Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

Benefits of Cold Shower
January 26, 2026

ਵਾਹਿਗੁਰੂ॥ ਅੰਮ੍ਰਿਤ ਸੱਚੀ ਗੁਰਬਾਣੀ ਜੀ ਵੱਲੋਂ ਇਸ਼ਨਾਨ ਉਪਦੇਸ਼ ਜੀ:- ਉਠਿ ਇਸਨਾਨੁ ਕਰਹੁ ਪਰਭਾਤੇ; ਸੋਏ ਹਰਿ ਆਰਾਧੇ॥ ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ; ਸੁਖ ਸਹਜ ਸੇਤੀ ਘਰਿ ਜਾਤੇ॥੩॥ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਭਗਵਾਨ ਸੱਚੇ ਦੀਨ ਦਇਆਲ ਸੱਚੇ ਕ੍ਰਿਪਾਨਿਧਿ ਵਾਹਿਗੁਰੂ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ ਗੁਰਸਿੱਖਾਂ ਦੇ ਸਰਬ ਵਿਆਪੀ ਮਹਾਂ ਵਿਸਮਾਦ ਪ੍ਰੇਮ ’ਚ, ਰੋਮਿ ਰੋਮਿ ਕਰਕੇ ਲੀਣ ਹੋ ਕੇ ਫ਼ੁਰਮਾ ਰਹੇ ਹਨ ਜੀ:- ਹੇ ਗੁਰਸਿੱਖ ਭਰਾਵੋ! (ਸੋਏ) ਸੁਤੇ ਹੋਏ, (ਹਰਿ) ਵਾਹਿਗੁਰੂ ਵਾਹਿਗੁਰੂ ਰੋਮਿ ਰੋਮਿ ਕਰਕੇ (ਆਰਾਧੇ) ਪ੍ਰੇਮ ਭਾਵਨਾ ਨਾਲ ਜਪਦੇ ਰਹੋ। ਸੱਚੇ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਬਹੁਤ ਹੀ ਚੰਗੀ ਗੁਰਮੁਖਿ ਆਦਤ ਪਾ ਰਹੇ ਹਨ ਜੀ।

Vaaheguroo. The true teaching about bathing from the ambrosial, true Gurbaannee Jee:- outthe esnaanu karahu parbhaatay; soay hare aaraadhay॥ bekharray daaou langhaavai mayraa sateguru; sukh sahaj saytee ghare jaatay॥3॥  The true husband, true Lord, true God, true supreme being, truly merciful to the meek, true ocean of mercy, Vaaheguroo Vaaheguroo ;guru Arjunu partakhY hare॥7॥19॥ while being immersed in their all-pervading, wonderful love for Gursekhs, with each and every hair on their body, are stating Jee:- Oh my Gursekh brothers! (soay) While sleeping, (aaraadhay) with loving affection, continuously repeat (hare) Vaaheguroo Vaaheguroo with each and every hair on your body. The true Vaaheguroo Satguroo Saaheb Jee are instilling such a wonderful gurmukh habit Jee.

ਸਾਵਧਾਨ ਕਰਦੇ ਹਨ, ਕਿ ਇਹ ਨ ਸੋਚੋ ਹੁਣ ਨੀਂਦ ਦਾ ਸੁਖ ਲੈ ਰਹੇ ਹਾਂ, ਫੇਰ ਨਹੑਾ ਕੇ ਜਪਾਂਗੇ। ਸਗੋਂ ਇਹ ਨ ਖ਼ਿਆਲ ਹੋਵੇ ਕਿ ਨਹੑਾਏ ਬਿਨਾ ਨਾਮ ਨਹੀਂ ਜਪੀਦਾ। ਸੁੱਤਿਆਂ ਪਿਆ ਭੀ ਨਾਮ ਜਪਣ ਨੂੰ ਕਹਿ ਰਹੇ ਹਨ। 

ਨੀਂਦ ਬੇਹੋਸ਼ ਕਰਕੇ ਸੁੱਟ ਦਿੰਦੀ ਹੈ। ਇਉਂ ਸੌਂ ਜਾਂਦਾ ਹੈ ਜਿਵੇਂ ਪ੍ਰਲੋਕ ਨੂੰ ਚਲਿਆ ਗਿਆ। ਸਿਮਰਨ ਅਭਿਆਸੀ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਖ਼ਾਲਸਾ ਜੀ, ਰਾਤ ਨੂੰ ਬਰਾਜਿਆਂ, ਬੋਲਕੇ ਜਾਪ ਕਰਦੇ। ਸੌਣ ਤੋਂ ਸੱਚੀ ਅੰਮ੍ਰਿਤ ਗੁਰਬਾਣੀ ਜੀ ਬਰੜੌਂਦੇ ਜੀ। ਯਥਾ:- ਸੁਤਿਆ. ਗੁਰੁ ਸਾਲਾਹੀਐ; ਉਠਦਿਆ ਭੀ. ਗੁਰੁ ਆਲਾਉ॥ ਕੋਈ ਐਸਾ ਗੁਰਮੁਖਿ ਜੇ ਮਿਲੈ; ਹਉ ਤਾ ਕੇ ਧੋਵਾ ਪਾਉ॥੪॥) ਕਬੀਰ. ਕੇਸੋ ਕੇਸੋ ਕੂਕੀਐ; ਨ ਸੋਈਐ ਅਸਾਰ॥ ਰਾਤਿ ਦਿਵਸ ਕੇ ਕੂਕਨੇ; ਕਬਹੂ ਕੇ ਸੁਨੈ ਪੁਕਾਰ॥੨੨੩॥

They are alerting us to not think that right now we are going to enjoy the pleasures of sleep, and then we will take a bath and meditate afterwards. We should not have the mindset that without showering we shouldn’t meditate on God’s name. They are telling us to continuously meditate, even while going to sleep. The constant meditator, Sant Baabaa Gurbachan Sengh Saaheb Khaalsaa Jee, would speak and chant God’s name while sleeping at night. Thus, they would utter Baannee even after sleeping. Yathaa:- suteaa. guru saalaaheeai; outthdeaa bhee. guru aalaaou॥ koee aisaa gurmukhe jay melai; hou taa kay dhovaa paaou॥4॥) kabeer. kayso kayso kookeeai, na soeeai aasaar॥ raate devas kay kookanay; kabahoo kay sunai pukaar॥223॥

ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ; ਸੁਖ ਸਹਜ ਸੇਤੀ ਘਰਿ ਜਾਤੇ॥੩॥ ਸੁੱਤਿਆਂ ਜਪਣ ਦਾ ਉਪਦੇਸ਼ ਹੈ, ਨੑੌਣ ’ਚ ਭੀ ਢਿਲ ਨਹੀਂ ਕਰਨੀ। (ਪਰਭਾਤੇ) ਅੰਮ੍ਰਿਤ ਵੇਲੇ ਉਠਿ ਕੇ ਇਸਨਾਨੁ ਕਰੋ, ਇਸ਼ਨਾਨ ਕਰਨ ਨਾਲ ਜਾਪ ਤੇਜ਼ੀ ਨਾਲ ਹੋਵੇਗਾ। (ਮੇਰਾ) ਦਾਸਨਦਾਸ ਦੇ ੴ ਸੱਚੇ ਸਿਰਜਣਹਾਰ, ਪਾਰਬ੍ਰਹਮ ਕੇ ਗੁਰ ਅਵਤਾਰ ਸੱਚੇ ਸੱਚੇ ਸੱਚੇ ਪੂਰਨ ਸਤਿਗੁਰੁ ਸਾਹਿਬ ਜੀ, ਵਿਕਾਰਾਂ ਔਗੁਣਾ ਜਮਾਂ ਦੇ ਪਕੜਨ ਦੇ (ਬਿਖੜੇ) ਕਠਨ (ਦਾਉ) ਦਾਅ ਕਪਟ ਘਾਤ ਤੋਂ (ਲੰਘਾਵੈ) ਲੰਘਾ ਬਚਾਅ ਦੇਣਗੇ, ਫਿਰ ਸਰਬ ਵਿਆਪੀ ਮਹਾਂ ਵਿਸਮਾਦ ਸੁਖ (ਸਹਜ) ਧੀਰਜ, ਬ੍ਰਹਮਗਿਆਨ, ਸੰਤੋਖ, ਸਾਂਤੀ (ਸੇਤੀ) ਨਾਲ (ਘਰਿ) ਸੱਚਖੰਡ, ਨਿਰਗੁਨ ਬ੍ਰਹਮ ਜੀ ’ਚ (ਜਾਤੇ) ਜਾਂਦੇ ਰਹੋਂਗੇ ਭਾਵ ਪਹੁੰਚ ਜਾਉਂਗੇ ਜੀ ਰਾਮਜੀ॥੩॥

bekharray daaou langhaavai mayraa sateguru; sukh sahaj saytee ghare jaatay॥3॥ It is the teaching to meditate while sleeping, and to not be lazy to shower. (outthe) Arise at (parbhaatay) Amret vaylaa and (karahu) perform your (esnaanu) cleansing shower. After showering, your meditation will happen with more exuberance (mayraa) This slave of slave’s ੴ true creator, Lord in the form of the Guroo, true true true complete (sateguru) Saaheb Jee will (langhaavai) get us across/save us from (bekharray) treacherous (daaou) tactics, treachery, assaults from our vices, demerits and death’s grasp. Then, (saytee) with the all-pervading, extremely wonderful (sukh) peace, (sahaj) patience, brahmgeaan, contentment and tranquility, we will (jaatay) continuously go – i.e., arrive – within (ghare) the realm of truth and merge with the formless form of God Jee Raam Jee ॥3॥ 

ਇਸ਼ਨਾਨ ਕਰਦਿਆਂ ਸ੍ਰੀਰ ਨੂੰ ਚੰਗੀ ਤਰੑਾਂ ਮਲੋ, ਧੌਣ ਢੂਹੀ ਪਰਨੇ ਨਾਲ ਮਲੋ। ਇਸ਼ਨਾਨ ਕਰਕੇ ਤੌਲੀਏ ਨਾਲ ਪੂੰਝਣ ਦੀ ਬਜਾਏ ਵਰਜਿਸ਼ ਕਰਕੇ ਪਾਣੀ ਸੁਕਾਉ। ਤੜਕੇ ਦਾਤਨ ਪਿੱਛੋਂ ਇਸ਼ਨਾਨ ਕਰੋ, ਕੇਸੀ ਇਸ਼ਨਾਨ ਹਰ ਪੰਜ ਦਿਨ ਮਗਰੋਂ, ਦਹੀਂ ਨਾਲ ਕਰਨੇ ਕਰਕੇ ਦਿਮਾਗ਼ ਤਰ ਰਹਿੰਦਾ ਹੈ, ਕੇਸ ਨਹੀਂ ਝੜਦੇ। ਜਦੋਂ ਮੁੜਕਾ ਆਇਆ ਹੋਵੇ, ਪਹਿਲਾਂ ਚੀਤਾ ਭਜਾਉ, ਫੇਰ ਮੁੜੑਕਾ ਸੁਕਾ ਕੇ, ਪੰਜ ਇਸ਼ਨਾਨਾ ਕਰਕੇ ਇਸ਼ਨਾਨ ਕਰੋ। ਜੇਕਰ ਸ਼ਰਲਾ ਨ ਮਾਰੀਏ ਤਾਂ ਗਰਮ ਸਰਦ ਹੋਣ ਦਾ ਡਰ ਹੈ। ਜੇਕਰ ਗਰਮੀ ਆਈ ਹੋਵੇ ਤਾਂ ਪਾਣੀ ਪੀਣ ਤੋਂ ਪਹਿਲਾਂ ਸ਼ਰਲਾ ਮਾਰੋ। ਜ਼ਿਆਦਾ ਗਰਮੀ ’ਚ ਕੰਮ ਕਰਦਿਆਂ, ਪਾਣੀ ਬਾਰ ਬਾਰ ਪੀਂਦਿਆਂ ਚੀਤਾ ਭਜਾਉਂਦੇ ਰਹੋ।

While cleansing yourself, scrub the body thoroughly. Scrub your back and neck with a cloth. After showering, instead of wiping yourself with a towel, dry off the water by exercising. In the early morning, shower after brushing your teeth. By washing your hair with yogurt every five days, the head remains hydrated and we do not shed our hair. If you are sweating, first we should relieve our bladder. Then, dry off the sweat, perform the Panj eshnaana[2] and take a shower. If we do not urinate first, then there is the fear that we will take our body from a warm/hot state to a cool state [too quickly, which can cause fevers, etc.]. If we are hot, then we should urinate before drinking water. If we’re working in very hot conditions, we should constantly drink water and relieve our bladder.

ਇਸ਼ਨਾਨ ਪਵਿੱਤ੍ਰਤਾ ਕਾਰਕ, ਥਕਾਵਟ ਪਸੀਨਾ ਦੂਰ ਕਰਨ ਵਾਲਾ, ਖਾਰਸ, ਦਿਲ ਲਈ ਲਾਭਕਾਰੀ, ਇੰਦ੍ਰੀਆਂ ਨੂੰ ਸ਼ੁੱਧ ਕਰਦਾ, ਆਲਸ ਨਾਸ ਕਰਦਾ, ਖ਼ੂਨ ਸਾਫ ਹੁੰਦਾ ਹੈ।ਇਸ਼ਨਾਨ ਨਾਲ ਸਿਮਰਨ ਕਰਨ ਦਾ ਉਤਸ਼ਾਹ ਵਧਦਾ ਹੈ ਜੀ। ਯਥਾ:- ਮੁਇਆ ਜੀਵਦਿਆ ਗਤਿ ਹੋਵੈ; ਜਾਂ ਸਿਰਿ ਪਾਈਐ ਪਾਣੀ॥ ਵਰਖਾ ਵੇਲੇ ਨਦੀਆਂ ਦਾ ਪਾਣੀ, ਰੋਗਾਂ ਦੀ ਜੜ ਹੈ, ਲਾਸਾਂ, ਚਿੱਕੜ ਕੂੜਾ ਕਰਕਟ ਮੀਂਹ ਦੇ ਪਾਣੀ ’ਚ ਮਿਲੇ ਹੁੰਦੇ ਹਨ, ਪੀਣ ਇਸ਼ਨਾਨ ਨਾਲ ਫੋੜੇ ਫਿਨਸੀਆਂ, ਨਾਰੂ, ਪੇਟ ਦੇ ਰੋਗ, ਬਦਹਜ਼ਮੀ ਬੁਖਾਰ ਆਦਿ ਰੋਗ ਹੁੰਦੇ ਹਨ ਜੀ। ਬੁਖਾਰ, ਪੇਟ ਅੱਖਾਂ ਕੰਨਾ ਦੇ ਰੋਗ, ਅਫਾਰਾ, ਬਦਹਜ਼ਮੀ ਦੇ ਰੋਗਾਂ ਵਾਲੇ, ਇਸ਼ਨਾਨ ਨ ਕਰਨ, ਭੋਜਨ ਤੋਂ ਬਾਅਦ ਭੀ ਇਸ਼ਨਾਨ ਨ ਕਰਨ। ਕਸਰਤ ਗ੍ਰਿਹਸਤ ਮਗਰੋਂ ਜਾਂ ਪਸੀਨਾ ਔਣ ਤੋਂ ਉਸੇ ਵੇਲੇ ਇਸ਼ਨਾਨ ਕਰਨਾ ਹਾਨੀਕਾਰਕ ਹੈ।

Showering brings cleanliness, makes fatigue and sweat depart, is advantageous for rashes, is beneficial for our heart, purifies our sensory and executionary organs, destroys our laziness and cleans our blood. Taking a shower makes us more enthusiastic to do semran. Yathaa:- mueaa jeevadeaa gate hovai; jaan sere paaeeai paannee॥ During rainfall, the water of rivers becomes the root of diseases. Dead organisms, puddles, dirt and filth are mixed with rain water. By drinking or showering in this, boils, pimples, vessels,  abdominal illnesses, indigestion, fevers and other illnesses inflict us. Those with fevers, illnesses of the abdomen, eyes or ears, flatulence or indigestion related illnesses should not shower – even after eating a meal. Showering immediately following exercising, engaging in matrimonial activities or after sweating is detrimental.

ਗਰਮ ਪਾਣੀ ਸਿਰ ਤੇ ਪਾ ਕੇ ਨੑਾਉਣ ਨਾਲ ਅੱਖਾਂ ਨੂੰ ਹਾਨੀ ਹੁੰਦੀ ਹੈ, ਠੰਢਾ ਪਾਣੀ ਸਿਰ ’ਚ ਪੌਣ ਨਾਲ ਅੱਖਾਂ ਨੂੰ ਲਾਭ ਪਹੁੰਚਦਾ ਹੈ। ਗਰਮ ਪਾਣੀ ਨਾਲ ਨੑੌਣਾ, ਚਮੜੀ ਨਾੜੀਆਂ ਲਈ ਹਾਨੀਕਾਰਕ ਹੁੰਦਾ ਹੈ, ਖ਼ੂਨ ਦਾ ਦੌਰਾ ਪਹਿਲਾ ਤੇਜ ਹੁੰਦਾ, ਬਾਅਦ ’ਚ ਘਟ ਜਾਂਦਾ ਹੈ। ਪਰ ਠੰਢੇ ਪਾਣੀ ਨਾਲ ਨੑੌਣ ਤੋਂ ਖ਼ੂਨ ਦਾ ਦੌਰਾ ਪਹਿਲਾਂ ਘਟਦਾ ਹੈ, ਬਾਅਦ ’ਚ ਵਧ ਜਾਂਦਾ ਹੈ ਜੋ ਲਾਭਕਾਰੀ ਹੁੰਦਾ ਹੈ। ਗਰਮ ਪਾਣੀ ਨਾੜੀਆਂ ਦੀ ਤਾਕਤ ਨੂੰ ਹੌਲ਼ੀ ਹੌਲ਼ੀ ਘਟਾਉਂਦਾ ਹੈ, ਠੰਢਾ ਪਾਣੀ ਸਿਹਤ ਸੁੰਦਰਤਾ, ਨਾੜੀਆਂ ਮਜਬੂਤ ਤੇ ਬਲਵਾਨ ਕਰਦਾ ਹੈ।

Putting hot water on our head and showering is detrimental to our eyes. By pouring cold water on our head, our eyes benefit. Showering with hot water is detrimental to our skin and blood vessels. At first, our blood circulation increases, but then it decreases. However, by showering with cold water, our blood circulation first decreases and then increases, which is advantageous. Hot water slowly and gradually decreases the strength of our blood vessels. Cold water makes us healthy, beautiful, strong and makes our blood vessels robust.

ਜਿਨਾਂ ਦਾ ਜੁੱਸਾ ਗਰਮ ਹੋਵੇ ਉਨਾਂ ਨੂੰ ਹਰ ਰੁੱਤ ’ਚ ਠੰਢੇ ਪਾਣੀ ਨਾਲ ਨੑੌਣਾ ਚਾਹੀਏ, ਊਸ਼ਣ ਵਾਤ, ਸੁਜਾਕ ਮਿਰਗੀ, ਖੱਟੇ ਡਕਾਰ, ਹਿਸਟੀਰੀਆ, ਬੇਹੋਸੀ ਤੇ ਰਕਤ ਪਿਤ, ਆਦਿ ਰੋਗਾਂ ’ਚ ਠੰਢੇ ਜਲ ਨਾਲ ਬਹੁਤ ਲਾਭ ਹੁੰਦਾ ਹੈ ਜੀ। ਜਿਨਾਂ ਦਾ ਸ੍ਰੀਰ ਠੰਢੇ ਜੁੱਸੇ ਵਾਲਾ ਹੋਵੇ, ਠੰਢੇ ਪਾਣੀ ਨਾਲ ਨੁਕਸਾਨ ਹੁੰਦਾ ਹੋਵੇ, ਉਨਾਂ ਨੂੰ ਕੋਸੇ ਪਾਣੀ ਨਾਲ ਨੑਾਉਣਾ ਚਾਹੀਦਾ ਹੈ। ਸਾਬਣ ਦੀ ਵਰਤੋਂ ਗਰਮੀ ਦੇ ਦਿਨਾਂ ’ਚ ਲੋੜ ਅਨੁਸਾਰ ਕਰਨੀ, ਕੱਛਾਂ ਕਛਹਿਰੇ ’ਚ ਸਾਬਣ ਲਾਉਂਦੇ ਰਹੋ ਜੀ। ਹਰ ਵੇਲੇ ਸਾਬਣ ਦੀ ਆਦਤ ਚੰਗੀ ਨਹੀਂ, ਪਿੰਡਾ ਮਲ਼ ਮਲ਼ ਕੇ ਨਹਾਉ, ਪਿੰਡੇ ’ਤੇ ਮੈਲ਼ ਨਹੀਂ ਰਹਿੰਦੀ, ਲੋੜ ਤੋਂ ਵੱਧ ਸਾਬਣ ਚਮੜੀ ਖੁਸ਼ਕ ਚਮੜੀ ਦੇ ਰੋਗ ਲੌਂਦਾ ਹੈ, ਸ੍ਰੀਰ ’ਚ ਚਮਕ ਦਮਕ ਨਹੀਂ ਰਹਿੰਦੀ ਜੀ।

Those whose body temperature is hot should take a cold shower during all seasons. Those with warm vata, gonorrheal seizures, sour/acidic burps, hysteria, fainting, hemophilia and other such illnesses benefit immensely from cold water. Those whose body is naturally cold and find detriment in using cold water should shower with warm water. Use soap as needed during hot days. Continuously use soap for the armpits and the genitalia. Always using soap is not a good habit. If we thoroughly scrub our body while showering, the body won’t remain dirty. Using excessive soap causes dry skin and other skin diseases, and the body’s skin does not remain radiant.

_________________

[1] Meaning in a very deep sleep.

[2] The process of cleaning five limbs of the body – both legs (up to the knees), both arms (till the elbows) and the face