Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

Covering Someone's Mistakes - Bhai Moolaakheer Khalsa Ji
February 14, 2026

ਵਾਹਿਗੁਰੂ॥ ਪਰਮਪੂਜਨੀਕ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਖ਼ਾਸ ਪ੍ਰੇਮੀ ਸਨਮੁਖ ਸੱਚੇ ਗੁਰਸਿੱਖ ਸੱਚੇ ਬ੍ਰਹਮ ਗੁਰਮੁਖਿ ਭਾਈ ਮੂਲਾਖੀੜ ਖ਼ਾਲਸਾ ਜੀ ਦੀ ਅਮੋਲਕ ਸੱਚੀ ਸਾਖੀ ਜੀ:- ਪਰਮਪੂਜਨੀਕ ਖੰਡ ਬ੍ਰਹਮੰਡ ਉਧਾਰਨਹਾਰ, ਪਾਰਬ੍ਰਹਮ ਗੁਰ ਕਰਤਾਰ, ਮਹਿਮਾ ਸੱਚੀ ਸੱਚੀ ਸੱਚੀ ਬੇਸੁਮਾਰ, ਕਲਜੁੱਗ ਦਾ ਕਰ ਰਹੇ ਉਧਾਰ, ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦਾ ਸੱਚਾ ਗੁਰਸਿੱਖ ਬ੍ਰਹਮ ਗੁਰਮੁਖਿ ਭਾਈ ਮੂਲਾਖੀੜ ਜੀ ਖ਼ਾਲਸਾ ਬਹੁਤ ਧਨੀ ਸੀ। ਇੱਕ ਚੋਰ ਸਿੱਖੀ ਲਿਬਾਸ ਪਾ ਕੇ, ਇਨੑਾਂ ਦੇ ਘਰ ਰਾਤ ਕੱਟਣ ਚਲਾ ਗਿਆ, ਗੁਰਮੁਖਿ ਭਾਈ ਮੂਲਾਖੀੜ ਜੀ ਖ਼ਾਲਸਾ ਨੇ ਪ੍ਰੇਮ ਨਾਲ ਸੇਵਾ ਕੀਤੀ। ਚੋਰ ਨੇ ਰਾਤ ਨੂੰ ਚਾਂਦੀ ਦੇ ਰੁਪਏ ਚੋਰੀ ਕਰ ਲਏ। ਸੱਚੇ ਸਨਮੁਖ ਗੁਰਮੁਖਿ ਗੁਰਸਿੱਖ ਜੀ ਨੂੰ ਉਠਾ ਕੇ ਕਿਹਾ, “ਮੇਰੇ ਪੇਟ ’ਚ ਦਰਦ ਹੁੰਦਾ ਹੈ, ਬੂਹਾ ਖੋਲੑੋ ਜੀ।”

Vaaheguroo. The utmost praiseworthy true husband, true Lord, true God, truly limitless Vaaheguroo, gur naanakdayv; govend roop॥8॥1॥ Jee’s special beloved, Sanmukh true Gursekh, truly divine Gurmukh Bhaaee Moolaakheerr Khaalsaa Jee’s true priceless story Jee:- The most venerable saviour of universes and galaxies, all-pervading, gur kartaar, the true, true, true, infinite glory, the one who is the saviour of the dark age, the true God Vaaheguroo, gur naanakdayv; govend roop॥8॥1॥ Jee’s, true Gursekh, the divine Gurmukh, Bhaaee Moolaakheerr Jee Khaalsaa was very wealthy. A thief, dressed in Sekh attire, went to their house to spend the night. Gurmukh Bhaaee Moolaakheerr Jee Khaalsaa served him with love. The thief stole silver coins at night. He woke up the true Sanmukh Gurmukh Gursekh Jee and said, “I have pain in my stomach, please open the door Jee.”

ਪ੍ਰੇਮੀ ਗੁਰਮੁਖਿ ਬ੍ਰਹਮ ਜੀ ਨੇ ਕਿਹਾ, “ਭਾਈ! ਆਪ ਜੀ ਵੇਹੜੇ ’ਚ ਕਿਰਿਆ ਕਰ ਲਵੋ, ਦਾਸਨਦਾਸ ਦਿਨੇ ਸੁੱਟ ਆਵੇਗਾ ਜੀ ਰਾਮਜੀ” ਚੋਰ ਨੇ ਕਿਹਾ, “ਮੈਨੂੰ ਲੱਜਿਆ ਔਂਦੀ ਹੈ।” ਸਾਊ ਗੁਰਮੁਖਿ ਪ੍ਰੇਮੀ ਗੁਰਸਿੱਖ ਭਾਈ ਮੂਲਾਖੀੜ ਜੀ ਬੂਹਾ ਖੋਲੑਣ ਹੀ ਲੱਗੇ ਸੀ, ਚੋਰ ਦੇ ਠੇਡਾ ਵੱਜਣ ਤੋਂ ਕੱਛ ’ਚੋਂ ਰੁਪਏ ਡਿੱਗ ਪਏ, ਡਰ ਗਿਆ। ਸੱਚੇ ਸਨਮੁਖ ਪ੍ਰੇਮੀ ਗੁਰਮੁਖਿ ਗੁਰਸਿੱਖ ਜੀ ਨੇ ਧਨ ਚੁੱਕ ਕੇ ਉਸ ਨੂੰ ਦੇ ਕੇ, ਬੂਹਾ ਖੋਲੑ ਦਿਤਾ, ਕਿਹਾ, “ਆਪ ਜੀ ਦਾ ਭਲਾ ਹੋਵੇ, ਧੰਨ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਭਗਵਾਨ ਸੱਚੇ ਦੀਨ ਦਇਆਲ ਸੱਚੇ ਕ੍ਰਿਪਾਨਿਧਿ ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਧੰਨ, ਧੰਨ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਭਗਵਾਨ ਸੱਚੇ ਦੀਨ ਦਇਆਲ ਸੱਚੇ ਕ੍ਰਿਪਾਨਿਧਿ ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਧੰਨ ਜਪਦਾ ਜਾ।”

The divine beloved Gurmukh Jee said, "Brother! You may relieve yourself in the courtyard, this slave of slaves will go and throw it away during the daytime, Jee Raam Jee." The thief said, "I feel ashamed." The good-natured beloved Gursekh Bhaaee Moolaakheerr Jee was just about to open the door, when the thief stumbled and the money fell from his pocket. He got scared. The true Sanmukh beloved Gurmukh Gursekh Jee picked up the money and giving it to him, they opened the door, and said, "May you be blessed, and may you keep chanting dhann true husband Lord, true God, true supreme being, true Lord, truly merciful to the meek, true ocean of grace, true Vaaheguroo gur naanakdayv; govend roop॥8॥1॥ Jee dhann. Dhann true husband Lord, true God, true supreme being, true Lord, truly merciful to the meek, true ocean of grace, true Vaaheguroo gur naanakdayv; govend roop॥8॥1॥ Jee dhann.”

ਪ੍ਰੇਮੀ ਗੁਰਮੁਖਿ ਭਾਈ ਮੂਲਾਖੀੜ ਜੀ ਖ਼ਾਲਸਾ ਦੇ ਰੋਮਿ ਰੋਮਿ ’ਚ ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦਾ ਸੱਚਾ ਪ੍ਰੇਮ ਵਸਦਾ ਸੀ ਜੀ। ਇਸ ਨੇ ਬੂਹਾ ਖੁੱਲਾ ਛੱਡ ਦਿਤਾ। ਸਵੇਰੇ ਉੱਠ ਕੇ, ਇਸ ਦੇ ਘਰ ਵਾਲੀ ਨੇ ਕਿਹਾ, “ਇਹ ਸਿੱਖ ਚੋਰ ਸੀ।” ਪ੍ਰੇਮੀ ਗੁਰਮੁਖਿ ਜੀ ਨੇ ਕਿਹਾ, “ਐਸਾ ਨਹੀਂ ਕਹਿਣਾ, ਸੱਚੇ ਗੁਰਸਿੱਖ ਚੋਰ ਨਹੀਂ ਹੁੰਦੇ, ਦਾਸਨਦਾਸ ਦੀ ਗ਼ਲਤੀ ਹੈ, ਦਾਸਨਦਾਸ ਨੇ ਬੂਹਾ ਬੰਦ ਨਹੀਂ ਕੀਤਾ ਸੀ। ਚੋਰ, ਚੋਰੀ ਕਰਕੇ ਲੈ ਗਿਆ ਅਤੇ ਵਿਚਾਰਾ ਗੁਰਸਿੱਖ ਲੱਜਾ ਮੰਨ ਕੇ ਚਲਾ ਗਿਆ।” ਸੱਚੇ ਪਰਉਪਕਾਰੀ ਨਿਸਕਾਮੀ ਗੁਰਸਿੱਖ ਪ੍ਰੇਮੀ ਗੁਰਮੁਖਿ ਭਾਈ ਮੂਲਾਖੀੜ ਜੀ ਖ਼ਾਲਸਾ ਜੀ ਨੇ ਸੱਚੇ ਪਰਮਪੂਜਨੀਕ ਸੱਚੇ ਵਾਹਿਗੁਰੂ ਸੱਚੇ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਸ਼ੁਭ ਸੱਚੇ ਅੰਮ੍ਰਿਤ ਦਰਸਨਾਂ ਲਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨੁ ਸੁ ਤੇਰਾ ਥਾਨੁ॥੧॥ਰਹਾਉ॥ ਸ੍ਰੀ ਕਰਤਾਰਪੁਰ ਸਾਹਿਬ ਜੀ ਆਏ।

The true love for true Vaaheguroo  gur naanakdayv; govend roop॥8॥1॥ Jee resided in each and every hair of beloved Gurmukh Bhaaee Moolaakheerr Jee Khaalsaa. He left the door open. When he woke up in the morning, his wife said, “This Sikh was a thief.” Beloved Gurmukh Jee said, “Do not say this, true Gursekhs are not thieves, it is the fault of this slave of slaves, this slave of slaves did not close the door. A thief stole the silver coins and the poor Gursekh felt ashamed and left.” True, benevolent, desireless Gursekh, beloved Gurmukh Bhaaee Moolaakheerr Jee Khaalsaa Jee came to Vaaheguroo Vaaheguroo Vaaheguroo dhannu su tayraa thaanu॥1॥rahaaou॥ Sree Kartaarpur Saaheb Jee for the auspicious, true, Amret darshan of true, praiseworthy, true Vaaheguroo true  gur naanakdayv; govend roop॥8॥1॥ Jee.

ਸੱਚੇ ਵਾਹਿਗੁਰੂ ਸਤਿਗੁਰੂ ਸਾਹਿਬ ਜੀ, ਸੱਚੇ ਪ੍ਰੇਮੀ ਸੱਚੇ ਗੁਰਸਿੱਖ ਜੀ ਨੂੰ ਦੇਖਦਿਆਂ ਹੀ ਅਮਰ ਅਬਿਨਾਸੀ ਗੁਰਤਾਗੱਦੀ ਸਿੰਘਾਸਣ ਤੋਂ ਉਠੇ, ਪ੍ਰੇਮੀ ਗੁਰਮੁਖਿ ਬ੍ਰਹਮ ਗੁਰਸਿੱਖ ਜੀ ਨੂੰ ਭੱਜ ਕੇ, ਆਪਣੀ ਛਾਤੀ ਨਾਲ ਲਾ ਕੇ ਕਿਹਾ, “ਸ਼ਾਬਾਸ਼! ਗੁਰਮੁਖਿ ਭਾਈ ਜੀ, ਆਪ ਜੀ ਨੇ ਦਾਸਨਦਾਸ ਦਾ ਪੜਦਾ ਢਕਿਆ ਹੈ, ਸੱਚੇ ਪਾਰਬ੍ਰਹਮ ਸੱਚੇ ਭਗਵਾਨ ਸੱਚੇ ਕਰਤਾਰ ਜੀ ਲੋਕ ਪ੍ਰਲੋਕ ’ਚ ਆਪ ਜੀ ਦੇ ਪੜਦੇ ਢਕਣਗੇ ਜੀ ਰਾਮਜੀ।” ਯਥਾ:- ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ; ਹਰਿ ਮਿਲਿਓ ਲਾਇ ਝਪੀੜਾ॥ਰਹਾਉ॥) ਆਪੇ ਪਤਿ ਰਾਖੀ ਸੇਵਕ ਕੀ; ਆਪਿ ਕੀਓ ਬੰਧਾਨ॥ ਆਦਿ ਜੁਗਾਦਿ ਸੇਵਕ ਕੀ ਰਾਖੈ; ਨਾਨਕ ਕੋ ਪ੍ਰਭੁ ਜਾਨ॥੨॥੪੦॥੬੩॥

Seeing the true beloved, true Gursekh Jee, true Vaaheguroo Satguroo Saaheb Jee got up from their immortal, indestructible throne of Gurooship, ran to the beloved Gurmukh brahm Gursekh Jee, hugged him closely in their embrace and said, “Well done! Gurmukh Bhaaee Jee, you have kept the honour of this slave of slaves; the true Lord, true God, true Creator will protect your honour in this world and the next, Jee Raam Jee.” Yathaa:- mayrai mane tane preete lagaaee sategure; hare meleo laae jhapeerraa॥rahaaou॥) aapay pate raakhee sayvak kee; aape keeo bandhaan॥ aade jugaade sayvak kee raakhai; naanak ko prabhu jaan॥2॥40॥63॥