ਔਂਕੜ:- ਔਂਕੜ ਨਿਸ਼ਾਨ ਸਾਈਨ ਬ੍ਰੈਕਟ ’ਚ ਹੈ, (ੁ) ਔਂਕੜ ਲਘੂ ਛੋਟੀ ਲਗ ਸਮਝ ਕੇ, ਸੰਕੋਚ ਕੇ ਹੀ ਬੋਲਣਾ। ਝੱਟਕੇ ਨਾਲ ਛੇਤੀ ਬੋਲ ਕੇ ਮਾਤ੍ਰਾ ਘੱਟ ਭੀ ਨਹੀਂ ਬੋਲਣੀ, ਬੋਲਣ ਸਮੇਂ ਦੀਰਘ ਲਘੂ ’ਤੇ ਇੱਕੋ ਜਿਹਾ ਜ਼ੋਰ ਲੌਣਾ। ਅ ੲ ਨੂੰ ਔਂਕੜ ਨਹੀਂ ਲੱਗਦਾ। ਉ ਸੁ ਹੁ ਅੱਗੇ ੜਾੜੇ ਤੱਕ, ਤੇਤੀ ਅੱਖਰਾਂ ਨੂੰ ਔਂਕੜ ਲਾ ਕੇ, ਬੱਚੇ ਜੀ ਨੂੰ ਬਾਰ ਬਾਰ ਕਹਾਉ। ਬੱਚੇ ਜੀ ਔਂਕੜ ਲਗ ਬੋਲਦਿਆਂ ੩੩ ਅੱਖਰਾਂ ਨਾਲ ਔਂਕੜ ਲਾ ਕੇ ਬਾਰ ਬਾਰ ਲਿਖਣ। ਔਂਕੜ ਨਾਲ ਲਗਾਖਰ ਅੱਧਕ ਟਿੱਪੀ ਦੀ ਵਰਤੋਂ ਹੈ। ਉ ਨੂੰ ਟਿੱਪੀ ਨਹੀਂ ਲੱਗਦੀ, ਬਿੰਦੀ ਦੀ ਵਰਤੋਂ ਹੁੰਦੀ ਹੈ।
Aunkarr: The sign of aunkarr is in the brackets (ੁ). Aunkarr has a shorter duration of sound associated with its pronunciation. Pronounce it carefully. Do not pronounce the vowel too quickly or with too much force, reducing its length; maintain equal emphasis on both long and short vowels during pronunciation. ਅ and ੲ never have aunkarr attached to them. From ਉ ਸੁ ਹੁ until ੜਾੜੇ, pronounce the 33 letters with aunkarr and make your children repeat them again and again. While repeating, children should add behaaree to the 33 letters and write them again and again. The lagaakhars ttepee (ੰ) and Adhak (ੱ) are used with aunkarr. Ttepee is not used with ਉ, instead bendee is used.
ਉ ਸੁ ਹੁ। ਕੁ ਖੁ ਗੁ ਘੁ ਙੁ। ਚੁ ਛੁ ਜੁ ਝੁ ਞੁ। ਟੁ ਠੁ ਡੁ ਢੁ ਣੁ। ਤੁ ਥੁ ਦੁ ਧੁ ਨੁ। ਪੁ ਫੁ ਬੁ ਭੁ ਮੁ। ਯੁ ਰੁ ਲੁ ਵੁ ੜੁ।
ਉਂ ਸੁੰ ਹੁੰ। ਕੁੰ ਖੁੰ ਗੁੰ ਘੁੰ ਙੁੰ। ਚੁੰ ਛੁੰ ਜੁੰ ਝੁੰ ਞੁੰ। ਟੁੰ ਠੁੰ ਡੁੰ ਢੁੰ ਣੁੰ। ਤੁੰ ਥੁੰ ਦੁੰ ਧੁੰ ਨੁੰ। ਪੁੰ ਫੁੰ ਬੁੰ ਭੁੰ ਮੁੰ। ਯੁੰ ਰੁੰ ਲੁੰ ਵੁੰ ੜੁੰ।



ਹਾਹੇ ਦਾ ਔਂਕੜ ਛੋਟਾ ਬੋਲੋ, ਔਂਕੜ ਲੰਬਾ ਬੋਲਣ ਨਾਲ ਹੋੜਾ ਬੋਲੇਗਾ, ਰਾਹੁ ਲਾਹੁ ਵਾਹੁ ਨਾਹੁ। ਸਲੋਕੁ ਦਾ ਸੱਸਾ ਮੁਕਤਾ ਹੈ। ਕਈ ਬੇਖ਼ਿਆਲੀ ’ਚ ਕੱਕੇ ਦਾ ਔਂਕੜ ਛੱਡ ਕੇ, ਸੱਸੇ ਨੂੰ ਔਂਕੜ ਲਾ ਕੇ ਸੁਲੋਕ ਗ਼ਲਤ ਬੋਲਦੇ ਹਨ। ਪੂਰਨ ਸ਼ਰਧਾ ਸਤਿਕਾਰ ਖ਼ਿਆਲ ਸਹਿਤ ਸੱਸਾ ਮੁਕਤਾ, ਲੱਲੇ ਦਾ ਹੋੜਾ ਲੰਮਾ, ਕੱਕੇ ਦਾ ਔਂਕੜ ਸੰਕੋਚ ਕੇ ਸਹੀ ਸਹੀ ਬੋਲਣਾ ਚਾਹੀਦਾ ਹੈ। (ਕੁ) ਕੱਕੇ ਦਾ ਔਂਕੜ ਲੰਮਾ ਬੋਲਣ ਨਾਲ ਹੋੜੇ ਵੱਲ ਅਵਾਜ਼ ਚਲੀ ਜਾਂਦੀ ਹੈ।
saloku- Here ਸ has muktaa. Some people carelessly ignore the aunkarr on the ਕ and instead put the aunkarr underneath ਸ and incorrectly pronounce it as sulok. With full love, respect and care, we should correctly pronounce it ਸ Muktaa, ਲੋ for a longer duration, and (ਕੁ) aunkarr for a shorter duration. By pronouncing ਕੁ aunkarr for a longer duration, it becomes the sound of Horraa.
ਜਦੋਂ ਆਪ ਜੀ, ਔਂਕੜ ਲਘੂ ਲਾ ਕੇ, ਸਲੋਕੁ ਦੇ ਕੱਕੇ ਨੂੰ ਔਂਕੜ ਬੋਲੋਂਗੇ, ਭਾਵ ਹਰ ਥਾਂ ਔਂਕੜ ਲਾਵੋਂਗੇ, ਜਿਹੜਾ ਔਂਕੜ ਨਹੀਂ ਲੌਂਦਾ, ਉਹ ਕਹੇਗਾ, ਤੁਸੀਂ ਹੋੜਾ ਲੌਂਦੇ ਹੋਂ, ਉਸ ਨੂੰ ਪੂਰਨ ਗ੍ਰੀਬੀ ਸਹਿਤ, ਹੋੜਾ ਦੀਰਘ ਲੰਬਾ ਬੋਲ ਕੇ, ਔਂਕੜ ਲਘੂ ਛੋਟਾ ਬੋਲ ਕੇ, ਦੋਹਾਂ ਦਾ ਫ਼ਰਕ ਸੁਣਾਉ, ਲਘੂ ਦੀਰਘ ਦਾ ਬਹੁਤ ਫ਼ਰਕ ਹੈ। ਯਥਾ:- ਬਿਨੁ ਸਤਿਗੁਰ ਸੇਵੇ. ਸੁਖੁ ਨ ਪਾਏ; ਦੁਖੋ ਦੁਖੁ ਕਮਾਵਣਿਆ॥੭॥
When you pronounce ਸਲੋਕੁ saloku with aunkarr, meaning you pronounce aunkarr wherever it comes up, the person who does not pronounce aunkarr will say that you are pronouncing a horraa. With utmost humility, pronounce horraa with a long duration and aunkarr with a short duration and have them hear the difference. There is a big difference between a deeragh and laghoo. Yathaa:- benu sategur sayvay. sukhu na paa-ay; dukho dukhu kamaavnneaa॥7॥