ਬਿਰਥਾ; ਨਾਮ ਬਿਨਾ ਤਨੁ ਅੰਧ॥ ਮੁਖਿ ਆਵਤ; ਤਾ ਕੈ ਦੁਰਗੰਧ॥ ਤਮਾਕੂ ਸ਼ਰਾਬ ਮੰਦ ਕਰਮ ਹੰਕਾਰ ’ਚ (ਅੰਧ) ਅੰਨੑੇ ਸਾਕਤ ਦਾ ਤਨੁ, ਸੱਚੇ ਮਿੱਠੇ ਅੰਮ੍ਰਿਤ ਵਾਹਿਗੁਰੂ ਨਾਮ ਗੁਰਬਾਣੀ ਜੀ ਜਪੇ ਜਪਾਏ ਪਰਉਪਕਾਰ ਤੋਂ ਬਿਨਾ (ਬਿਰਥਾ) ਨਿਕੰਮਾ ਹੈ, ਕਿਉਂ ਜੋ (ਤਾ) ਤਿਸ (ਕੈ) ਦੇ ਮੁਖਿ ’ਚੋਂ ਜ਼ਹਿਰ ਨਾਲੋਂ ਭੀ ਕੌੜੇ, ਨਿੰਦਿਆ ਵਿਕਾਰਾਂ ਦੇ ਬਚਨਾ, ਜਗਤ ਜੂਠ ਨਸ਼ਿਆਂ ਦੀ ਬਿਸ਼ਟਾ ਤੋਂ ਭੀ ਭੈੜੀ (ਦੁਰਗੰਧ) ਬਦਬੋ (ਆਵਤ) ਔਂਦੀ ਹੈ ਜੀ ਰਾਮਜੀ। ਯਥਾ:- ਜੇ ਸਾਕਤੁ ਨਰੁ. ਖਾਵਾਈਐ ਲੋਚੀਐ; ਬਿਖੁ ਕਢੈ ਮੁਖਿ ਉਗਲਾਰੇ॥ ਹਰਿ. ਸਾਕਤ ਸੇਤੀ ਸੰਗੁ. ਨ ਕਰੀਅਹੁ; ਓਇ ਮਾਰੇ ਸਿਰਜਣਹਾਰੇ॥
Vaaheguroo. Pure teaching about the mouth having a foul taste upon waking in the morning:- berthaa; naame benaa tanu Andh॥ mukhe aavat; taa kai durgandh॥ The (tanu) body of the saakat that is (Andh) blinded by tobacco, alcohol, evil deeds and ego, is (berthaa) useless (benaa) without chanting and getting others to chant the (naam) name of the Lord or performing altruistic acts. This is because from (taa kai) his (mukh) mouth, (aavat) comes statements full of slander and vices, along with the (durgandh) stench of jagat jootth[1] and other intoxicants, which is even more bitter than poison Jee Raam Jee. Yathaa:- jay saakatu naru. khaavaaeai locheeai; bekhu kaddhai mukhe ouglaaray॥ hare. saakat saytee sangu. na kareeAhu; oe maaray serjannhaaray॥
ਸੁਭ ਸਿੱਖਿਆ:- ਵਿਰਲੇ ਛੱਡ ਕੇ, ਸੌਂ ਕੇ ਉੱਠਦਿਆਂ ਮੂੰਹ ਬੇਸੁਆਦ ਹੁੰਦਾ ਹੈ, ਜ਼ਬਾਨ ’ਤੇ ਚਿਟਾ ਚਿਟਾ ਗੰਦ ਹਰ ਵੇਲੇ ਰਹਿਣਾ, ਇਹ ਮਾੜੇ ਭੋਜਨ ਦਾ ਅਸਰ ਹੈ। ਅਪਣੇ ਬਚਿਆਂ ਦੀ ਜ਼ਬਾਨ ਦੇਖੋ, ਗੰਦੀ ਫ਼ੂਡ ਤੋਂ ਬਚਾਉ ਜੀ। ਮੇਹਦੇ ਦੀ ਕਮਜ਼ੋਰੀ, ਬੇਹਾ ਪਦਾਰਥ ਖਾਣਾ, ਤੇਜ਼ ਮਿੱਠਾ ਕਉੜਾ ਮਸਾਲਾ ਖਾਣਾ, ਵਾਈ ਰੇਸ਼ੇ ਵਾਲੇ ਗ਼ਲੇ ਸੜੇ ਪਦਾਰਥ ਖਾਣੇ, ਵਿਸ਼ੇ ’ਚ ਖੱਚਤ ਹੋਣਾ, ਵਿਹਲੇ ਰਹਿਣਾ, ਸ਼ਰਾਬ ਕੌਫ਼ੀ ਚਾਹ ਤਮਾਕੂ ਭੈੜੇ ਨਸ਼ੇ ਵਰਤਣੇ, ਤਲ਼ੇ ਪਦਾਰਥ, ਸ੍ਰੀਰ ’ਚ ਰੋਗ਼, ਜ਼ਿਆਦਾ ਖਾਣਾ, ਮਾਸ ਘਿਉ ਹੈਵੀ ਖ਼ੁਰਾਕ ਖਾਣੀ, ਜ਼ਿਆਦਾ ਉਨੀਂਦ੍ਰਾ ਵਰਜਿਸ਼ ਦੀ ਘਾਟ, ਧਰਮ-ਕ੍ਰਿਤ ਨ ਕਰਨੀ, ਜ਼ਿਆਦਾ ਠੰਢਾ ਪਾਣੀ ਪਦਾਰਥ ਆਈਸਕ੍ਰੀਮ ਖਾਣੀ, ਸਾਦਾ ਪਦਾਰਥ ਨ ਛਕਣਾ, ਨਾਮੁ ਨ ਜਪਣਾ ਆਦਿ ਕਰਕੇ ਸੌਂ ਕੇ ਉੱਠਣ ਤੋਂ ਮੂੰਹ ਬੇਸੁਆਦ ਹੁੰਦਾ ਹੈ।
Noble teachings:- Except for a rare few, people have a repugnant taste in their mouth upon waking and have white debris that always coats their tongue. This is due to a bad diet. Look at your child’s tongue and save them from eating bad foods. Our mouths have an unappetizing taste upon waking due to stomach weakness; eating stale foods; eating excessive sugary, bitter or spiced foods; eating flatulent/phlegm causing rotten, burnt foods; engaging in vices; remaining idle; consuming alcohol, coffee, tea, tobacco or other bad drugs; eating fried foods; having a bodily illness; overeating; eating meat, butter or other heavy dishes; being overly sleep-deprived; a lack of exercise; not earning a righteous living; consuming excessively cold water or other foods like ice-cream; not eating fresh foods; not chanting naam, etc.
ਨਾਮ ਜਪਣ ਜਪੌਣ, ਗੁਰੂ ਸੇਵਾ ਕਰਨ ਕਰੌਣ, ਸਖ਼ਤ ਕਸਰਤ, ਹੱਥਚੱਕੀ ਦਾ ਤਾਜ਼ਾ ਆਟਾ, ਸਾਦਾ ਸੱਜਰਾ ਭੋਜਨ ਵਾਲੇ ਸਾਕਾਹਾਰੀ ਗੁਰਮੁਖਾਂ ਦਾ ਮੂੰਹ, ਅੱਠੇ ਪਹਿਰ ਅੰਮ੍ਰਿਤ ਬ੍ਰਹਮਾਨੰਦ ਰਸ ਨਾਲ ਭਰਿਆ ਮਿੱਠਾ ਰਹਿੰਦਾ ਹੈ। ਅੰਮ੍ਰਿਤ ਵੇਲੇ ਉੱਠਣ ਤੋਂ ਭੀ ਬੇਸੁਆਦ ਨਹੀਂ ਹੁੰਦਾ। ਸੋ ਇਨੑਾਂ ਤੋਂ ਪ੍ਰਹੇਜ਼ ਕਰਕੇ, ਖ਼ੂਬ ਕਸਰਤ ਧਰਮ-ਕ੍ਰਿਤ ਗੁਰੂ ਸੇਵਾ ਸਿਮਰਨ ਕਰਨ ਨਾਲ, ਗੁਰਬਾਣੀ ਅਰਥ ਵੀਚਾਰਨ ਕਥਾ ਕੀਰਤਨ ਕਰਨ ਸੁਨਣ ਤੋਂ ਪੂਰੇ ਗੁਰੂਜੀ ਦਿਲ ’ਚੋਂ ਮੁੱਖ ’ਚ ਅੰਮ੍ਰਿਤ ਹਰ ਸਮੇਂ ਭੇਜਦੇ ਰਹਿੰਦੇ ਹਨ। ਅਪਣੇ ਸੇਵਕ ਦਾ ਮੁਖ ਹਰ ਸਮੇਂ ਮਿੱਠਾ ਰੱਖਦੇ ਹਨ। ਯਥਾ:- ਮਨ ਮੀਠ ਤੁਹਾਰੋ ਕੀਓ॥੧॥
The mouth of those vegetarian Gurmukhs that chant and get others to chant naam, perform and get others to perform sayvaa of the Guroo, do strenuous exercise, use fresh hand-milled flour, and eat simple and fresh food is full of God’s blissful ambrosial nectar and remains sweet during the whole day. Their mouths do not become unpleasant even when waking up at Amret vaylaa. Thus, we should practice self-control from the aforementioned, do plentiful exercise, earn a righteous living, do sayvaa and meditation of the Guroo, contemplate the meanings of Gurbaannee, do and listen to kathaa (sermons) and keertan (hymns), and the complete Guroo Jee will then continuously send ambrosial nectar from within our heart to our mouth. Guroo Saaheb Jee always keeps the mouths of their servants sweet. As stated in Baannee:- man meetth tuhaaro keeo॥1॥
ਰਾਤ ਨੂੰ ਭੋਜਨ ਛਕ ਕੇ ਬੁਰਸ਼ ਕਰੋ, ਜਿਸ ਕਰਕੇ ਸੌਂ ਕੇ ਉੱਠਣ ਤੋਂ ਮੂੰਹ ਬੇਸੁਆਦ ਨ ਹੋਵੇ। ਮਖਣੀ ਦਾ ਪੇੜਾ ਮਲਮਲ ’ਚ ਲਪੇਟ ਕੇ ਮਗਜ਼ ’ਤੇ ਰੱਖਣ ਨਾਲ ਖੁਸ਼ਕੀ ਦੂਰ ਹੁੰਦੀ ਹੈ। ਜ਼ਿਆਦਾ ਮਸਾਲੇ ਦੀ ਵਰਤੋਂ ਕਰਕੇ ਜੇ ਮਗਜ਼ ਹਿੱਲ ਜਾਵੇ, ਜਾਂ ਸਿਰ ਦੁੱਖਦਾ ਹੋਵੇ, ਤਾਂ ਭੀ ਇਹ ਜੁਗਤੀ ਬੜੀ ਹੀ ਗੁਣਕਾਰੀ ਹੈ। ਵੱਡੇ ਵੱਡੇ ਗ਼ਮਲਿਆਂ ’ਚ ਫ਼ੁੱਲ ਲਾ ਕੇ, ਅਪਣੇ ਕੋਠਿਆਂ ’ਤੇ ਰੱਖੇ ਜਾਣ, ਜਿਸ ਕਰਕੇ ਵਾਤਾਵਰਨ ’ਚ ਖ਼ੁਸ਼ਬੋ ਫ਼ੈਲੇ ਜੀ। ਦਿਨ ਦਾ ਰਾਜਾ ਰਾਤ ਦੀ ਰਾਣੀ ਸੁਗੰਧੀ ਵਾਲੇ ਬੂਟੇ ਲਾਏ ਜਾਣ। ਰਾਹਾਂ ਦੇ ਦੋਹੀਂ ਪਾਸੀਂ ਗੁਲਾਬ ਗੇਂਦੇ ਦੇ ਫ਼ੁੱਲ ਲਾਏ ਜਾਣ, ਇਉਂ ਸੈਰ ਕਰਨ ਲਈ ਰਸਤੇ ਸਵਾਰੇ ਜਾਣ।
After eating at night, brush your teeth so that your mouth doesn’t have an unpleasant taste when arising. Placing a small amount of butter wrapped in muslin[2] cloth on your head gets rid of dryness. This remedy is also very beneficial if your brain feels like it has been shaken or you have a headache due to the use of excessive spices. Place flowers in very large pots and continuously place these in your balconies so that the atmosphere becomes aromatic. The fragrant flowers day-blooming jasmine (cestrum diurnum) and night-blooming jasmine (epiphyllum oxypetalum) should be brought and planted. Pathways should have roses and marigold flowers planted on both sides to be made ideal for strolls.
______________________
[1] A term used for tobacco. Its literal translation is the waste of the world, which is a very valid description of this drug. As pointed out later in this text, there are countless detriments that this drug has on our body, and its use is considered a cardinal sin.
[2] Used to describe a soft fabric, usually made out of plain-woven cotton.
[3] Common English name: day-blooming jasmine. Scientific name: Cestrum diurnum
[4] Scientific name: Epiphyllum oxypetalum
[5] I.e., think about eating different tasty foods 24/7