰਿਪਾਲ, ਅੰਤਰਜਾਮੀ ਸਮਰੱਥ ਸੁਆਮੀ ਵਾਹਿਗੁਰੂ ਸਤਿਗੁਰੂ ਨਾਨਕਦੇਵ ਸਾਹਿਬ ਜੀ ਦੀ ਪਹਿਲੀ ਸੱਚੀ ਗੁਰਮੁਖਿ ਉਦਾਸੀ:- ਪਰਮਪੂਜਨੀਕ ਸੱਚੇ ਸਤਿਗੁਰੂ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੇ ਸੁਭ ਚਿਤਵਨਿ; ਦਾਸ ਤੁਮਾਰੇ॥ ਅਨੁਸਾਰ ਸ੍ਰਬੱਤ ਦੇ ਭਲੇ ਦੀ ਸ਼ੁਭ ਵੀਚਾਰ ਕੀਤੀ, ਕਿ ਘਰ ਬੈਠ ਕੇ, ਗੁਰਸਿੱਖੀ ਦਾ ਪ੍ਰਚਾਰ ਅਤੇ ਪਰਉਪਕਾਰ ਨਹੀਂ ਹੋ ਸਕਦਾ। ਪ੍ਰਭ ਮੇਰੇ ਓਇ; ਬੈਰਾਗੀ ਤਿਆਗੀ॥ ਅਨੁਸਾਰ ਭਰ ਜੁਆਨੀ ੨੮ ਵੇਂ ਸਾਲ ਦੀ ਉਮਰ ’ਚ ੧੫੫੪ ਬਿ: ਨੂੰ ਸ੍ਰੀ ਸੁਲਤਾਨਪੁਰ ਸਾਹਿਬ ਜੀ ਤੋਂ ਮੋਦੀਖਾਨਾ ਘਰਬਾਰ ਸੰਸਾਰੀ ਸੁਖ ਤਿਆਗ ਕੇ, ਦੁਨੀਆਂ ਨੂੰ ਸੋਧਣ, ਸੜਦੀ ਬਲਦੀ ਲੁਕਾਈ ਨੂੰ ਅੰਮ੍ਰਿਤ ਨਾਮ ਬਖ਼ਸ਼ਣ ਲਈ ਪਹਿਲੀ ਉਦਾਸੀ ਆਰੰਭੀ। ਯਥਾ:- ਚੜਿਆ ਸੋਧਣਿ; ਧਰਤਿ ਲੁਕਾਈ॥੨੪॥
ੴ the true creator, Lord, the godly physical form of the godly formless One, devoid of the three qualities of maayaa, the true giver of the true Naam and Gurbaannee Jee, truly merciful to the meek and always compassionate, inner-knowing, all-powerful master, praiseworthy, true Vaaheguroo Satguroo Naanakdayv Saaheb Jee’s first true gurmukh preaching journey:- The utmost praiseworthy, true, Satguroo Vaaheguroo gur naanakdayv; govend roop॥8॥1॥ Saaheb Jee, acted according to Gurbaannee Jee’s message subh chetvane; daas tumaaray॥ For the sake of benefitting everyone, they made the noble contemplation that by sitting at home, the preaching of Gursekhee and selfless benefaction cannot be done. According to prabh mayray oe; bairaagee teaagee॥, in the prime of their youth, at the age of 28 years in 1554 Bikrami, they left Sree Sultaanpur Saaheb Jee, forsaking their shop-keeper position, their household and worldly happiness in order to reform the world. They started their first preaching journey to bless the burning scorching masses with the ambrosial Naam, name of God. As stated in Gurbaannee Jee, charreaa sodhanne; dharate lukaaee॥24॥
ਸ੍ਰੀ ਸੁਲਤਾਨਪੁਰ ਸਾਹਿਬ ਜੀ ਤੋਂ ਗੁਰਮੁਖਿ ਬ੍ਰਹਮ ਸੱਚੇ ਅੰਮ੍ਰਿਤ ਕੀਰਤਨੀਏ ਭਾਈ ਸਾਹਿਬ ਭਾਈ ਮਰਦਾਨੇ ਸਾਹਿਬ ਜੀ ਖ਼ਾਲਸੇ ਜੀ ਸਮੇਤ ਤੁਰ ਕੇ, ੧੭ ਦਿਨਾਂ ’ਚ ਏਮਨਾਬਾਦ ਜਾ ਕੇ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਭਗਤ ਲਾਲੋ ਸਾਹਿਬ ਜੀ ਖ਼ਾਲਸਾ ਦੀ ਕੁੱਲੀ ਨੂੰ ਭਾਗ ਲਾਏ, ਮਲਕਭਾਗੋ ਜੀ ਦੇ ਪੂੜਿਆਂ ’ਚੋਂ ਲਹੂ ਅਤੇ ਗੁਰਮੁਖਿ ਬ੍ਰਹਮ ਭਾਈ ਲਾਲੋ ਸਾਹਿਬ ਜੀ ਖ਼ਾਲਸੇ ਜੀ ਦੇ ਕੋਧਰੇ ਦੇ ਬੇਹੇ ਟੁੱਕ੍ਰ ’ਚੋਂ ਅੰਮ੍ਰਿਤ ਦੁੱਧ ਕੱਢਿਆ ਜੀ ਰਾਮਜੀ। ਖਰਾ ਪਿਆਰਾ ਖਰਾ ਸੱਚਿਆਰਾ ਗੁਰਮੁਖਿ ਸਤਿਨਾਮੁ ਵਾਹਿਗੁਰੂ ਜਪਦਿਆਂ ਜਪੌਦਿਆਂ, ਗੌਂਦਿਆਂ, ਧਿਔਦਿਆਂ ਧਰਮ-ਕ੍ਰਿਤ ਕਰਨ ਦੀ ਦ੍ਰਿੜਤਾ ਬਖ਼ਸ਼ੀ। ਮਲਕਭਾਗੋ ਜੀ ਦੀ ਪਰਾਈ ਚੋਪੜੀ ਖਾਣੇ ਕਰਕੇ ਤਪੀਆਂ ਦੇ ਤਪ, ਜਤੀਆਂ ਦੇ ਜਤ ਟੁੱਟ ਜਾਂਦੇ ਹਨ ਜੀ ਰਾਮਜੀ।
Walking from Sree Sultaanpur Saaheb Jee alongside Gurmukh Brahm true Amret keertaaneeay Bhaaee Mardaanaa Saaheb Jee Khaalsaa Jee, they reached Aminabad in 17 days. They blessed true Gurmukh, true Brahm, truly imbued in Naam, Bhagat Laalo Saaheb Jee Khaalsaa’s small hut. They took out blood from Malak Bhaago’s poorreeaa, and Amret milk from the piece of stale, kodo-millet loaf made by Gurmukh Brahm Bhaaee Laalo Saaheb Jee Khaalsaa Jee, Jee Raam Jee. They instilled the blessing of repeating and making others repeat, singing, remembering the pure beloved genuinely true, gurmukh Satenaamu Vaaheguroo whilst earning a righteous living. By eating Malak Bhaago’s buttered/indulgent foods that were earned through exploiting others, the meditation of ascetics and the abstinence of celibates break.
ਪਰਮਪੂਜਨੀਕ ਭਲੇ ਅਮਰਦਾਸ. ਗੁਣ ਤੇਰੇ; ਤੇਰੀ ਉਪਮਾ, ਤੋਹਿ ਬਨਿ ਆਵੈ॥੧॥੨੨॥ ਧੰਨ ਧੰਨ ਧੰਨ ਸੱਚੇ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਨੂਰੀ ਸੁੰਦਰ ਦਰਸ਼ਨ ਬ੍ਰਹਮ ਬੈਕੁੰਠ ਸ੍ਰੀ ਗੋਬਿੰਦਵਾਲ ਸਾਹਿਬ ਜੀ ਵਿਖੇ, ਬਾਦਸ਼ਾਹ ਅਕਬਰ ਨੇ ਕੀਤੇ, ਨੂਰੀ ਮੁਖਾਰਬਿੰਦ ਦੇਖ ਕੇ, ਬਹੁਤ ਹੈਰਾਨੀ ਹੋਈ, ਬਈ ਐਨੀ ਲੰਮੀ ਉਮਰ ’ਚ, ਚਿਹਰਾ ਐਨਾ ਲਾਲ ਜਮਾਲ ਵਾਲਾ ਕਿਉਂ ਹੈ? ਸੰਸਾਰੀ ਸੋਚਣੀ ਅਨੁਸਾਰ ਸੋਚਿਆ ਬਈ ਇਹ ਚੰਗੀ ਤੋਂ ਚੰਗੀ ਖ਼ੁਰਾਕ ਖਾਂਦੇ ਹੋਣਗੇ ਜੀ ਰਾਮਜੀ। ਮੇਰਾ ਅੰਤਰਜਾਮੀ ਹਰਿ ਰਾਇਆ॥ ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬਾਨ ਜੀ ਨੇ ਪੁੱਛਿਆ, “ਹੇ ਬਾਦਸ਼ਾਹ ਕੀ ਛਕਣਾ ਹੈ?” ਹੱਥ ਜੋੜ ਕੇ ਕਿਹਾ,“ਜੋ ਆਪ ਜੀ ਛਕਦੇ ਹੋਂ ਜੀ।” ਬਿਅੰਤ ਬ੍ਰਹਮੰਡਾਂ ਦੇ ਮਾਲਕ ਪਾਲਕ ਪ੍ਰਕਾਸਕ ਵਾਹਿਗੁਰੂ ਬ੍ਰਹਮ ਧੰਨ ਨਿਰੰਕਾਰ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਸੱਚੇ ਸਤਿਗੁਰੂ ਅਮਰਦਾਸ ਸਾਹਿਬ ਜੀ, ਆਪ ਜੋ ਅਲੂਣਾ ਦਲੀਆ ਛਕਦੇ ਸਨ, ਉਹ ਹੀ ਛਕਾਇਆ। ਅਕਬਰ ਛਕ ਕੇ ਨਿਹਾਲ ਹੋਇਆ ਤੇ ਕਿਹਾ,“ਮੈਂ ਸਾਰੀ ਜ਼ਿੰਦਗੀ ’ਚ ਐਨਾ ਸੁਆਦਲਾ ਭੋਜਨ ਨਹੀਂ ਛਕਿਆ ਜੀ ਰਾਮਜੀ।”
The king Akhbar had the radiant beautiful darshan of the utmost praiseworthy bhalay Amardaas. gunn tayray; tayree oupmaa, tohe bane aavai॥1॥22॥ dhann dhann dhann true, Satguroo Amardaas Saaheb Jee at the divine heaven of Sree Gobendvaal Saaheb Jee. By seeing their radiant face, he was extremely wonderstruck - at such an old age, how is their face so red and elegant? From a worldly viewpoint, he thought that they must eat the best diet. mayraa Antarjaamee hare raaeaa॥ the utmost venerable, true Satguroo Saahebaan Jee asked, “O king, what would you like to eat?” He folded his hands and said, “Whatever you eat.” O master and cherisher of thousands and thousands of universes, Vaaheguroo, God themselves, the great, formless gur naanakdayv; govend roop॥8॥1॥, true Satguroo Amardaas Saaheb Jee fed him the saltless bland porridge that they themselves used to eat. Akhbar ate it and became delighted, saying, “I have never eaten such a delicious meal in my entire life, Jee Raam Jee.”
ਹੰਕਾਰ ਦੀ ਨਿਵਿਰਤੀ ਲਈ ਅੰਮ੍ਰਿਤ ਨਿਰੰਕਾਰੀ ਸੱਚੀ ਗੁਰਬਾਣੀ ਜੀ ਦਾ ਖ਼ੂਬ ਅਭਿਆਸ ਦਿਨ ਰਾਤ ਕੀਤਾ ਜਾਵੇ ਜੀ ਰਾਮਜੀ। ਹੇ ਪ੍ਰੇਮੀ ਜੀਓ! ੴ ਸੱਚੇ ਸਿਰਜਣਹਾਰ, ਪਾਰਬ੍ਰਹਮ ਕੇ ਗੁਰ ਅਵਤਾਰ ਸੱਚੇ ਸੱਚੇ ਸੱਚੇ ਬ੍ਰਹਮ ਗੁਰਤਾਗੱਦੀ ਬਿਰਾਜਮਾਨ ਧੰਨ ਸਤਿਗੁਰੂ ਸ੍ਰੀ ਗੁਰੂ ਗਿਰੰਥ ਸਾਹਿਬ ਜੀ ਮਹਾਰਾਜ ਦੇ ਰਾਹ ’ਤੇ ਚੱਲਣ ਵਾਲੇ ਵਿਰਲੇ ਹੀ ਬੰਦੇ ਹਨ। ਖਾਣਾ ਪੀਣਾ ਪਵਿਤ੍ਰੁ ਹੈ; ਦਿਤੋਨੁ ਰਿਜਕੁ ਸੰਬਾਹਿ॥ ਅਨੁਸਾਰ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਸੰਤੋਖੀ ਭਾਈ ਮਲਿਆਗਰ ਸਿੰਘ ਜੀ ਖ਼ਾਲਸਾ ਜੀ ਵਾਂਗ ਬਹੁਤ ਹੀ ਸੰਤੋਖ ਨਾਲ ਛਕੇ। ਸੋ ਨਿਉਂਦੇ ਜੇ ਸੰਤੋਖ ਨਾਲ ਨ ਛਕੇ ਜਾਣ, ਤਾਂ ਹੋਸ਼ ਮਾਰ ਲੈਂਦੇ ਹਨ, ਬ੍ਰਹਮਵਿੱਦਿਆ ਨਹੀਂ ਪੜੑਨ ਦਿੰਦੇ। ਅੰਮ੍ਰਿਤ ਕਥਾ ਅੰਮ੍ਰਿਤ ਕੀਰਤਨ ਭਜਨ ਰੌਲ਼ ਲੌਣ ਸਮੇਂ ਨੀਂਦ ਔਂਦੀ ਹੈ, ਸਿਮਰਨ ਬਿਨਾ ਨਿਉਂਦੇ ਛਕਦਿਆਂ ਛਕਦਿਆਂ ਅਖ਼ੀਰ ਸ੍ਰੀਰ ਰੋਗੀ ਹੋ ਜਾਂਦੇ ਹਨ ਜੀ ਰਾਮਜੀ।
To free oneself from ego, we should repeatedly read Amret formless true Gurbaannee Jee day and night, Jee Raam Jee. O respectworthy beloveds! Rare are those who walk upon the path of the physical form of ੴ the true creator, true true true, divine, seated on the throne of Gurooship, dhann Satguroo Sree Guroo Granth Saaheb Jee Mahaaraaj. khaannaa peennaa pavetru hai; detonu rejaku sanbhaahe॥ Accordingly, like true Gurmukh, truly divine, truly imbued in Naam, content Bhaaee Maleaagar Sengh Jee Khaalsaa Jee, one should eat with a lot of contentment. If one does not eat langar with contentment, then they destroy their intellect. They cannot study brahmvedeaa. They get sleepy while listening to Amret kathaa and Amret keertan, meditating or doing raul; in the end, the body becomes diseased and ill when we eat langar without remembering God, Jee Raam Jee.
_____________
[1] The Punjabi text refers to this as the eight portions of the day, which are three hours each, totalling twenty-four hours in a day.