Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

ਛੇ ਧੁਨਾਂ ਫ਼ਾਰਸੀ Six sounds of the Faarsee Language
August 9, 2026

ਸ਼ ਖ਼ ਗ਼ ਜ਼ ਫ਼ ਲ਼

shashaa khhakhhaa ggaggaa zazaa fafaa llallaa

 

ਸ਼ ਸ਼ੱਸ਼ਾ:- ਸੱਸੇ ਦਾ ਉਚਾਰਨ ਅਸਥਾਨ ਦੰਦ ਹਨ। ਪੈਰੀਂ ਬਿੰਦੀ ਸਹਿਤ ਸ਼ੱਸ਼ੇ ਦਾ ਉਚਾਰਨ ਅਸਥਾਨ ਮੂੰਹ ਦਾ ਵਿਚਾਲਾ ਹੈ। ਸ਼ੱਸ਼ੇ ਦੀ ਸ਼ੁੱਧ ਅਵਾਜ਼ ਸ, ਛ ਦੋਹਾਂ ਦੀ ਵਿਚਕਾਰਲੀ ਅਵਾਜ਼ ਤੋਂ ਬਣਦੀ ਹੈ, ਤੇ ਹਵਾ ਦਬਾ ਨਾਲ ਬਾਹਰ ਨਿਕਲਦੀ ਹੈ, ਸ਼ੇਰ।

shashaa:- ਸੱਸਾ sasaa the sound origin is from the teeth. With a bendee in its feet, ਸ਼ੱਸ਼ਾ the sound origin is from the middle of the mouth. The correct sound of shashaa lies in between ਸ and ਛ. When you pronounce it, air is released from the mouth with pressure. For example: ਸ਼ੇਰ, shayr -lion.

ਸ਼ ਸ਼ਾ ਸ਼ਿ ਸ਼ੀ ਸ਼ੁ ਸ਼ੂ ਸ਼ੇ ਸ਼ੈ ਸ਼ੋ ਸ਼ੌ ਸ਼ੰ ਸ਼ਾਂ ਸ਼ਿੰ ਸ਼ੀਂ ਸ਼ੁੰ ਸ਼ੂੰ ਸ਼ੇਂ ਸ਼ੈਂ ਸ਼ੋਂ ਸ਼ੌਂ।

ਸ਼ੇਰ, ਸ਼ਵਦ, ਸ਼ਮਸ਼ੇਰ, ਸ਼ਾਹ, ਸ਼ਕਲ, ਬੇਸ਼ੁਮਾਰ।

shayr, shavad, shamshayr, shaah, shakal, bayshumaar.

 

ਖ਼ ਖ਼ਖ਼ਾ:- ਖੱਖਾ ਉਚਾਰਨ ਅਸਥਾਨ ਕੰਠ ਹੈ। ਪੈਰੀਂ ਬਿੰਦੀ ਸਹਿਤ, ਬਿੰਦੀ ਸਹਿਤ ਖ਼ਖ਼ੇ ਦਾ ਉਚਾਰਨ ਅਸਥਾਨ ਸੰਘ ਹੈ।

ਖ਼ਖ਼ਾ khhakhhaa:- ਖੱਖਾ khakhaa is pronounced from the voicebox. With a bendee in its feet, ਖ਼ਖ਼ਾ khhakhhaa is pronounced from the throat. 

ਖ਼ ਖ਼ਾ ਖ਼ਿ ਖ਼ੀ ਖ਼ੁ ਖ਼ੂ ਖ਼ੇ ਖ਼ੈ ਖ਼ੋ ਖ਼ੌ ਖ਼ੰ ਖ਼ਾਂ ਖ਼ਿੰ ਖ਼ੀਂ ਖ਼ੁੰ ਖ਼ੂੰ ਖ਼ੇਂ ਖ਼ੈਂ ਖ਼ੋਂ ਖ਼ੌਂ।

ਖ਼ਾਲਸਾ, ਬਖ਼ਸ਼ਿੰਦ, ਬੇਖ਼ਬਰ, ਖ਼ੁਆਰ, ਖ਼ੁਦਾਵੰਦ।

khhaalsaa, bakhhshend, baykhhabar, khhuaar, khhudaavand.

 

ਗ਼ ਗ਼ੱਗ਼ਾ:- ਗੱਗਾ ਉਚਾਰਨ ਅਸਥਾਨ ਕੰਠ ਹੈ। ਪੈਰੀਂ ਬਿੰਦੀ ਸਹਿਤ, ਬਿੰਦੀ ਸਹਿਤ ਗ਼ੱਗ਼ੇ ਦਾ ਉਚਾਰਨ ਅਸਥਾਨ ਕੰਠ, ਸੰਘ ਹੈ।

ਗ਼ੱਗ਼ਾ ggaggaa:- ਗੱਗਾ gagaa is pronounced from the voicebox. With a bendee on its bottom left, ਗ਼ੱਗ਼ਾ ggaggaa is pronounced from deeper down the throat. 

ਗ਼ ਗ਼ਾ ਗ਼ਿ ਗ਼ੀ ਗ਼ੁ ਗ਼ੂ ਗ਼ੇ ਗ਼ੈ ਗ਼ੋ ਗ਼ੌ ਗ਼ੰ ਗ਼ਾਂ ਗ਼ਿੰ ਗ਼ੀਂ ਗ਼ੁੰ ਗ਼ੂੰ ਗ਼ੇਂ ਗ਼ੈਂ ਗ਼ੋਂ ਗ਼ੌਂ।

ਗ਼ਮੇ, ਤੇਗ਼, ਦਿਗ਼ਰ, ਗ਼ਰੀਬ, ਗ਼ਨੀਮੁਲ।

ggamay, taygg, deggar, ggareeb, gganeemul.

 

ਜ਼ ਜ਼ੱਜ਼ਾ:- ਜੱਜਾ ਉਚਾਰਨ ਅਸਥਾਨ ਤਾਲੂ ਹੈ। ਪੈਰੀਂ ਬਿੰਦੀ ਸਹਿਤ, ਜ਼ੱਜ਼ੇ ਦਾ ਉਚਾਰਨ ਅਸਥਾਨ ਦੰਦ ਹਨ।

ਜ਼ਜ਼ਾ zazaa:- ਜੱਜਾ jajaa is pronounced from the hard palate. With a bendee in its feet, ਜ਼ਜ਼ਾ zazaa is pronounced from the teeth. 

ਜ਼ ਜ਼ਾ ਜ਼ਿ ਜ਼ੀ ਜ਼ੁ ਜ਼ੂ ਜ਼ੇ ਜ਼ੈ ਜ਼ੋ ਜ਼ੌ ਜ਼ੰ ਜ਼ਾਂ ਜ਼ਿੰ ਜ਼ੀਂ ਜ਼ੁੰ ਜ਼ੂੰ ਜ਼ੇਂ ਜ਼ੈਂ ਜ਼ੋਂ ਜ਼ੌਂ।

ਜ਼ਫ਼ਰਨਾਮਹ, ਰੋਜ਼ੀ, ਰਜ਼ਾ, ਜ਼ਾਹਰ, ਜ਼ਹੂਰ।

zafarnaamah, rozee, razaa, zaahar, zahoor.

 

ਫ਼ ਫ਼ੱਫ਼ਾ:- ਫੱਫਾ ਦਾ ਉਚਾਰਨ ਅਸਥਾਨ ਬੁੱਲੑ ਹਨ। ਪੈਰੀਂ ਬਿੰਦੀ ਸਹਿਤ, ਫ਼ੱਫ਼ਾ ਦਾ ਉਚਾਰਨ ਅਸਥਾਨ ਮੂੰਹ, ਬੁੱਲੑ ਹਨ। ਫ਼ਾਰਸੀ ’ਚ ਫ਼ੱਫ਼ਾ ਬੋਲਣ ਲੱਗਿਆਂ ਮੂੰਹ ’ਚੋਂ ਤੇਜ਼ੀ ਨਾਲ ਹਵਾ ਨਿਕਲਦੀ ਹੈ, ਉਫ਼।

ਫ਼ਫ਼ਾ fafaa:- ਫੱਫਾ phaphaa is pronounced from the lips. With a bendee in its feet, ਫ਼ਫ਼ਾ fafaa is pronounced from the lips and the mouth. When pronouncing it, air rushes out of the mouth quickly, for example ਉਫ਼ - ouff.  

ਫ਼ ਫ਼ਾ ਫ਼ਿ ਫ਼ੀ ਫ਼ੁ ਫ਼ੂ ਫ਼ੇ ਫ਼ੈ ਫ਼ੋ ਫ਼ੌ ਫ਼ੰ ਫ਼ਾਂ ਫ਼ਿੰ ਫ਼ੀਂ ਫ਼ੁੰ ਫ਼ੂੰ ਫ਼ੇਂ ਫ਼ੈਂ ਫ਼ੋਂ ਫ਼ੌਂ।

ਉਫ਼, ਰਫ਼ਤਾਰ, ਗ਼ੁਫ਼ਤਾਰ, ਫ਼ਤਹ, ਤੁਫ਼ੰਗ, ਫ਼ਿਰੰਗੇ, ਫ਼ਉਜ।

ouff, raftaar, guftaar, fatah, tufang, ferangay, fouj.

 

ਲ਼ ਲ਼ੱਲ਼ਾ:- ਲੱਲਾ ਉਚਾਰਨ ਅਸਥਾਨ ਮੂੰਹ ਦੀ ਛੱਤ ਹੈ। ਪੈਰੀਂ ਬਿੰਦੀ ਸਹਿਤ, ਜੀਭ ਦੀ ਨੋਕ ਤਾਲੂ ਨਾਲ ਛੋਹਣ ਤੋਂ ਲ਼ਲ਼ਾ ਉਚਾਰੀਦਾ ਹੈ।

ਲ਼ਲ਼ਾ llallaa:- ਲੱਲਾ lalaa pronounce it from the roof of the mouth. With a bendee in its feet, the sound of ਲ਼ਲ਼ਾ llallaa is produced when the tongue’s tip touches the palate/roof inside of the mouth.

ਲ਼ ਲ਼ਾ ਲ਼ਿ ਲ਼ੀ ਲ਼ੁ ਲ਼ੂ ਲ਼ੇ ਲ਼ੈ ਲ਼ੋ ਲ਼ੌ ਲ਼ੰ ਲ਼ਾਂ ਲ਼ਿੰ ਲ਼ੀਂ ਲ਼ੁੰ ਲ਼ੂੰ ਲ਼ੇਂ ਲ਼ੈਂ ਲ਼ੋਂ ਲ਼ੌਂ।

ਬਾਲ਼, ਜਾਲ਼, ਮੈਲ਼, ਜਾਲ਼ਿਆ।

baall, jaall, maill, jaalleaa