ਰੋਟੀ ਬਾਅਦ ਜ਼ਰੂਰ ਹੀ ਬੁਰਸ਼ ਕਰੋ, ਨਿੰਮ ਦੀ ਦਾਤਣ ਪੇਟ ਦੇ ਕੀੜੇ ਮਾਰਦੀ ਹੈ, ਦਾਤਨ ’ਚ ਕੁਦਰਤੀ ਤੱਤ ਜ਼ਿਆਦਾ ਹਨ ਜੀ। ਛਕਣ ਮਗਰੋਂ, ਚੰਗੀ ਤਰੑਾਂ ਕੁਰਲੀ ਜ਼ਰੂਰ ਹੀ ਕਰੋ, ਅੰਮ੍ਰਿਤ ਵੇਲੇ ਦਾਤਨ ਬੁਰਸ਼ ਕੀਤੇ ਬਿਨ ਛਕਣ ਵਾਲੇ, ਰੋਗ ਨੂੰ ਜੀ ਆਇਆਂ ਕਹਿੰਦੇ ਹਨ। ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਦਾ ਅੰਮ੍ਰਿਤ ਹੁਕਮ ਹੈ, ਕਿ ਅੰਮ੍ਰਿਤ ਵੇਲੇ ਦਾਤਨ ਇਸਨਾਨ ਮਗਰੋਂ ਨਿੱਤਨੇਮ ਕਸਰਤ ਕਰਕੇ ਹੀ ਕੁੱਝ ਛਕੋ ਜੀ ਰਾਮਜੀ। ਯਥਾ:- ਸ੍ਰੀ ਗੁਰੋਵਾਚ॥ ਦੋਹਰਾ॥ ਨੰਦਲਾਲ ਤੁਮ ਬਚਨ ਸੁਨਿ; ਸਿਖ ਕਰਮ ਹੈ ਏਹਿ॥ ਨਾਮੁ ਦਾਨੁ ਇਸਨਾਨੁ ਬਿਨੁ; ਕਰੈ ਨ ਅਨਿ ਸਿਉਂ ਨੇਹਿ॥੨॥) ਸੋਰਠਾ॥ ਕੰਘਾ ਦੋਨੋਂ ਵਕਤ; ਪਾਗ ਚੁਨੈ ਕਰ ਬਾਂਧਈ॥ ਦਾਤਨ ਨੀਤ ਕਰੇਇ; ਨਾ ਦੁਖ ਪਾਵੈ ਲਾਲ ਜੀ॥੧੫॥) ਬਿਨਾ ਜਪੁ ਜਾਪੁ ਜਪੇ; ਜੋ ਜੇਵਹਿ ਪ੍ਰਸਾਦਿ॥ ਸੋ ਬਿਸਟਾ ਕਾ ਕਿਰਮ ਹੁਇ; ਜਨਮ ਗਵਾਵੈ ਬਾਦ॥੧੩॥) ਵਾਹਗੁਰੂ ਨਿਤ ਬਚਨ ਉਚਾਰੇ॥ ਵਾਹਗੁਰੂ ਕੋ ਹਿਰਦੈ ਧਾਰੇ॥ ਆਗੇ ਆਵਤ ਸਿੰਘ ਜੋ ਪਾਵੈ॥ ਵਾਹਗੁਰੂ ਕੀ ਫਤਹਿ ਬੁਲਾਵੈ॥੯॥ ਪ੍ਰਾਤਹਿ ਉਠ ਇਸ਼ਨਾਨਹਿ ਕਰੈ॥ ਪੁਨ ਮੁਖ ਤੇ ਜਪੁ ਜਾਪੁ ਉਚਰੈ॥ ਯਥਾਸ਼ਕਤਿ ਕਿਛ ਦੇਵਹਿ ਦਾਨ॥ ਸੋਈ ਸਿੰਘ ਹੈ ਪਰਮ ਸੁਜਾਨ॥੧੧॥ ਨਾਮ ਦਾਨ ਪ੍ਰਾਤੇ ਇਸਨਾਨਾ॥ ਜਿਨ ਗੁਰ ਕ੍ਰਿਪਾ ਤਿਨਹੁ ਇਹ ਜਾਨਾ॥ ਦਸ ਨਖ ਕਰ ਜੋ ਕਾਰ ਕਮਾਵੈ॥ ਤਾਂ ਕਰ ਜੋ ਧਨ ਘਰ ਮੈ ਆਵੈ॥੧੨॥
Vaaheguroo. Brushing teeth:- After eating our meals, we should always brush our teeth. Twig brushes from the neem tree kill the bacteria in our stomach. Twig brushes have many more natural components. After eating, surely do a thorough mouthwash. Those that eat in the ambrosial early hours of the day without brushing their teeth are basically saying “welcome” to diseases. It is the order of the utmost praiseworthy, true, perpetual Guroo that we must first brush our teeth and shower and then also do our daily prayers and exercise prior to eating. Yathaa:- sree gurovaach॥ dohraa॥ nandlaal tum bachan sune; sekh karam hai ayhe॥ naamu daanu esnaanu benu; karai na Ane seon nayhe॥2॥) soratthaa॥ kanghaa donon vakat; paag chunai kar baandhaee॥ daatan neet karay-e; na dukh paavai laal jee॥15॥) benaa japu jaapu japay; jo jayvahe prasaade॥ so besttaa kaa keram hue; janam gavaavaai baad॥13॥) vaahguroo net bachan ouchaaray॥ vaahguroo ko herdai dhaaray॥ aagay aavat sengh jo paavai॥ vaahguroo kee phatahe bulaavai॥9॥ praatahe outth eshnaanahe karai॥ pun mukh tay japu jaapu oucharai॥ Yathaashakate kechh dayvahe daan॥ soee sengh hai param sujaan॥11॥ naam daan praatay esnaanaa॥ jen gur krepaa tenahu eh jaanaa॥ das nakh kar jo kaar kamaavai॥ taan kar jo dhan ghar mai aavai॥12॥
ਵੱਡੇ ਤੜਕੇ ਉੱਠਦਿਆਂ ਜੈਕਾਰਾ ਗੱਜੌਂਦਿਆਂ, ਨਮਸਕਾਰਾਂ ਕਰਦਿਆਂ, ਪੂਰਨ ਪ੍ਰੇਮ ਚਾਅ ਉਤਸਾਹ ਨਾਲ ਅੰਦਰੋਂ ਜ਼ੋਰ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਭਿਆਸ ਕਰੋ, ਪੋਥੀ; ਪਰਮੇਸਰ ਕਾ ਥਾਨੁ॥ ਅਨੁਸਾਰ ਸੱਚੀਆਂ ਪੋਥੀਆਂ, ਸ੍ਰੀ ਗੁਰਬਾਣੀ ਜੀ ਨੂੰ ਮੱਥਾ ਟੇਕੋ, ਲਾਈਟ ਵੱਲ ਨ ਤੱਕੋ। ਬੁਰਸ਼ ਨੂੰ ਪੇਸਟ ਘੱਟ ਤੋਂ ਘੱਟ ਲਗਾਉ ਜੀ, ਜ਼ਿਆਦਾ ਟਾਈਮ ਬੁਰਸ਼ ਨ ਕਰੋ, ਕੀਮਤੀ ਥੁੱਕ ਖਰਾਬ ਹੁੰਦਾ ਹੈ। ਕਈ ਆਲਸੀ ਸਾਰੀ ਦਾਤਣ ਚੱਬ ਜਾਂਦੇ ਹਨ। ਉਪਰਲੇ ਦੰਦਾਂ ਨੂੰ ਉਤਾਂਹ ਤੋਂ ਹੇਠਾਂ ਨੂੰ, ਹੇਠਲੇ ਦੰਦਾਂ ਨੂੰ, ਹੇਠਾਂ ਤੋਂ ਉਤਾਂਹ ਨੂੰ ਬੁਰਸ਼ ਕਰੋ।
Upon waking in the early hours of the day, roaring jaikaaaray and doing salutations, with complete love, enthusiasm and excitement, we should recite Vaaheguroo, Vaaheguroo, Vaaheguroo, Vaaheguroo, Vaaheguroo with force . According to pothee; parmaysar kaa thaanu॥ we should bow down to true religious texts and Sree Gurbaannee Jee. Do not stare at the lights. Apply as little toothpaste as possible to the brush. Don’t brush for too long, this ruins our valuable saliva. Some lazy people chew down entire twig brushes. Brush your top teeth from top to bottom and your bottom teeth from bottom to top.