ਬਿਹਾਰੀ:- ਨਿਸ਼ਾਨ ਸਾਈਨ ਬ੍ਰੈਕਟ ’ਚ ਹੈ (ੀ), ਬਿਹਾਰੀ ਦੀਰਘ ਭਾਵ ਵੱਡੀ ਲਗ ਸਮਝ ਕੇ, ਲੰਬੀ ਦੱਬ ਕੇ ਹੀ ਬੋਲਣੀ। ਪੋਲੀ ਬੋਲਣ ਨਾਲ, ਸਿਹਾਰੀ ਬੋਲੀ ਜਾਵੇਗੀ। ਬਿਹਾਰੀ ਅੱਖਰ ਦੇ ਸੱਜੇ ਪਾਸੇ ਲੱਗਦੀ ਹੈ ਜੀ। ੳ ਅ ਨੂੰ ਬਿਹਾਰੀ ਨਹੀਂ ਲੱਗਦੀ। ਈ ਸੀ ਹੀ ਅੱਗੇ ੜਾੜੇ ਤੱਕ, ਤੇਤੀ ਅੱਖਰਾਂ ਨੂੰ ਬਿਹਾਰੀ ਲਾ ਕੇ, ਬੱਚੇ ਨੂੰ ਬਾਰ ਬਾਰ ਬਿਹਾਰੀ ਕਹਾਉ। ਬੱਚੇ ਜੀ ਬਿਹਾਰੀ ਲਗ ਬੋਲਦਿਆਂ ੩੩ ਅੱਖਰਾਂ ਨਾਲ ਬਿਹਾਰੀ ਲਾ ਕੇ ਬਾਰ ਬਾਰ ਲਿਖਣ। ਬਿਹਾਰੀ ਨਾਲ ਬਿੰਦੀ (ਂ) ਦੀ ਵਰਤੋਂ ਹੁੰਦੀ ਹੈ।
Behaaree:- The sign of behaaree is in the brackets (ੀ). It is a deeragh lag so prolong the sound duration for its pronunciation. When pronouncing it softly it will sound like a sehaaree (ਿ). Behaaree is placed on the right side of letter. ੳ and ਅ never have behaaree attached to them. From ਈ ਸੀ ਹੀ until ੜਾੜੇ, pronounce the 33 letters with behaaree and make your children repeat them again and again. While repeating, children should add behaaree to the 33 letters and write them again and again. The lagaakhar bendee (ਂ) is used with behaaree.
ਈ ਸੀ ਹੀ। ਕੀ ਖੀ ਗੀ ਘੀ ਙੀ। ਚੀ ਛੀ ਜੀ ਝੀ ਞੀ। ਟੀ ਠੀ ਡੀ ਢੀ ਣੀ। ਤੀ ਥੀ ਦੀ ਧੀ ਨੀ। ਪੀ ਫੀ ਬੀ ਭੀ ਮੀ। ਯੀ ਰੀ ਲੀ ਵੀ ੜੀ।
ਈਂ ਸੀਂ ਹੀਂ। ਕੀਂ ਖੀਂ ਗੀਂ ਘੀਂ ਙੀਂ। ਚੀਂ ਛੀਂ ਜੀਂ ਝੀਂ ਞੀਂ। ਟੀਂ ਠੀਂ ਡੀਂ ਢੀਂ ਣੀਂ। ਤੀਂ ਥੀਂ ਦੀਂ ਧੀਂ ਨੀਂ। ਪੀਂ ਫੀਂ ਬੀਂ ਭੀਂ ਮੀਂ। ਯੀਂ ਰੀਂ ਲੀਂ ਵੀਂ ੜੀਂ।



ਸਾ ਧਰਤੀ ਭਈ ਹਰੀਆਵਲੀ; ਜਿਥੈ ਮੇਰਾ ਸਤਿਗੁਰੁ ਬੈਠਾ ਆਇ॥ ਜਿੱਥੇ ਮੇਰੇ ਸੱਚੇ ਸਤਿਗੁਰੂ ਸਾਹਿਬ ਜੀ ਆ ਕੇ ਬੈਠੇ, (ਸਾ) ਉਹ ਧਰਤੀ (ਹਰੀਆਵਲੀ) ਹਰੀ ਦੀ ਰੰਗਤ ਕਥਾ ਕੀਰਤਨ ਸਿਮਰਨ ਮਹਿਮਾ ਵਾਲੀ ਹਰੀਆਵਲੀ (ਭਈ) ਹੋ ਗਈ। ਹਰੀਆਵਲੀ ਰਾਰੇ ਬਿਹਾਰੀ ਦੱਬ ਕੇ ਦੀਰਘ ਬੋਲੋ, ਪੋਲੀ ਬੋਲਣ ਨਾਲ ਹਰਿਆਵਲੀ ਸਿਹਾਰੀ ਗ਼ਲਤ ਬੋਲੀ ਜਾਵੇਗੀ। (ਨਿਰਗੁਨੀਆਰ) ਨੰਨੇ ਦੀ ਬਿਹਾਰੀ ਨੂੰ ਦੱਬ ਕੇ ਬੋਲੀਏ ਤਾਂ ਠੀਕ ਹੈ, ਪਰ ਜੇ ਨੰਨੇ ਦੀ ਬਿਹਾਰੀ ਨੂੰ ਢਿੱਲਾ ਬੋਲੀਏ ਤਾਂ ਸਿਹਾਰੀ ਬਣ ਜਾਂਦੀ ਹੈ।
saa dhartee bhaee hareeaavlee; jethai. mayraa sateguru baitthaa aae॥ (saa) That (dhartee) land (jethai) where my true Sateguroo Saaheb Jee comes and sits, has become (bhaee) green (hareeaavlee) with the colour of Vaaheguroo Jee’s kathaa, keertan, semran and praises. Hareeaavlee has a behaaree (ੀ) on the ਰ, so one should prolong the pronunciation of that lag. If we decrease the duration of the sound, it will incorrectly sound like a sehaaree (ਿ). If we prolong the pronunciation of the behaaree (ੀ) in nerguneeaar then it is correct, but if we say it short, then it becomes a sehaaree (ਿ).
ਇਸ ਲਈ ਸਤਿਗੁਰੂ ਸਾਹਿਬ ਜੀ ਦੇ ਪਰਮਪਵਿੱਤ੍ਰ ਸਰੂਪ ’ਚ ਜਿੱਥੇ ਜਿੱਥੇ ਭੀ ਬਿਹਾਰੀ ਆਵੇ, ਉੱਥੇ ਉੱਥੇ ਪੂਰਾ ਪੂਰਾ ਖ਼ਿਆਲ ਰੱਖ ਕੇ, ਬਿਹਾਰੀ ਨੂੰ ਦੱਬ ਕੇ ਹੀ ਬੋਲੋ ਜੀ। ਸੀਹ ਸੱਸੇ ਦੇ ਸੱਜੇ ਪਾਸੇ ਹਾਹਾ ਮੁਕਤਾ ਹੈ, ਸੱਸੇ ਦੀ ਬਿਹਾਰੀ ਦੱਬ ਕੇ ਭਾਵ ਦੀਰਘ ਲੰਮੀ ਬੋਲਣੀ, ਹਾਹਾ ਸੰਕੋਚ ਕੇ ਬੋਲੋ। ਸੀਹਿ ਸੱਸੇ ਦੇ ਸੱਜੇ ਪਾਸੇ ਹਾਹੇ ਨੂੰ ਸਿਹਾਰੀ ਛੋਟੀ ਲਗ ਹੈ, ਸੱਸੇ ਦੀ ਬਿਹਾਰੀ ਦੱਬ ਕੇ ਭਾਵ ਦੀਰਘ ਲੰਮੀ ਬੋਲਣੀ, ਹਾਹੇ ਦੀ ਸਿਹਾਰੀ ਸੰਕੋਚ ਕੇ ਬੋਲੋ। ਸੀਹੁ ਸੱਸੇ ਦੇ ਸੱਜੇ ਪਾਸੇ ਹਾਹੇ ਨੂੰ ਔਂਕੜ ਛੋਟੀ ਲਗ ਹੈ। ਸੱਸੇ ਦੀ ਬਿਹਾਰੀ ਦੱਬ ਕੇ ਭਾਵ ਦੀਰਘ ਲੰਮੀ ਬੋਲਣੀ। ਹਾਹੇ ਦਾ ਔਂਕੜ ਲਘੂ ਸੰਕੋਚ ਕੇ ਹੀ ਬੋਲੋ।
Thus, wherever behaaree (ੀ) comes in the utmost pure saroop[1] of Sree Guroo Granth Saaheb Jee, be careful and extend the duration of the sound produced by this lag. See-ha: Here, to the right of ਸ is a ਹ muktaa, say the behaaree (ੀ) on the ਸ with a long duration, and the ਹ muktaa with a short duration. See-he: Here, to the right of ਸ is a ਹ with sehaaree (small lag), we extend the sound created by behaaree (ੀ) and then restrict the sound duration created by sehaaree ( ਿ). See-hu: Here, to the right of ਸ is a ਹ with aunkarr (small lag), we extend the sound created by behaaree (ੀ) and then restrict the sound duration created by aunkarr (ੁ).
__________________
[1] Form