ਵਾਹਿਗੁਰੂ॥ ਹਲਦੀ ਦੇ ਗੁਣ- ਖ਼ੂਨ ਸਾਫ਼ ਕਰਦੀ ਹੈ। ਹਲ਼ਦੀ ਦੀਆਂ ਸੁੱਕੀਆਂ ਗੰਢੀਆਂ ਲੈ ਕੇ ਆਪ ਪੀਸੋ, ਪੀਸੀ ਹਲ਼ਦੀ ’ਚ ਮਿਲਾਵਟ ਪਾਈ ਜਾਂਦੀ ਹੈ। ਹਲ਼ਦੀ ਖ਼ੁਸ਼ਕ ਹੈ, ਦਾਲ ’ਚ ਨਿਤ ਜਿਤਨੀ ਵਰਤਦੇ ਹਾਂ, ਉਸ ਤੋਂ ਡੂਢੀ ਵਰਤੋ ਜੀ, ਕੈਂਸਰ ਤੋਂ ਬਚਾ ਰਹੇ ਜੀ। ਜਿਤਨੀ ਹਲ਼ਦੀ ਵਰਤੋਂ ਤਿਤਨੀ ਥੋੜੀ ਜਿਹੀ ਸ਼ੁੱਧ ਬਦਾਮ ਰੋਗਨ ਜਾਂ ਸ਼ੁੱਧ ਦੇਸੀ ਘਿਉ ਦੀ ਮਾਤ੍ਰਾ ਵਰਤ ਲੈਣੀ ਜੀ। ਹਲ਼ਦੀ ਫੋੜੇ ਨੂੰ ਹਟੌਂਣ, ਜਿਗਰ ਦਾ ਵਧਣਾ, ਪੀਲੀਏ, ਕਫ਼ ਰੋਗ, ਚਮੜੀ ਰੋਗ ਲਈ ਲਾਹੇਵੰਦ ਹੈ। ਹਲ਼ਦੀ ਜ਼ਖਮ ਨੂੰ ਜਲਦੀ ਭਰ ਦਿੰਦੀ ਹੈ। ਸੱਟ, ਮੋਚ ਤੇ ਸੋਜ ’ਤੇ ਹਲ਼ਦੀ ਦਾ ਲੇਪ ਕਰਨ ਨਾਲ ਇਹ ਦਰਦ ਨੂੰ ਦੂਰ ਕਰਦੀ ਹੈ।
Vaaheguroo. The benefits of turmeric (haldee - Curcuma longa)- Turmeric purifies the blood. It is better to buy dry turmeric fingers and grind them yourself, as store-bought turmeric powder is often adulterated. Turmeric has a drying effect on the body. Whatever amount of turmeric you use daily in your soups, you should use one and a half times more than that amount. This will help protect against cancer. However much turmeric we use, we should also use that amount of pure almond oil or purified ghee. Turmeric is beneficial to stop boils, enlarged livers, jaundice, phlegm-related disorders, and skin problems. Turmeric can quickly heal wounds. Applying turmeric alleviates pain from an injury or the swelling from a sprain.
ਖ਼ੂਨ ਦੇ ਜਮਾਅ ਨੂੰ ਬਿਖੇਰ ਕੇ ਸ੍ਰੀਰ ਨੂੰ ਮੁਲਾਇਮ ਕਰ ਦਿੰਦੀ ਹੈ। ਸੱਟ ਲੱਗਣ ਤੋਂ ਇੱਕ ਚਮਚ ਹਲ਼ਦੀ ਔਰਗੈਨਿਕ ਦੁੱਧ ਨੂੰ ਉਬਾਲ ਕੇ ਕੋਸਾ ਕਰਕੇ ਪੀਣ ਨਾਲ ਦਰਦ ਸੋਜ ਲਈ ਲਾਭਦਾਇਕ ਹੈ। ਸੱਟ ਲੱਗੀ ਥਾਂ ’ਤੇ ਹਲ਼ਦੀ ਨੂੰ ਪਾਣੀ ਨਾਲ ਗੁੰਨ ਕੇ ਲੇਪ ਕਰੋ। ਸੱਟ ’ਚ ਖੂਨ ਵਗ ਰਿਹਾ ਹੋਵੇ ਤਾਂ ਉਸ ਥਾਂ ਤੇ ਹਲਦੀ ਦੀ ਵਰਤੋਂ ਕਰੋ। ਦੋ ਚਮਚ ਪੀਸੀ ਹੋਈ ਹਲ਼ਦੀ, ਚਾਰ ਚਮਚ ਕਣਕ ਦਾ ਆਟਾ, ਇੱਕ ਚਮਚ ਦੇਸੀ ਘਿਉ, ਅੱਧਾ ਚਮਚ ਪਾਕਸਤਾਨੀ ਨਮਕ, ਥੋੜਾ ਜਿਹਾ ਪਾਣੀ ਮਿਲਾ ਕੇ ਹਲਵਾ ਬਣਾ ਕੇ ਸੱਟ ਲੱਗੀ ਥਾਂ ’ਤੇ ਬੰਨੑੋ। ਲੋੜ ਅਨੁਸਾਰ ਮਾਤ੍ਰਾ ਘਟਾ ਵਧਾ ਸਕਦੇ ਹੋਂ ਜੀ। ਅੱਧਾ ਕਿਲੋ ਉਬਲ਼ਦੇ ਪਾਣੀ ’ਚ ਅੱਧਾ ਚਮਚ ਪਾਕਸਤਾਨੀ ਨਮਕ, ਇੱਕ ਚਮਚ ਹਲ਼ਦੀ ਪਾ ਕੇ ਹਿਲਾਉ। ਬਰਤਨ ਉਤਾਰ ਕੇ, ਢੱਕ ਕੇ ਰੱਖ ਦਿਉ। ਜਦੋਂ ਸੇਕ ਕਰਨ ਵਰਗਾ ਹੋ ਜਾਏ ਤਾਂ ਕੱਪੜਾ ਭਿਉਂ ਕੇ ਸੱਟ ਵਾਲੀ ਥਾਂ ’ਤੇ ਸੇਕ ਦੇਵੋ, ਅਰਾਮ ਮਿਲੇਗਾ।
It can break down blood clots and make the body soft. If you attain an injury, taking one spoon of turmeric along with warm milk dispels any pain and swelling. At the site of injury, apply a paste of turmeric made by kneading it with some water. If blood is flowing out of a wound, use some turmeric on the site. Get 2 spoons of grinded turmeric, 4 spoons of wheat flour, 1 spoon of purified butter, half a spoon of Himalayan salt (sindhi rock salt), add a little bit of water, make a paste of this and tie this over the site of injury. These quantities can be increased or decreased according to your needs. Get half a kilo of boiling water, add half a spoon of Himalayan salt, 1 spoon of turmeric and stir. Take the pot off the heat, cover it and let it sit. Once it is warm enough to apply, soak a cloth in it and apply a warm compress to the injured area for relief.
ਹੱਡੀ ਟੁੱਟਣ ਤੋਂ- ਹਲ਼ਦੀ ਦੀ ਵਰਤੋਂ ਨਾਲ ਲਾਭ ਹੁੰਦਾ ਹੈ। ਇੱਕ ਪਿਆਜ਼ ਨੂੰ ਪੀਸ ਕੇ, ਚਮਚ ਹਲ਼ਦੀ ਮਿਲਾ ਕੇ ਕੱਪੜੇ ’ਚ ਬੰਨੑੋ। ਇਸ ਨੂੰ ਤਿਲ ਦੇ ਤੇਲ਼ ’ਚ ਰੱਖ ਕੇ ਗਰਮ ਕਰਕੇ ਸੇਕ ਕਰੋ। ਕੁੱਝ ਦੇਰ ਸੇਕ ਕਰਨ ਤੋਂ ਪੋਟਲੀ ਖੋਲ ਕੇ ਦਰਦ ਵਾਲੀ ਜਗੑਾ ਤੇ ਬੰਨੑ ਦੇਉ।
Broken bones- If you attain a bone fracture, using turmeric is advantageous. Grind 1 onion, mix 1 spoon of turmeric into it, and tie it in a cloth. Submerge it in sesame oil and warm it. After warming it for some time, open the sac and tie it around the site of pain.
ਖ਼ੂਨ ਵਗਣਾ- ਜੇਕਰ ਕੱਟੀ ਹੋਈ ਥਾਂ ’ਤੇ ਖ਼ੂਨ ਵਗ ਰਿਹਾ ਹੋਵੇ, ਤਾਂ ਸੁੱਕੀ ਪੀਸੀ ਹੋਈ ਹਲ਼ਦੀ ਭਰ ਦਿਉ। ਖ਼ੂਨ ਵਗਣਾ ਬੰਦ ਹੋ ਜਾਵੇਗਾ।
Bleeding– If you get cut and the site is bleeding, then fill the wound with dry grinded turmeric. The bleeding will stop.
ਸੜਨਾ- ਹਲਦੀ ਨੂੰ ਪਾਣੀ ’ਚ ਘੋਲ ਕੇ ਸੜੇ ਹੋਏ ਅੰਗ ’ਤੇ ਲੇਪ ਕਰੋ। ਸੁੱਕ ਜਾਣ ਤੇ ਵਾਰ-ਵਾਰ ਲੇਪ ਕਰੋ, ਜਲਦੀ ਲਾਭ ਹੋਵੇਗਾ।
Burns– dissolve turmeric in water and apply this to the area of the burn. When it dries, apply some more. This will quickly bring benefits.
ਛਾਤੀ ਦੀ ਸੋਜ਼ ਜਾਂ ਦਰਦ- ਛਾਤੀ ਦੀ ਸੋਜ ਜਾਂ ਦਰਦ, ਜਾਂ ਛਾਤੀ ’ਤੇ ਗੰਢ ਹੋਵੋ ਤਾਂ ਪੀਸੀ ਹੋਈ ਹਲ਼ਦੀ ਗਵਾਰਪਾਠੇ ਦੇ ਰਸ ਜਾਂ ਪਾਣੀ ’ਚ ਮਿਲਾ ਕੇ ਗਰਮ ਕਰਕੇ ਛਾਤੀ ’ਤੇ ਲੇਪ ਕਰੋ, ਨਾਮ ਜਪੋ ਜੀ, ਗੁਰਬਾਣੀ ਗਾਉ ਜੀ।
Chest swelling or chest pain– If you have a swollen chest or chest pain/knots in your chest, mix grinded turmeric in the juice from cluster beans (gawar - Cyamopsis tetragonoloba) or in water. Warm it and apply it to the chest. Chant God’s name and sing Gurbaannee Jee.
ਦੱਦ- ਤਿੰਨ ਵਾਰ ਦਿਨ ’ਚ ਤੇ ਇੱਕ ਵਾਰ ਰਾਤ ਨੂੰ ਸੌਂਦੇ ਵਕਤ ਹਲ਼ਦੀ ਦਾ ਲੇਪ ਕਰਦੇ ਰਹਿਣ ਨਾਲ ਦੱਦ ਠੀਕ ਹੋ ਜਾਂਦੀ ਹੈ।
Ringworm– Consistently applying turmeric to the site 3 times during the day and once at night before going to sleep will fix this problem.
ਖਾਰਸ਼- ਸ੍ਰੀਰ ’ਤੇ ਕਿਤੇ ਭੀ ਜਾਂ ਹੱਥਾਂ ਪੈਰਾਂ ਦੀਆਂ ਉਂਗਲੀਆਂ ’ਚ ਪਾਕ ਭਰੀਆਂ ਫਿਨਸੀਆਂ ਨਿਕਲਣ, ਖਾਰਸ਼ ਹੋਵੇ, ਤਾਂ ਇੱਕ ਚਮਚ ਹਲਦੀ, ਇੱਕ ਕੱਪ ਗਰਮ ਦੁੱਧ, ਚੌਥਾਈ ਚਮਚ ਦੇਸੀ ਘਿਉ, ਸਵਾਦ ਅਨੁਸਾਰ ਸ਼ੱਕਰ ਪਾ ਕੇ ਸਵੇਰ ਸ਼ਾਮ ਪੀਉ। ਗੁਰਬਾਣੀ ਜੀ ਗਾਉ, ਨਾਮ ਜਪੋ ਜੀ। ੨੫੦ ਗ੍ਰਾਮ ਸਰੋਂ ਦੇ ਤੇਲ ਚ, ਦੂਬ ਦਾ ਰਸ ੫੦੦ ਗ੍ਰਾਮ, ੧੦੦ ਗ੍ਰਾਮ ਹਲਦੀ ਤੇ ਥੋੜਾ ਜਿਹਾ ਪਾਣੀ, ਸਾਰਿਆਂ ਨੂੰ ਲੋਹੇ ਦੀ ਕੜਾਹੀ ’ਚ ਪਾ ਕੇ ਗਰਮ ਕਰੋ। ਜਦੋਂ ਉਬਲਣ ਲੱਗੇ ਤਾਂ ਪੁਣ ਕੇ ਬੋਤਲ ’ਚ ਭਰ ਲਉ। ਇਸ ਨੂੰ ਮਲਣ ਨਾਲ ਖਾਰਸ਼ ਦੂਰ ਹੋ ਜਾਂਦੀ ਹੈ। ਫਿੰਸੀਆਂ ਨੂੰ ਸਾਫ ਕਰਕੇ ਲੌਣ ਨਾਲ ਫਿੰਸੀਆਂ ਸੁੱਕ ਜਾਂਦੀਆਂ ਹਨ।
Itch– If you have an itch or pus-filled pimples forming anywhere on your body, fingers or toes, get 1 spoon of turmeric, 1 cup of warm milk, a quarter spoon of purified ghee and add jaggery powder to this mixture according to your taste. Drink this during the morning and evening. Along with this, chant God’s name and sing Gurbaannee Jee for spiritual strength. Get 250 grams of mustard oil, add 500 grams of juice from scutch grass (doob - Cynodon dactylon), 100 grams of turmeric and a little water. Take all the ingredients and warm them in an iron pot. When it starts boiling, sieve it and put it in a bottle. By rubbing this mixture on the affected area, the itch is alleviated. Cleaning the pimples and applying this mixture will dry them out.
ਸੁਜਾਕ- ਲਿੰਗ ਇੰਦ੍ਰੀ ’ਚ ਜ਼ਖਮ ਹੋਣ, ਤਾਂ ਅੱਠ ਗ੍ਰਾਮ ਪੀਸੀ ਹੋਈ ਹਲ਼ਦੀ ਦੀ ਫੱਕੀ ਪਾਣੀ ਨਾਲ ਰੋਜ਼ ਤਿੰਨ ਵਾਰ ਲਉ।
Gonorrhea– If you have wounds on your penis, take 8 grams of grinded turmeric powder with water 3 times daily.
ਛਪਾਕੀ- ਪੀਸੀ ਹੋਈ ਹਲ਼ਦੀ ਇੱਕ ਚਮਚ, ਕਣਕ ਦਾ ਆਟਾ ਦੋ ਚਮਚ, ਘਿਉ ਇੱਕ ਚਮਚ, ਸ਼ਕਰ ਦੋ ਚਮਚ, ਅੱਧਾ ਕੱਪ ਪਾਣੀ ਪਾ ਕੇ ਹਲਵਾ ਬਣਾਉ। ਇਸ ਨੂੰ ਠੰਢਾ ਹੋਣ ਤੋਂ ਰੋਜ਼ ਸਵੇਰੇ ਖਾਉ। ਉਪਰੋਂ ਇੱਕ ਗਲਾਸ ਦੁੱਧ ਪੀਉ। ਇਸ ਨਾਲ ਛਪਾਕੀ ਹਟ ਜਾਂਦੀ ਹੈ, ਨਾਲ ਨਾਮ ਜਪੋ, ਗੁਰਬਾਣੀ ਗਾਉ ਜੀ। ਅੱਧਾ ਚਮਚ ਹਲ਼ਦੀ, ਅੱਧਾ ਚਮਚ ਸ਼ੁੱਧ ਸ਼ਹਿਦ ਮਿਲਾ ਕੇ, ਦੋ ਵਾਰ ਹਰ ਰੋਜ਼ ਖਾਉ। ਛਪਾਕੀ ਨਿਕਲਣੀ ਬੰਦ ਹੋ ਜਾਵੇਗੀ।
Hives– Take 1 spoon of grinded turmeric, 2 spoons of wheat flour, 1 spoon of ghee, 2 spoons of sugar and put it into half a cup of water and make a pudding of this. When it cools down, eat it daily in the morning and drink 1 glass of milk afterwards. While chanting God’s name and singing Gurbaannee Jee, this pudding treats hives. Take half a spoon of turmeric, mixed with half a spoon of honey and eat it twice daily. You will stop having outbreaks of hives.
ਮੂੰਹ ਦੇ ਛਾਲੇ- ਪੰਦਰਾਂ ਗ੍ਰਾਮ ਪੀਸੀ ਹਲ਼ਦੀ ਇੱਕ ਕਿਲੋ ਪਾਣੀ ’ਚ ਉਬਾਲ਼ੋ। ਠੰਢਾ ਹੋਣ ਤੋਂ ਸਵੇਰੇ ਸ਼ਾਮ ਗਰਾਰੇ ਕਰਨ ਨਾਲ ਲਾਭ ਹੁੰਦਾ ਹੈ।
Mouth ulcers/canker sores– Take 15 grams of grinded turmeric, and boil it in 1 kilo of water. When it cools down, gargle with it in the morning and night and it will be beneficial.
ਅੱਖਾਂ ਦਾ ਦੁਖਣਾ- ਪੀਸੀ ਹਲ਼ਦੀ ਨੂੰ ਪਾਣੀ ’ਚ ਪਾ ਕੇ ਸਫ਼ੈਦ ਪਤਲਾ ਕੱਪੜਾ ਰੰਗ ਲਉ। ਇਸ ਕੱਪੜੇ ਨੂੰ ਦੁਖਦੀਆਂ ਅੱਖਾਂ ’ਤੇ ਰੱਖ ਕੇ ਕੱਪੜਾ ਬੰਨੑੋਂ। ਇਸ ਨਾਲ ਅੱਖਾਂ ਦਾ ਦਰਦ ਘੱਟ ਹੋ ਜਾਵੇਗਾ ਜੀ।
Eye pain– Get grinded turmeric, put it in water, and dye a thin white cloth with this. Place this on top of the hurting eyes and tie it down. This will reduce the eye pain.
ਜ਼ਖ਼ਮ- ਪੀਸੀ ਹੋਈ ਹਲ਼ਦੀ ਘਿਉ ਜਾਂ ਤੇਲ਼ ’ਚ ਮਿਲਾ ਕੇ ਗਰਮ ਕਰਕੇ ਉਸ ’ਚ ਰੂੰ ਭਿਉਂ ਕੇ ਜ਼ਖ਼ਮ ’ਤੇ ਹਰ ਰੋਜ਼ ਪੱਟੀ ਬੰਨੑਣ ਨਾਲ ਜ਼ਖ਼ਮ ਭਰ ਜਾਂਦਾ ਹੈ ਜੀ। ਬੱਚਾ ਪੈਦਾ ਹੋਣ ਸਮੇਂ ਦਰਦ ਤੋਂ ਬਚਨ ਲਈ, ਛੇ ਗ੍ਰਾਮ ਹਲ਼ਦੀ ਪੀਸੀ ਹੋਈ ਗਰਮ ਦੁੱਧ ’ਚ ਮਿਲਾ ਕੇ ਸਵੇਰੇ ਸ਼ਾਮ ਕੁੱਝ ਦਿਨ ਨੌਵੇਂ ਮਹੀਨੇ ’ਚ ਪਿਆਉ ਜੀ, ਨਾਮ ਜਪੋ ਗੁਰਬਾਣੀ ਗਾਉ ਜੀ।
Wound– Mix ground turmeric with ghee or oil and heat it. Soak a cotton ball (cotton wool) in this warm mixture and apply it to the wound as a daily bandage. This will help the wound heal quickly. To ease the pain during childbirth, mix 6 grams of ground turmeric in warm milk and give it twice a day (morning and evening) for a few days during the ninth month of pregnancy. Along with this, chant God’s name and sing Gurbaannee Jee for spiritual strength.
ਰੀਂਗਣ ਵਾਅ- ਇਹ ਦਰਦ ਪੱਟ ਤੋਂ ਲੈ ਕੇ ਅੱਡੀ ਤੱਕ ਖਿੱਚਿਆ ਹੋਇਆ ਲੱਗਦਾ ਹੈ। ਘਿਉ, ਮੈਦਾ ਲੱਕੜੀ (ਇਹ ਪੰਸਾਰੀ ਕੋਲੋਂ ਮਿਲਦੀ ਹੈ), ਹਲ਼ਦੀ, ਸ਼ਕਰ ਹਰੇਕ ਦਸ-ਦਸ ਗ੍ਰਾਮ ਪੀਸ ਕੇ, ਦੁੱਧ ਤੇ ਪਾਣੀ ਹਰੇਕ ਦੋ ਸੌ ਪੰਜਾਹ ਗ੍ਰਾਮ ’ਚ ਉਬਾਲ਼ੋ। ਪਾਣੀ ਸੜ ਜਾਣ ਤੋਂ, ਪੁਣ ਕੇ ਗਰਮ ਗਰਮ ਰੋਗੀ ਨੂੰ ਪਿਆਉ। ਪਸੀਨਾ ਔਣ ਤੋਂ ਅੰਦਰ ਹੀ ਅੰਦਰ ਪੂੰਝਦੇ ਰਹੋ, ਹਵਾ ਨ ਲੱਗਣ ਦਿਉ। ਇਹ ਕਿਰਿਆ ਦਿਨ ’ਚ ਤਿੰਨ ਵਾਰ ਕਰੋ। ਖਾਣ ਨੂੰ ਕੁੱਝ ਨ ਦਿਉ। ਚਾਰ ਦਿਨਾਂ ’ਚ ਅਰਾਮ ਆ ਜਾਵੇਗਾ। ਵਾਰ ਵਾਰ ਜ਼ਿਆਦਾ ਪਿਸ਼ਾਬ ਆਵੇ ਪਿਆਸ ਲੱਗੇ ਤਾਂ ਅੱਠ ਗ੍ਰਾਮ ਪੀਸੀ ਹਲ਼ਦੀ ਰੋਜ਼ ਦੋ ਵਾਰ ਪਾਣੀ ਦੇ ਨਾਲ ਫੱਕੀ ਲਉ ਜਾਂ ਅੱਧਾ ਚਮਚ ਸ਼ਹਿਦ ’ਚ ਮਿਲਾ ਕੇ ਚੱਟੋ, ਲਾਭ ਹੋਵੇਗਾ ਜੀ।
Sciatica– this pain feels as if there is a pull from the thigh to the heel. Take 10 grams of ghee, soft bollygum (Litsea chinensis, this can be obtained from an apothecary), turmeric, jaggery powder and grind everything. Boil this mixture in 250 grams of water and 250 grams of milk. When the water evaporates, sieve it and give it to the patient to drink while still hot. Then cover them up and put them to sleep. If they start sweating, dry the sweat inside the covers. Don’t allow a breeze to hit them. Do this 3 times daily. Do not give anything to eat. You will find relief in 4 days. If you continuously need to urinate or are continuously thirsty, take 8 grams of grinded turmeric powder with water twice daily. Alternatively, the turmeric can be mixed in half a spoon of honey and licked. This will be helpful.